13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਕਾ. ਅਮਰ ਸਿੰਘ ਅੱਚਰਵਾਲ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ

ਮਾਨਸਾ, 13 ਸਤੰਬਰ (ਰਵੀ)- ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਇਨਕਲਾਬੀ ਲਹਿਰ ਦੇ ਆਗੂ ਕਾ. ਅਮਰ ਸਿੰਘ ਅੱਚਰਵਾਲ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਮਾਨਸਾ, 13 ਸਤੰਬਰ (ਰਵੀ)- ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਇਨਕਲਾਬੀ ਲਹਿਰ ਦੇ ਆਗੂ ਕਾ. ਅਮਰ ਸਿੰਘ ਅੱਚਰਵਾਲ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਨਛੱਤਰ ਸਿੰਘ ਖੀਵਾ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਘਰਾਂਗਣਾ, ਗੁਰਮੀਤ ਸਿੰਘ ਨੰਦਗੜ੍ਹ, ਗੁਰਸੇਵਕ ਸਿੰਘ ਮਾਨ, ਅਜੈਬ ਸਿੰਘ ਭੈਣੀਬਾਘਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਮੁਖਤਿਆਰ ਸਿੰਘ ਕੁਲੈਹਿਰੀ ਨੇ ਕਾ. ਅੱਚਰਵਾਲ ਦੇ ਜੀਵਨ ਅਤੇ ਇਨਕਲਾਬੀ ਦੇਣ ’ਤੇ ਚਾਨਣਾ ਪਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ’ਚ ਨੀਤੀਆਂ ਬਣਾ ਰਹੀ ਹੈ, ਜਿਸ ਕਾਰਨ ਕਿਸਾਨ-ਮਜ਼ਦੂਰ ਕਰਜ਼ੇ ਦੀ ਦਲਦਲ ’ਚ ਫਸਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 20 ਸਤੰਬਰ ਨੂੰ ਮਾਨਸਾ ਜ਼ਿਲ੍ਹੇ ’ਚ ਕੀਤੀ ਜਾ ਰਹੀ ‘ਮਜ਼ਦੂਰ ਕਿਸਾਨ ਏਕਤਾ ਰੈਲੀ’ ’ਚ ਵੱਡੀ ਗਿਣਤੀ ਵਿਚ ਲੋਕ ਸ਼ਮੂਲੀਅਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ ’ਚ ਕੌਮੀ ਲੋਕ ਅਦਾਲਤ ਮੌਕੇ 21 ਹਜ਼ਾਰ ਤੋਂ ਵੱਧ ਕੇਸਾਂ ਦਾ ਮੌਕੇ ’ਤੇ ਨਿਪਟਾਰਾ ਅਗਲੀ ਖ਼ਬਰ ਗੁਰੂਸਰ ਮਹਿਰਾਜ ਦੇ ਨੌਜਵਾਨਾਂ ਨੂੰ ਮਿਲੀ ਜਿੰਮ ਦੀ ਸਹੂਲਤ ਵਿਧਾਇਕ ਸਿੱਧੂ ਨੇ ਕੀਤਾ ਉਦਘਾਟਨ
Ad Position 24