08.40 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ
ਕੋਟਕਪੂਰਾ, 12 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਫੋਕਲ ਪੁਆਇੰਟ ਨੇੜੇ ਵਾਟਰ ਟਰੀਟਮੈਂਟ ਪਲਾਂਟ ਕੋਟਕਪੂਰਾ ਕੋਲ ਮੌਜੂਦ ਸਨ ਤਾ ਦੋ ਮੋਨੇ ਨੌਜਵਾਨ ਖੜੇ ਦਿਖਾਈ ਦਿੱਤੇ। ਇਕ ਨੌਜਵਾਨ ਦੇ ਹੱਥ ਵਿਚ ਮੋਮੀ ਲਿਫਾਫੀ ਸੀ ਅਤੇ ਦੂਜਾ ਨੌਜਵਾਨ ਉਸ ਲਿਫ਼ਾਫ਼ੇ ਵਿੋਂਚ ਕੁਝ ਟੋਹ ਰਿਹਾ ਸੀ।
ਕੋਟਕਪੂਰਾ, 12 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਫੋਕਲ ਪੁਆਇੰਟ ਨੇੜੇ ਵਾਟਰ ਟਰੀਟਮੈਂਟ ਪਲਾਂਟ ਕੋਟਕਪੂਰਾ ਕੋਲ ਮੌਜੂਦ ਸਨ ਤਾ ਦੋ ਮੋਨੇ ਨੌਜਵਾਨ ਖੜੇ ਦਿਖਾਈ ਦਿੱਤੇ। ਇਕ ਨੌਜਵਾਨ ਦੇ ਹੱਥ ਵਿਚ ਮੋਮੀ ਲਿਫਾਫੀ ਸੀ ਅਤੇ ਦੂਜਾ ਨੌਜਵਾਨ ਉਸ ਲਿਫ਼ਾਫ਼ੇ ਵਿੋਂਚ ਕੁਝ ਟੋਹ ਰਿਹਾ ਸੀ। ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿਚਲਾ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਜ਼ਮੀਨ ਉਪਰ ਸੁੱਟ ਕੇ ਇੰਦਰਾ ਕਲੋਨੀ ਵੱਲ ਨੂੰ ਤੁਰਨ ਲੱਗੇ। ਸ਼ੱਕ ਦੇ ਆਧਾਰ ’ਤੇ ਇਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ। ਉਪਰੰਤ ਮੋਮੀ ਲਿਫ਼ਾਫ਼ੀ ਨੂੰ ਚੈਕ ਕੀਤਾ ਤਾਂ 08.40 ਗਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧ ’ਚ ਪੁਲਿਸ ਨੇ ਅਮਨਦੀਪ ਸਿੰਘ ਅਤੇ ਵਿਸ਼ਾਲ ਕੁਮਾਰ ਦੋਵੇਂ ਵਾਸੀ ਕੋਟਕਪੂਰਾ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ।