ਭਾਰਤ ਸਰਕਾਰ ਦੀ ਇੰਡਸਟਰੀਅਲ ਕੋਰੀਡੋਰ ਨੀਤੀ ਤਹਿਤ ਭਵਾਨੀਗੜ੍ਹ, ਲਹਿਰਾ, ਤਲਵੰਡੀ ਸਾਬੋ ਅਤੇ ਮੌੜ ਮੰਡੀ ਖੇਤਰਾਂ ਵਿਚ ਜ਼ਮੀਨਾਂ ਗ੍ਰਹਿਣ ਕਰਨ ਦਾ ਸਰਵੇਖਣ ਸ਼ੁਰੂ
ਕਿਸਾਨ ਵਿਕਾਸ ਫਰੰਟ ਨੇ ਕੀਤਾ ਇੰਡਸਟਰਅਲ ਕੋਰੀਡੋਰ ਦਾ ਵਿਰੋਧ
ਸੰਗਰੂਰ, 23 ਅਗਸਤ (ਧੀਰਜ ਪਸ਼ੌਰੀਆ)-ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਮਹਿੰਦਰ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਮਸਤੂਆਣਾ ਸਾਹਿਬ ਵਿਖੇ ਹੋਈ, ਜਿਸ ਵਿਚ ਕਿ ਸਾਰੇ ਪੰਜਾਬ ਤੋਂ ਸੂਬਾ ਕਮੇਟੀ ਮੈਂਬਰਾਂ ਅਤੇ ਹੋਰ ਸਰਗਰਮ ਮੈਂਬਰਾਂ ਨੇ ਭਾਗ ਲਿਆ। ਕਿਸਾਨ ਫਰੰਟ ਵਲੋਂ 2 6 ਜੁਲਾਈ ਦੀ ਨਾਭਾ ਕਾਨਫਰੰਸ ਦਾ ਰਿਵਿਊ ਕੀਤਾ ਗਿਆ।
ਸੰਗਰੂਰ, 23 ਅਗਸਤ (ਧੀਰਜ ਪਸ਼ੌਰੀਆ)-ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਮਹਿੰਦਰ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਮਸਤੂਆਣਾ ਸਾਹਿਬ ਵਿਖੇ ਹੋਈ, ਜਿਸ ਵਿਚ ਕਿ ਸਾਰੇ ਪੰਜਾਬ ਤੋਂ ਸੂਬਾ ਕਮੇਟੀ ਮੈਂਬਰਾਂ ਅਤੇ ਹੋਰ ਸਰਗਰਮ ਮੈਂਬਰਾਂ ਨੇ ਭਾਗ ਲਿਆ। ਕਿਸਾਨ ਫਰੰਟ ਵਲੋਂ 2 6 ਜੁਲਾਈ ਦੀ ਨਾਭਾ ਕਾਨਫਰੰਸ ਦਾ ਰਿਵਿਊ ਕੀਤਾ ਗਿਆ। ਦੇਸ਼ ਵਿਦੇਸ਼ ਅਤੇ ਕਿਸਾਨੀ ਦੇ ਮਸਲਿਆਂ ਬਾਰੇ ਬੋਲਦਿਆਂ ਸੁਖਦੇਵ ਸਿੰਘ ਭੋਪਾਲ ਕੌਮੀ ਸਕੱਤਰ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਇੰਡਸਟਰੀਅਲ ਕੋਰੀਡੋਰ ਨੀਤੀ ਤਹਿਤ ਪੰਜਾਬ ਵਿਚ ਸਾਰੀ ਜ਼ਮੀਨ ਕਿਸਾਨਾਂ ਤੋਂ ਖੋਹ ਕੇ ਇੰਡਸਟਰੀ ਲਈ ਦਿੱਤੀ ਜਾਣੀ ਹੈ, ਜਿਸ ਅਨੁਸਾਰ ਤਲਵੰਡੀ ਸਾਬੋ, ਮੌੜ ਮੰਡੀ, ਭਵਾਨੀਗੜ੍ਹ ਅਤੇ ਲਹਿਰਾ ਗਾਗਾ ਇਲਾਕੇ ਵਿਚ ਸਰਵੇਖਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਮਕਸਦ ਲਈ ਸਾਰੇ ਭਾਰਤ ਵਿਚ ਤਕਰੀਬਨ 30 ਫ਼ੀਸਦੀ ਖੇਤੀ ਯੋਗ ਉਪਜਾਊ ਜ਼ਮੀਨ ਕਿਸਾਨਾਂ ਤੋਂ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾਣੀ ਹੈ, ਕਿਉਂਕਿ ਸਰਕਾਰਾਂ ਇੰਡਸਟਰੀ ਨੂੰ ਹੀ ਵਿਕਾਸ ਦਾ ਮੁੱਖ ਧੁਰਾ ਮੰਨਦੀਆਂ ਹਨ, ਜਦੋਂਕਿ ਖੇਤੀਬਾੜੀ ਸਮੁੱਚੀ ਕਾਇਨਾਤ ਦਾ ਜੀਵਨ ਹੈ। ਸੋ ਉਨ੍ਹਾਂ ਸਰਕਾਰ ਦੀਆਂ ਇਨ੍ਹਾਂ ਚਾਲਾਂ ਖ਼ਿਲਾਫ਼ ਲੋਕਾਂ ਨੂੰ ਇਕੱਠੇ ਹੋ ਕੇ ਖੇਤੀਬਾੜੀ ਦੇ ਹੱਕ ਵਿਚ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ। ਮੀਟਿੰਗ ਦੇ ਅੰਤ ਵਿਚ ਅਗਲੇ ਦੋ ਸਾਲਾਂ ਲਈ ਪੰਜਾਬ ਦੀ ਆਗੂ ਟੀਮ ਦੀ ਚੋਣ ਕੀਤੀ ਗਈ, ਜਿਸ ਵਿਚ ਜਗਪਾਲ ਸਿੰਘ ਉਦਾ ਨੂੰ ਪੰਜਾਬ ਪ੍ਰਧਾਨ, ਮਹਿੰਦਰ ਸਿੰਘ ਭੱਠਲ ਮੀਤ ਪ੍ਰਧਾਨ, ਹਰਨੇਕ ਸਿੰਘ ਖੇੜੀ ਕਲਾਂ ਸਕੱਤਰ, ਅਵਤਾਰ ਸਿੰਘ ਸੰਗਰੂਰ ਸਹਾਇਕ ਸਕੱਤਰ ਅਤੇ ਮਨਜਿੰਦਰ ਸਿੰਘ ਹੇੜੀਕੇ ਨੂੰ ਖਜਾਨਚੀ ਚੁਣਿਆ ਗਿਆ।