19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਿਰਸਾ ਮਹਿਲਾ ਪੁਲਿਸ ਥਾਣੇ ਨੇੜੇ ਗ੍ਰਨੇਡ ਹਮਲਾ ਮਾਮਲੇ ’ਚ ਚਾਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ, 18 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 19-10-2026
ਨਵੀਂ ਦਿੱਲੀ, 18 ਅਕਤੂਬਰ (ਪੀ.ਟੀ.ਆਈ.)-ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਿਛਲੇ ਸਾਲ 25 ਨਵੰਬਰ ਨੂੰ ਹਰਿਆਣਾ ਦੇ ਸਿਰਸਾ ਵਿਚ ਇਕ ਮਹਿਲਾ ਪੁਲਿਸ ਥਾਣੇ ਨੇੜੇ ਹੋਏ ਗ੍ਰਨੇਡ ਹਮਲੇ ਦੇ ਸਬੰਧ ’ਚ ਚਾਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਨਿੱਚਰਵਾਰ ਨੂੰ ਪੰਚਕੂਲਾ ’ਚ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ’ਚ ਦਾਇਰ ਕੀਤੀ ਗਈ ਪੂਰਕ ਚਾਰਜਸ਼ੀਟ ਵਿਚ ਰਾਜਬੀਰ ਸਿੰਘ ਉਰਫ਼ ਫੌਜੀ, ਵੇਦ ਪ੍ਰਕਾਸ਼ ਉਰਫ਼ ਪੰਮਾ, ਜੀਵਨਜੋਤ ਸਿੰਘ ਗਰੇਵਾਲ ਉਰਫ਼ ਜੋਤੀ ਤੇ ਚਿਰਾਗ ਠਕਰਾਲ ਦੇ ਨਾਂਅ ਸ਼ਾਮਲ ਹਨ। ਇਹ ਮਾਮਲਾ, ਜੋ ਅਸਲ ’ਚ 26 ਨਵੰਬਰ 2025 ਨੂੰ ਸਿਰਸਾ ਦੇ ਸਿਵਲ ਲਾਈਨ ਥਾਣੇ ’ਚ ਦਰਜ ਕੀਤਾ ਗਿਆ ਸੀ, ਨੂੰ ਐਨ.ਆਈ.ਏ. ਦੁਆਰਾ ਪਿਛਲੇ ਸਾਲ 30 ਦਸੰਬਰ ਨੂੰ ਦੁਬਾਰਾ ਦਰਜ ਕੀਤਾ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ ਚ ਸਕੂਲੀ ਵਿਦਿਆਰਥੀਆਂ ਨੇ ਰਚਨਾਤਮਿਕ ਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਬੰਨ੍ਹਿਆ ਰੰਗ ਅਗਲੀ ਖ਼ਬਰ ਅਜਿਹੇ ਸੈਮੀਨਾਰ ਨੌਜਵਾਨਾਂ ਨੂੰ ਕਾਨੂੰਨ ਪ੍ਰਣਾਲੀ ਬਾਰੇ ਜਾਗਰੂਕ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ-ਐਡਵੋਕੇਟ ਪਵਨ ਕਾਲ...
Ad Position 24