26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਕਹਿ ਨਹੀਂ ਸਕਦਾ ਕਿ ਭਾਰਤ ਕਦੋਂ ਪਰਤਾਂਗਾ-ਮਾਲਿਆ

Ad Position 21
No active advertisement
ਅਜੀਤ ਡੈਸਕ 19-02-2026

ਅਦਾਲਤ ਨੂੰ ਦੱਸਿਆ, ਕਾਨੂੰਨੀ ਤੌਰ 'ਤੇ ਯੂ.ਕੇ. ਛੱਡਣ 'ਤੇ ਰੋਕ ਹੈ
ਮੁੰਬਈ, 18 ਫਰਵਰੀ (ਏਜੰਸੀ)-ਧੋਖਾਧੜੀ ਤੇ ਹਵਾਲਾ ਰਾਸ਼ੀ ਦੇ ਕਈ ਮਾਮਲਿਆਂ 'ਚ ਘਿਰੇ ਭਗੋੜੇ ਕਾਰੋਬਾਰੀ ਵਿਜੇ ਮਾਲਿਆ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਇਹ ਨਹੀਂ ਦੱਸ ਸਕਦਾ ਕਿ ਉਹ ਭਾਰਤ ਕਦੋਂ ਪਰਤੇਗਾ, ਕਿਉਂਕਿ ਕਾਨੂੰਨੀ ਤੌਰ 'ਤੇ ਉਸ 'ਤੇ ਯੂ.ਕੇ. ਛੱਡਣ 'ਤੇ ਰੋਕ ਹੈ। ਆਪਣੇ ਵਕੀਲ ਅਮਿਤ ਦੇਸਾਈ ਜ਼ਰੀਏ ਹਾਈ ਕੋਰਟ 'ਚ ਦਿੱਤੇ ਗਏ ਇਕ ਬਿਆਨ 'ਚ ਮਾਲਿਆ ਨੇ ਕਿਹਾ ਕਿ ਪਾਸਪੋਰਟ ਰੱਦ ਹੋਣ ਦੇ ਬਾਅਦ ਉਸ ਦੇ ਕੋਲ ਕੋਈ ਐਕਟਿਵ ਪਾਸਪੋਰਟ ਨਹੀਂ ਸੀ ਅਤੇ ਇਸ ਲਈ ਉਹ ਭਾਰਤ ਪਰਤਣ ਦੀ ਕੋਈ ਪੱਕੀ ਤਰੀਕ ਨਹੀਂ ਦੱਸ ਸਕਦਾ। ਇਹ ਬਿਆਨ ਉਦੋਂ ਦਿੱਤਾ ਗਿਆ ਜਦੋਂ ਚੀਫ਼ ਜਸਟਿਸ ਚੰਦਰਸ਼ੇਖਰ ਅਤੇ ਜਸਟਿਸ ਗੌਤਮ ਦੇ ਬੈਂਚ ਨੇ ਪਿਛਲੇ ਹਫ਼ਤੇ ਇਹ ਸਪੱਸ਼ਟ ਕਰ ਦਿੱਤਾ ਕਿ ਜਦੋਂ ਤੱਕ ਮਾਲਿਆ ਭਾਰਤ ਵਾਪਸ ਨਹੀਂ ਆ ਜਾਂਦਾ ਉਦੋਂ ਤੱਕ ਉਹ ਉਸ ਨੂੰ ਭਗੋੜਾ ਆਰਥਿਕ ਅਪਰਾਧੀ ਘੋਸ਼ਿਤ ਕਰਨ ਦੇ ਆਦੇਸ਼ ਦੇ ਖਿਲਾਫ਼ ਉਸ ਦੀ ਪਟੀਸ਼ਨ 'ਤੇ ਸੁਣਵਾਈ ਨਹੀਂ ਕਰਨਗੇ। ਅਦਾਲਤ ਨੇ ਉਦੋਂ ਮਾਲਿਆ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਸੀ ਕਿ ਉਸ ਦਾ ਭਾਰਤ ਪਰਤਣ ਦਾ ਇਰਾਦਾ ਹੈ ਜਾਂ ਨਹੀਂ।

Ad Position 22
No active advertisement
ਪਿਛਲੀ ਖ਼ਬਰ ਜਲ ਸੈਨਾ ਦੇਸ਼ ਦੇ ਸਮੁੰਦਰੀ ਹਿਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਚੌਕਸ-ਰਾਸ਼ਟਰਪਤੀ <br/> ਅਗਲੀ ਖ਼ਬਰ ਭਾਈ-ਭਤੀਜਾਵਾਦ, ਖੁਦ ਦੀ ਵਡਿਆਈ ਲੋਕਤੰਤਰ ਵਿਵਸਥਾ ਲਈ ਸ਼ਰਮਨਾਕ-ਸੁਪਰੀਮ ਕੋਰਟ
Ad Position 24