ਸੁਖਬੀਰ ਵਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ’ਚ ਵਾਧਾ, 11 ਹੋਰ ਮੈਂਬਰ ਸ਼ਾਮਿਲ
ਯੂਥ ਅਕਾਲੀ ਦਲ ਦੇ 20 ਜ਼ਿਲ੍ਹਾ ਪ੍ਰਧਾਨਾਂ ਦਾ ਵੀ ਐਲਾਨ
ਚੰਡੀਗੜ੍ਹ, 11 ਅਗਸਤ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂਥ ਵਿੰਗ ਦੀ ਕੋਰ ਕਮੇਟੀ ਵਿਚ ਵਾਧਾ ਕੀਤਾ ਹੈ, ਜਦੋਂਕਿ ਯੂਥ ਵਿੰਗ ਦੇ 20 ਜ਼ਿਲ੍ਹਾ ਪ੍ਰਧਾਨਾਂ ਦਾ ਵੀ ਐਲਾਨ ਕੀਤਾ।
ਚੰਡੀਗੜ੍ਹ, 11 ਅਗਸਤ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂਥ ਵਿੰਗ ਦੀ ਕੋਰ ਕਮੇਟੀ ਵਿਚ ਵਾਧਾ ਕੀਤਾ ਹੈ, ਜਦੋਂਕਿ ਯੂਥ ਵਿੰਗ ਦੇ 20 ਜ਼ਿਲ੍ਹਾ ਪ੍ਰਧਾਨਾਂ ਦਾ ਵੀ ਐਲਾਨ ਕੀਤਾ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਹਰਮਨ ਸਿੰਘ ਖੋਟੇ, ਵਿਪਨਦੀਪ ਸਿੰਘ ਸਨੀ, ਦਵਿੰਦਰਪਾਲ ਸਿੰਘ ਸਿੱਧੂ, ਅਮਨਦੀਪ ਸਿੰਘ ਘੱਗਾ, ਹਰਵਿੰਦਰ ਸਿੰਘ ਜੋਗੀਪੁਰ, ਪ੍ਰਿੰਸ ਤੁੰਗ ਨਾਭਾ, ਅਕਾਸ਼ਦੀਪ ਸਿੰਘ ਭੱਠਲ, ਮਲਕੀਤ ਸਿੰਘ ਚੀਮਾ, ਸੁਖਬੀਰ ਸਿੰਘ ਸੋਖੀ ਅਤੇ ਸਹਿਜ ਸਿੰਘ ਮੱਕੜ ਦੇ ਨਾਂਅ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਵਿਚ ਕਮਲਦੀਪ ਸਿੰਘ ਬਠਿੰਡਾ (ਦਿਹਾਤੀ), ਰਣਦੀਪ ਸਿੰਘ ਢਿੱਲਵਾਂ ਬਰਨਾਲਾ (ਦਿਹਾਤੀ), ਰਵਿੰਦਰ ਸਿੰਘ ਬੱਬਲ ਫਰੀਦਕੋਟ, ਐਡਵੋਕੇਟ ਚਿੱਤਵੀਰ ਸਿੰਘ ਜੀਰਾ ਫਿਰੋਜ਼ਪੁਰ (ਦਿਹਾਤੀ), ਅੰਮ੍ਰਿਤਵੀਰ ਸਿੰਘ ਜਲੰਧਰ (ਸ਼ਹਿਰੀ-1), ਗਗਨਦੀਪ ਸਿੰਘ ਗੱਗੀ ਜਲੰਧਰ (ਸ਼ਹਿਰੀ-2), ਅਵਤਾਰ ਸਿੰਘ ਨਿੱਝਰ ਜਲੰਧਰ (ਦਿਹਾਤੀ-1), ਕੁਲਦੀਪ ਸਿੰਘ ਟਾਂਡੀ ਕਪੂਰਥਲਾ (ਦਿਹਾਤੀ), ਤਨਵੀਰ ਸਿੰਘ ਰੰਧਾਵਾ ਕਪੂਰਥਲਾ (ਸ਼ਹਿਰੀ), ਬਲਕਰਨ ਸਿੰਘ ਬਾਜਵਾ ਲੁਧਿਆਣਾ (ਦਿਹਾਤੀ), ਹਰਮਨਦੀਪ ਸਿੰਘ ਰਿੱਕੀ ਅਜਨੌਦ (ਪੁਲਿਸ ਜ਼ਿਲ੍ਹਾ ਖੰਨਾ), ਨਵਜਿੰਦਰ ਸਿੰਘ ਮਾਨ ਸ੍ਰੀ ਮੁਕਤਸਰ ਸਾਹਿਬ, ਦੇਵ ਅਸ਼ੀਸ਼ ਮਲਿਕ ਮੋਗਾ (ਸ਼ਹਿਰੀ), ਹਰਜੋਤ ਸਿੰਘ ਡੇਮਰੂ ਮੋਗਾ (ਦਿਹਾਤੀ), ਤਨਵੀਰ ਸਿੰਘ ਪੂਨੀਆ ਮੁਹਾਲੀ (ਦਿਹਾਤੀ-1), ਜਸਪਾਲ ਸਿੰਘ ਲੱਕੀ ਮਾਵੀ ਮੁਹਾਲੀ (ਦਿਹਾਤੀ-2), ਐਡਵੋਕੇਟ ਸੁਖਬੀਰ ਸਿੰਘ ਗਿੱਲ ਮੋਹਾਲੀ ਸ਼ਹਿਰੀ (ਕਾਰੋਪੇਰਸ਼ਨ), ਕਰਨਵੀਰ ਸਿੰਘ ਸਾਹਨੀ ਪਟਿਆਲਾ (ਸ਼ਹਿਰੀ), ਅਮ੍ਰਿਤਪਾਲ ਸਿੰਘ ਲੰਗ ਪਟਿਆਲਾ (ਦਿਹਾਤੀ) ਅਤੇ ਚਰਨਜੀਤ ਸਿੰਘ ਭੜੌਲੀ ਸ਼ਹੀਦ ਭਗਤ ਸਿੰਘ ਨਗਰ ਦੇ ਨਾਂਅ ਸ਼ਾਮਿਲ ਹਨ।