12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

30 ਕਿੱਲੋ ਹੈਰੋਇਨ ਸਮੇਤ 3 ਤਸਕਰ ਕਾਬੂ

ਜਲਾਲਾਬਾਦ/ਫ਼ਿਰੋਜ਼ਪੁਰ, 11 ਅਗਸਤ (ਕਰਨ ਚੁਚਰਾ, ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਰੇਂਜ ਦੀ ਏ. ਐਨ.

Ad Position 21
No active advertisement
ਅਜੀਤ ਡੈਸਕ 12-08-2026
ਜਲਾਲਾਬਾਦ/ਫ਼ਿਰੋਜ਼ਪੁਰ, 11 ਅਗਸਤ (ਕਰਨ ਚੁਚਰਾ, ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਰੇਂਜ ਦੀ ਏ.ਐਨ.ਟੀ.ਐੱਫ. /ਐੱਸ.ਟੀ.ਐੱਫ. ਟੀਮ ਅਤੇ ਜਲਾਲਾਬਾਦ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ 30 ਕਿੱਲੋ 672 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਐੱਸ.ਟੀ.ਐੱਫ. ਟੀਮ ਵਲੋਂ ਇਹ ਕਾਰਵਾਈ ਬੀਤੀ ਰਾਤ ਕਰੀਬ 12:30 ਵਜੇ ਜਲਾਲਾਬਾਦ ਦੇ ਹਰਕ੍ਰਿਸ਼ਨ ਸਿਨੇਮਾ ਦੇ ਸਾਹਮਣੇ ਕੀਤੀ ਗਈ ਨਾਕਾਬੰਦੀ ਦੌਰਾਨ ਕੀਤੀ ਗਈ। ਮੌਕੇ ’ਤੇ ਮੌਜੂਦ ਡੀ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਨੂੰ ਟੈਕਨੀਕਲ ਇਨਪੁੱਟ ਅਤੇ ਐੱਸ.ਆਈ. ਹਰਦੇਵ ਸਿੰਘ ਦੀ ਟੀਮ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਮਿਲੇ ਸਨ। ਇਸ ਦੌਰਾਨ ਇਕ ਵਰਨਾ ਕਾਰ ਨੰਬਰ ਪੀ.ਬੀ.77-5973 ਦੀ ਤਲਾਸ਼ੀ ਲਈ ਗਈ , ਜਿਸ ਵਿਚੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੌਕੇ ਤੋਂ ਤਿੰਨ ਤਸਕਰਾਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਦੀ ਪਛਾਣ ਅੰਸ਼ਪ੍ਰੀਤ, ਆਕਾਸ਼ ਸਿੰਘ ਅਤੇ ਅਨਮੋਲਪ੍ਰੀਤ ਵਜੋਂ ਹੋਈ ਹੈ। ਪੁਲਿਸ ਅਨੁਸਾਰ ਤਿੰਨਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ। ਇਨ੍ਹਾਂ ਵਿਚੋਂ ਦੋ ਨੌਜਵਾਨ ਫ਼ਿਰੋਜ਼ਪੁਰ ਨਾਲ ਸੰਬੰਧਿਤ ਹਨ, ਜਦਕਿ ਇਕ ਨੌਜਵਾਨ ਪਿੰਡ ਗ਼ੁਲਾਮ ਪੱਤਰਾ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਪੁਲਿਸ ਵਲੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇੰਨੀ ਵੱਡੀ ਮਾਤਰਾ ਵਿਚ ਹੈਰੋਇਨ ਕਿਥੋਂ ਲਿਆਂਦੀ ਗਈ ਸੀ ਅਤੇ ਇਸ ਦੀ ਸਪਲਾਈ ਅੱਗੇ ਕਿਸ ਨੂੰ ਕੀਤੀ ਜਾਣੀ ਸੀ।
Ad Position 22
No active advertisement
ਪਿਛਲੀ ਖ਼ਬਰ ਦੋ ਨਾਬਾਲਗਾਂ ਸਮੇਤ ਤਿੰਨ ਲੜਕਿਆਂ ਨੇ ਇਕੱਠਿਆਂ ਸਲਫਾਸ ਨਿਗਲੀ ਇੱਕ ਦੀ ਮੌਤ, ਦੂਜਾ ਗੰਭੀਰ, ਤੀਜਾ ਖਤਰੇ ਤੋਂ ਬਾਹਰ ਅਗਲੀ ਖ਼ਬਰ ਸੁਖਬੀਰ ਵਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ’ਚ ਵਾਧਾ, 11 ਹੋਰ ਮੈਂਬਰ ਸ਼ਾਮਿਲ ਯੂਥ ਅਕਾਲੀ ਦਲ ਦੇ 20 ਜ਼ਿਲ੍ਹਾ ਪ੍ਰਧਾਨਾ...
Ad Position 24