07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸਰਹੱਦ ਪਾਰ ਤੋਂ ਹੈਰੋਇਨ ਦੇ ਇਕ ਹੋਰ ‘ਮਾਡਿਊਲ’ ਦੇ 5 ਤਸਕਰ ਕਾਬੂ 21 ਕਿੱਲੋ ਤੋਂ ਵਧ ਹੈਰੋਇਨ, ‘ਆਈਸ’ ਤੇ ਪਿਸਤੌਲ ਬਰਾਮਦ

ਅੰਮ੍ਰਿਤਸਰ, 7 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਇਕ ਹੋਰ ‘ਮਾਡਿਊਲ’ ਦਾ ਪਰਦਾਫਾਸ਼ ਕਰਦਿਆਂ 5 ਤਸਕਰਾਂ ਨੂੰ 21. 299 ਕਿੱਲੋ ਹੈਰੋਇਨ, 970 ਗ੍ਰਾਮ ‘ਆਈਸ’ (ਮੈਥਾਮਫੇਟਾਮਾਈਨ), .

Ad Position 21
No active advertisement
ਬਰਾਮਦ ਹੈਰੋਇਨ, ‘ਆਈਸ’, ਪਿਸਤੌਲ ਤੇ ਕਾਰਤੂਸ। ਤਸਵੀਰ : ਹਰਜੀਤ ਸਿੰਘ 08-08-2026
ਅੰਮ੍ਰਿਤਸਰ, 7 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਇਕ ਹੋਰ ‘ਮਾਡਿਊਲ’ ਦਾ ਪਰਦਾਫਾਸ਼ ਕਰਦਿਆਂ 5 ਤਸਕਰਾਂ ਨੂੰ 21.299 ਕਿੱਲੋ ਹੈਰੋਇਨ, 970 ਗ੍ਰਾਮ ‘ਆਈਸ’ (ਮੈਥਾਮਫੇਟਾਮਾਈਨ), .30 ਬੋਰ ਦੇ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਖ਼ੁਲਾਸਾ ਡੀ. ਜੀ. ਪੀ. ਗੌਰਵ ਯਾਦਵ ਨੇ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਦੀ ਪਛਾਣ ਗਗਨ ਉਰਫ਼ ਡਿਸ਼ਕਾ (23) ਅਤੇ ਜਸਪਿੰਦਰ ਸਿੰਘ (25) ਦੋਵੇਂ ਵਾਸੀ ਪਿੰਡ ਨਿਕੋਸਰਾਂ ਜ਼ਿਲ੍ਹਾ ਗੁਰਦਾਸਪੁਰ, ਸੁਖਪ੍ਰੀਤ ਸਿੰਘ ਉਰਫ਼ ਸੁੱਖ (30) ਵਾਸੀ ਅੱਡਾ ਜੈਂਤੀਪੁਰ, ਅੰਮ੍ਰਿਤਸਰ, ਅਭਿਸ਼ੇਕ ਸਭਰਵਾਲ ਉਰਫ਼ ਅਭੀ (25) ਵਾਸੀ ਸ਼ਰਮਾ ਕਾਲੋਨੀ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨੂ (26) ਵਾਸੀ ਪਿੰਡ ਚੰਨਣਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਡੀ. ਜੀ. ਪੀ. ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁੱਖ ਮੁਲਜ਼ਮ ਵਿਦੇਸ਼ ਅਧਾਰਿਤ ਤਸਕਰ ਦੇ ਸਿੱਧੇ ਸੰਪਰਕ ਵਿਚ ਸੀ, ਜਿਸ ਨੇ ਅੰਤਰਰਾਸ਼ਟਰੀ ਸਰਹੱਦ ਪਾਰੋਂ ਹੈਰੋਇਨ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਚ ਮਦਦ ਕੀਤੀ ਸੀ, ਜੋ ਅੱਗੇ ਸਪਲਾਈ ਕੀਤੇ ਜਾਣੇ ਸਨ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰਲੇ ਇਸ ਤਸਕਰੀ ਨੈੱਟਵਰਕ ਦੇ ਅਗਲੇ-ਪਿਛਲੇ ਸੰਬੰਧਾਂ ਦਾ ਪਤਾ ਲਗਾਉਣ ਅਤੇ ਇਸ ਨੈੱਟਵਰਕ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਲਈ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਪੁਖਤਾ ਇਤਲਾਹ ‘ਤੇ ਕਾਰਵਾਈ ਕਰਦਿਆਂ ਪਹਿਲਾਂ ਮੁਲਜ਼ਮ ਗਗਨ ਉਰਫ਼ ਡਿਸ਼ਕਾ ਅਤੇ ਜਸਪਿੰਦਰ ਸਿੰਘ ਨੂੰ ਇਕ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੂੰ 1.01 ਕਿੱਲੋ ਹੈਰੋਇਨ ਅਤੇ 970 ਗ੍ਰਾਮ ‘ਆਈਸ’ ਬਰਾਮਦ ਕਰਨ ਵਿਚ ਵੀ ਸਫ਼ਲਤਾ ਮਿਲੀ ਹੈ। ਅਗਲੇਰੀ ਜਾਂਚ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਆਪਣੇ ਸਾਥੀਆਂ ਦੀ ਸ਼ਮੂਲੀਅਤ ਬਾਰੇ ਖ਼ੁਲਾਸਾ ਕੀਤਾ ਅਤੇ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਸੁਖਪ੍ਰੀਤ ਉਰਫ਼ ਸੁੱਖ, ਅਭਿਸ਼ੇਕ ਸਭਰਵਾਲ ਉਰਫ਼ ਅਭੀ ਅਤੇ ਮਨਪ੍ਰੀਤ ਉਰਫ਼ ਮੰਨੂ ਨੂੰ 20.2 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੁਖਪ੍ਰੀਤ ਉਰਫ਼ ਸੁੱਖ ਆਦਤਨ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਅਤੇ ਅਸਲ੍ਹਾ ਐਕਟ ਤਹਿਤ ਕਈ ਮਾਮਲੇ ਦਰਜ ਹਨ।
Ad Position 22
No active advertisement
ਪਿਛਲੀ ਖ਼ਬਰ ਚੁਣੌਤੀਆਂ ਦਰ ਚੁਣੌਤੀਆਂ ਅਗਲੀ ਖ਼ਬਰ ਚੰਡੀਗੜ੍ਹ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸੂਬਾਈ ਰੈਲੀ ਕਰਕੇ ਪੰਜਾਬ ਸਰਕਾਰ ਵਿਰੁੱਧ ਪ੍ਰਗਟਾਇਆ ਰੋਸ
Ad Position 24