ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ, ਕਾਪੀਆਂ ਅਤੇ ਖਾਣ ਪੀਣ ਦਾ ਸਮਾਨ ਵੰਡਿਆ
ਬਾਜਾਖਾਨਾ, 13 ਸਤੰਬਰ (ਜਗਦੀਪ ਸਿੰਘ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਮੇਨ ਡੋਡ ਵਿਖੇ ਐਨ. ਆਰ.
ਬਾਜਾਖਾਨਾ, 13 ਸਤੰਬਰ (ਜਗਦੀਪ ਸਿੰਘ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ ਮੇਨ ਡੋਡ ਵਿਖੇ ਐਨ.ਆਰ.ਆਈ. ਪਰਿਵਾਰ ਮਨਜਿੰਦਰ ਸਿੰਘ, ਹਰਜਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਕਲਕੱਤੇ ਵਾਲੇ ਸਕੂਲ ਵਿਖੇ ਪਹੁੰਚ ਕੇ ਸਕੂਲ ਦੇ ਬੱਚਿਆਂ ਲਈ ਬੂਟ, ਸਟੇਸ਼ਨਰੀ, ਕਾਪੀਆਂ ਅਤੇ ਖਾਣ-ਪੀਣ ਦਾ ਸਮਾਨ ਦਿੱਤਾ ਗਿਆ। ਸਕੂਲ ਦੇ ਮੁੱਖ ਅਧਿਆਪਕ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਅਕਸਰ ਹੀ ਪਿੰਡ ਡੋਡ ਦੇ ਪਤਵੰਤੇ ਸੱਜਣ, ਐਨ. ਆਰ. ਆਈ ਸਕੂਲ ਦੇ ਵਧੀਆ ਪ੍ਰਬੰਧ ਨੂੰ ਦੇਖਦਿਆਂ ਦਾਨ ਲਈ ਆਉਂਦੇ ਰਹਿੰਦੇ ਹਨ ਅਤੇ ਸਮੂਹ ਸਕੂਲ ਸਟਾਫ਼ ਸਭਨਾਂ ਪਤਵੰਤੇ ਦਾਨੀ ਸੱਜਣਾਂ ਦੇ ਤਹਿ ਦਿਲੋਂ ਧੰਨਵਾਦੀ ਹਨ ਜੋ ਸਮੇਂ-ਸਮੇਂ ਸਿਰ ਸਕੂਲ ਦੀ ਬਿਹਤਰੀ ਲਈ ਸਹਿਯੋਗ ਕਰਦੇ ਰਹਿੰਦੇ ਹਨ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼, ਮੁੱਖ ਅਧਿਆਪਕ ਰਣਜੀਤ ਸਿੰਘ ਮੱਲ੍ਹਾਂ, ਮਾਸਟਰ ਸੁਖਵੰਤ ਸਿੰਘ ਖਾਲਸਾ, ਮਨਪ੍ਰੀਤ ਕੌਰ, ਰਜਨੀ ਕੌਰ, ਬਲਜੀਤ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ, ਪ੍ਰੇਮਿਕਾ ਰਾਣੀ ਅਤੇ ਕਾਮਰੇਡ ਗੁਰਜਿੰਦਰ ਸਿੰਘ ਟਰੱਸਟ ਖਜ਼ਾਨਚੀ ਅਤੇ ਯੂਥ ਕਾਂਗਰਸੀ ਆਗੂ ਜਸਵਿੰਦਰ ਸਿੰਘ ਨਿੱਕਾ ਆਦਿ ਹਾਜ਼ਰ ਸਨ।