21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਐੱਸ.ਐੱਸ.ਸੀ. ਪ੍ਰੀਖਿਆ ’ਚੋਂ ਖੰਨੇ ਦੀ ਰਿਧਮ ਪਠਾਨੀਆ ਨੇ ਵਿਚ ਦੇਸ਼ ਭਰ ’ਚੋਂ ਦੂਜਾ ਰੈਂਕ ਹਾਸਿਲ ਕੀਤਾ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨੇ ਦੀ ਹੋਣਹਾਰ ਧੀ ਰਿਧਮ ਪਠਾਨੀਆ ਨੂੰ ਸ਼ਾਰਟ ਸਰਵਿਸ ਕਮਿਸ਼ਨ (ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 22-08-2026
ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨੇ ਦੀ ਹੋਣਹਾਰ ਧੀ ਰਿਧਮ ਪਠਾਨੀਆ ਨੂੰ ਸ਼ਾਰਟ ਸਰਵਿਸ ਕਮਿਸ਼ਨ (ਐੱਸ. ਐੱਸ. ਸੀ.) ਪ੍ਰੀਖਿਆ ਵਿਚ ਪੂਰੇ ਭਾਰਤ ਵਿਚੋਂ ਦੂਜਾ ਰੈਂਕ ਹਾਸਲ ਕਰਨ ‘ਤੇ ਵਧਾਈ ਦਿੱਤੀ ਗਈ। ਸੌਂਦ ਨੇ ਕਿਹਾ ਕਿ ਇਹ ਪੂਰੇ ਖੰਨਾ ਵਾਸੀਆਂ ਅਤੇ ਪੰਜਾਬ ਲਈ ਬੇਹੱਦ ਮਾਣ ਤੇ ਗੌਰਵ ਵਾਲੀ ਗੱਲ ਹੈ ਕਿ ਸਾਡੀ ਧੀ ਰਿਧਮ ਪਠਾਨੀਆ ਨੇ ਆਪਣੀ ਸਖ਼ਤ ਮਿਹਨਤ, ਲਗਨ, ਦ੍ਰਿੜ੍ਹ ਇਰਾਦੇ ਅਤੇ ਕਾਬਲੀਅਤ ਦੇ ਬਲਬੂਤੇ ‘ਤੇ ਦੇਸ਼ ਪੱਧਰ ‘ਤੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰਿਧਮ ਦੀ ਇਹ ਉਪਲਬਧੀ ਨਾ ਸਿਰਫ਼ ਉਸ ਦੇ ਪਰਿਵਾਰ ਲਈ, ਸਗੋਂ ਪੂਰੇ ਖੰਨਾ ਸ਼ਹਿਰ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਰਿਧਮ ਪਠਾਨੀਆ ਦੀ ਇਹ ਪ੍ਰਾਪਤੀ ਸਾਡੀਆਂ ਹੋਰਨਾਂ ਧੀਆਂ ਲਈ ਵੀ ਇਕ ਵੱਡੀ ਪ੍ਰੇਰਨਾ ਹੈ। ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਨਸਾਨ ਦੇ ਹੌਸਲੇ ਬੁਲੰਦ ਹੋਣ, ਮਿਹਨਤ ਪ੍ਰਤੀ ਸਮਰਪਣ ਹੋਵੇ ਅਤੇ ਆਪਣੇ ਟੀਚੇ ਨੂੰ ਹਾਸਲ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਅਸੰਭਵ ਨਹੀਂ ਹੁੰਦੀ। ਰਿਧਮ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਕਿਸੇ ਵੀ ਮੁਕਾਬਲੇ ਵਿਚ ਦੇਸ਼ ਦੇ ਬਾਕੀ ਹਿੱਸਿਆਂ ਦੇ ਪ੍ਰੀਖਿਆਰਥੀਆਂ ਨਾਲੋਂ ਘੱਟ ਨਹੀਂ ਹਨ।
Ad Position 22
No active advertisement
ਪਿਛਲੀ ਖ਼ਬਰ ਦੀਪੇਂਦਰ ਹੁੱਡਾ ਵਲੋਂ ਸੱਜਣ ਕੁਮਾਰ ਨੂੰ ਆਪਣਾ ‘ਰੋਲ ਮਾਡਲ’ ਦੱਸਣ ਨਾਲ ਸਿਆਸਤ ਗਰਮਾਈ ਅਗਲੀ ਖ਼ਬਰ ਪਟਿਆਲਾ ਦੇ ਅਧਿਆਪਕ ਨੂੰ ਮਿਲੇਗਾ ‘ਕੌਮੀ ਅਧਿਆਪਕ ਪੁਰਸਕਾਰ 2026’
Ad Position 24