13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਇੰਡੀਗੋ ਰਿਫੰਡ, ਮੁਆਵਜ਼ੇ 'ਤੇ ਹਲਫ਼ਨਾਮਾ ਦਾਇਰ ਕਰੇ-ਦਿੱਲੀ ਹਾਈ ਕੋਰਟ <br/>

Ad Position 21
No active advertisement
ਅਜੀਤ ਡੈਸਕ 23-01-2026
ਨਵੀਂ ਦਿੱਲੀ, 22 ਜਨਵਰੀ (ਪੀ. ਟੀ. ਆਈ.)-ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਇੰਡੀਗੋ ਨੂੰ ਰੱਦ ਕੀਤੀਆਂ ਟਿਕਟਾਂ ਲਈ ਰਿਫੰਡ ਅਤੇ ਪਿਛਲੇ ਸਾਲ ਦਸੰਬਰ ਵਿਚ ਆਪਣੀਆਂ ਉਡਾਣਾਂ ਦੇ ਵੱਡੇ ਪੱਧਰ 'ਤੇ ਰੱਦ ਹੋਣ ਕਾਰਨ ਫਸੇ ਯਾਤਰੀਆਂ ਨੂੰ ਮੁਆਵਜ਼ਾ ਦੇਣ ਬਾਰੇ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ | ਹਵਾਈ ਕੰਪਨੀ ਦੇ ਵਕੀਲ ਨੇ ਚੀਫ਼ ਜਸਟਿਸ ਡੀ. ਕੇ. ਉਪਾਧਿਆਏ ਅਤੇ ਜਸਟਿਸ ਤੇਜਸ ਕਰੀਆ ਦੇ ਬੈਂਚ ਨੂੰ ਦੱਸਿਆ ਕਿ ਰੱਦ ਕੀਤੀਆਂ ਉਡਾਣਾਂ ਲਈ ਰਿਫੰਡ ਦੀ ਪ੍ਰਕਿਰਿਆ ਕੀਤੀ ਗਈ ਹੈ ਅਤੇ ਉਡਾਣਾਂ ਰੱਦ ਹੋਣ ਕਾਰਨ ਮੁਆਵਜ਼ਾ ਵੀ ਦਿੱਤਾ ਜਾ ਰਿਹਾ ਹੈ | ਵਕੀਲ ਨੇ ਇਹ ਵੀ ਕਿਹਾ ਕਿ ਵਾਊਚਰ ਵਜੋਂ 10,000 ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਮੁਆਵਜ਼ੇ ਦਾ ਦਾਅਵਾ ਕਰਨ ਲਈ ਯਾਤਰੀਆਂ ਲਈ ਇੱਕ ਵੈੱਬਸਾਈਟ ਸਥਾਪਤ ਕੀਤੀ ਗਈ ਹੈ |
ਬੈਂਚ ਨੇ ਕਿਹਾ, ਇਸ ਸਬੰਧ ਵਿਚ ਦੋ ਹਫ਼ਤਿਆਂ ਵਿਚ ਇੱਕ ਹਲਫ਼ਨਾਮਾ ਦਾਇਰ ਕੀਤਾ ਜਾਵੇ | ਮਾਮਲੇ ਦੀ ਅਗਲੀ ਸੁਣਵਾਈ 25 ਫਰਵਰੀ ਨੂੰ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਰੇਲਵੇ ਆਧੁਨਿਕੀਕਰਨ, ਸੁਰੱਖਿਆ ਤੇ ਵਿਸ਼ਵ ਭਾਈਵਾਲੀ ਦੇ ਨਵੇਂ ਦੌਰ 'ਚ ਜਰਮਨੀ, ਰੂਸ ਤੇ ਸਵਿਟਜ਼ਰਲੈਂਡ ਨਾਲ ਅਹਿਮ... ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ... <br/>
Ad Position 24