13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਹੁਸ਼ਿਆਰਪੁਰ ਦੇ 3 ਸਕੂਲਾਂ ਨੂੰ ਉਡਾਉਣ ਦੀ ਧਮਕੀ <br/>

Ad Position 21
No active advertisement
ਅਜੀਤ ਡੈਸਕ 23-01-2026
ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਵਿਦੇਸ਼ 'ਚ ਬੈਠੇ ਇਕ ਵਿਅਕਤੀ ਨੇ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹੁਸ਼ਿਆਰਪੁਰ 'ਚ ਸੂਬਾ ਪੱਧਰੀ ਸਮਾਗਮ ਦੌਰਾਨ ਸ਼ਿਰਕਤ ਕਰਨ ਮੌਕੇ ਹੋਣ ਵਾਲੇ ਸਮਾਗਮ ਨੂੰ ਲੈ ਕੇ ਜ਼ਿਲ੍ਹੇ ਦੇ 3 ਵੱਖ-ਵੱਖ ਸਕੂਲਾਂ 'ਚ ਧਮਾਕੇ ਕਰਨ ਸੰਬੰਧੀ ਈਮੇਲ ਰਾਹੀਂ ਧਮਕੀ ਭੇਜੀ ਹੈ¢ ਜ਼ਿਲ੍ਹੇ ਦੇ ਟਾਂਡਾ ਇਲਾਕੇ ਦੇ 2 ਨਿੱਜੀ ਸਕੂਲਾਂ ਸਮੇਤ 3 ਸਕੂਲਾਂ ਨੂੰ ਈਮੇਲ ਰਾਹੀਂ ਇਹ ਧਮਕੀ ਦਿੱਤੀ ਗਈ ਹੈ¢ ਧਮਕੀ ਭਰੀ ਈਮੇਲ ਦੇ ਵਿਸ਼ੇ 'ਚ ਲਿਖਿਆ ਗਿਆ ਕਿ ਬੰਬ ਧਮਾਕੇ ਲਈ ਸਕੂਲ ਨਿਸ਼ਾਨੇ 'ਤੇ ਹਨ¢ ਇਸ ਦੇ ਨਾਲ ਹੀ ਈਮੇਲ 'ਚ ਇਕ ਤਸਵੀਰ ਵੀ ਭੇਜੀ ਗਈ ਹੈ, ਜਿਸ 'ਚ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਚਿਹਰਾ ਜੋੜ ਕੇ ਲਗਾਇਆ ਗਿਆ ਹੈ¢ ਈਮੇਲ ਮਿਲਣ 'ਤੇ ਸਕੂਲ ਪ੍ਰਬੰਧਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ¢ ਪੁਲਿਸ ਅਨੁਸਾਰ ਉਕਤ ਧਮਕੀਆਂ ਭਰੀ ਈਮੇਲ ਮਿਲਣ ਤੋਂ ਬਾਅਦ ਪੁਲਿਸ ਹੋਰ ਵੀ ਮੁਸਤੈਦ ਹੋ ਚੁੱਕੀ ਹੈ ਅਤੇ ਪੁਲਿਸ ਦੇ ਉੱਚ ਅਧਿਕਾਰੀ ਖ਼ੁਦ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ¢

Ad Position 22
No active advertisement
ਪਿਛਲੀ ਖ਼ਬਰ ਐਸ.ਕੇ.ਐਮ. ਗੈਰ-ਸਿਆਸੀ ਵਲੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ 7 ਫਰਵਰੀ ਤੋਂ-ਡੱਲੇਵਾਲ ਅਗਲੀ ਖ਼ਬਰ ਪੰਜਾਬ ਨੂੰ ਫਿਰ 'ਟੌਪ ਪਰਫਾਰਮਰ ਸਟੇਟ' ਵਜੋਂ ਮਿਲੀ ਮਾਨਤਾ-ਸੰਜੀਵ ਅਰੋੜਾ <br/>
Ad Position 24