ਪਾਕਿ ’ਚ ਪਤਨੀ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਆਪਣੇ ਫੌਜੀ ਪਤੀ ਨੂੰ ਬੁਲਾਇਆ
ਅੰਮ੍ਰਿਤਸਰ, 24 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚਲੀ ਸਰਹੱਦ ਯੂਨੀਵਰਸਿਟੀ ’ਚ ਅੱਜ ਪਾਕਿਸਤਾਨੀ ਫੌਜ ਦੇ ਘਿਨਾਉਣੇ ਦੁਰਵਿਵਹਾਰ ਦੀ ਸ਼ਰਮਨਾਕ ਉਦਾਹਰਣ ਵੇਖਣ ਨੂੰ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਵਿਦਿਆਰਥੀ ਕਲਾਸ ਫੀਸਾਂ ਨੂੰ ਲੈ ਕੇ ਆਪਣੇ ਵਿਭਾਗ ਮੁਖੀ (ਐੱਚ.
ਅੰਮ੍ਰਿਤਸਰ, 24 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚਲੀ ਸਰਹੱਦ ਯੂਨੀਵਰਸਿਟੀ ’ਚ ਅੱਜ ਪਾਕਿਸਤਾਨੀ ਫੌਜ ਦੇ ਘਿਨਾਉਣੇ ਦੁਰਵਿਵਹਾਰ ਦੀ ਸ਼ਰਮਨਾਕ ਉਦਾਹਰਣ ਵੇਖਣ ਨੂੰ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਵਿਦਿਆਰਥੀ ਕਲਾਸ ਫੀਸਾਂ ਨੂੰ ਲੈ ਕੇ ਆਪਣੇ ਵਿਭਾਗ ਮੁਖੀ (ਐੱਚ. ਓ. ਡੀ.) ਦੇ ਖਿਲਾਫ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਵਿਦਿਆਰਥੀ ਮਾਮਲਿਆਂ ਦੀ ਮੁਖੀ ਡਾ. ਆਈਨਾ ਸਥਿਤੀ ਨੂੰ ਸੰਭਾਲਣ ਲਈ ਪਹੁੰਚੀ। ਜਦੋਂ ਕੁਝ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਗੱਲਬਾਤ ਕਰਨ ਦੀ ਬਜਾਏ ਇਕ ਵਿਲੱਖਣ ਤਰੀਕਾ ਅਪਣਾਉਂਦਿਆਂ ਆਪਣੇ ਪਤੀ ਨੂੰ ਬੁਲਾ ਲਿਆ, ਜੋ ਕਿ ਪਾਕਿਸਤਾਨੀ ਫੌਜ ’ਚ ਅਧਿਕਾਰੀ ਹੈ। ਜਿਵੇਂ ਹੀ ਡਾ. ਆਈਨਾ ਸਥਿਤੀ ਆਪਣੇ ਫੌਜੀ ਪਤੀ ਨਾਲ ਕੈਂਪਸ ਵਿਚ ਪਹੁੰਚੀ ਤਾਂ ਫੌਜੀ ਅਧਿਕਾਰੀ ਨੇ ਇਕ ਵਿਦਿਆਰਥੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਮੌਜੂਦ ਹੋਰਨਾਂ ਵਿਦਿਆਰਥੀਆਂ ਨੇ ਇਕਜੁਟਤਾ ਵਿਖਾਉਂਦਿਆਂ ਫ਼ੌਜੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੀ ਸਰਵਿਸ ਪਿਸਤੌਲ ਕੱਢੀ, ਹਵਾ ’ਚ ਗੋਲੀ ਚਲਾਈ ਅਤੇ ਵਿਦਿਆਰਥੀਆਂ ਵੱਲ ਇਸ਼ਾਰਾ ਕਰਕੇ ਉਨ੍ਹਾਂ ਨੂੰ ਵੀ ਮਾਰਨ ਦੀ ਧਮਕੀ ਦਿੱਤੀ। ਇਸ ਨਾਲ ਪੂਰੇ ਕੈਂਪਸ ’ਚ ਹਫੜਾ-ਦਫੜੀ ਮਚ ਗਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਕਈ ਵਿਦਿਆਰਥੀ ਵਿਰੋਧ ’ਚ ਸੜਕਾਂ ’ਤੇ ਉਤਰ ਆਏ।