28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਵਾਂਦਰ ਜਟਾਣਾ ਵਿਖੇ ਸਰਾਂ ਪਰਿਵਾਰ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 28 ਨਵੰਬਰ (ਮੋਹਰ ਸਿੰਘ ਗਿੱਲ)-ਸਰਾਂ ਪਰਿਵਾਰ ਵਲੋਂ ਮਾਸਟਰ ਗੁਰਦੀਪ ਸਿੰਘ, ਮਾਤਾ ਭਗਵਾਨ ਕੌਰ ਅਤੇ ਰਤਿੰਦਰਪਾਲ ਸਿੰਘ ਬੰਟੀ ਸਰਾਂ ਦੀ ਯਾਦ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ 18ਵਾਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿਚ ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਅਤੇ ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਦਾ ਵਿਸ਼ੇਸ਼ ਸਹਿਯੋਗ ਰਿਹਾ।

Ad Position 21
No active advertisement
ਅਜੀਤ ਡੈਸਕ 29-11-2026
ਕੋਟਕਪੂਰਾ, 28 ਨਵੰਬਰ (ਮੋਹਰ ਸਿੰਘ ਗਿੱਲ)-ਸਰਾਂ ਪਰਿਵਾਰ ਵਲੋਂ ਮਾਸਟਰ ਗੁਰਦੀਪ ਸਿੰਘ, ਮਾਤਾ ਭਗਵਾਨ ਕੌਰ ਅਤੇ ਰਤਿੰਦਰਪਾਲ ਸਿੰਘ ਬੰਟੀ ਸਰਾਂ ਦੀ ਯਾਦ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ 18ਵਾਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿਚ ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਅਤੇ ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਐਮ.ਜੇ.ਐਫ. ਲਾਇਨ ਗੁਰਦੀਪ ਸਿੰਘ, ਲਾਇਨ ਕੁਲਵੰਤ ਸਿੰਘ ਸਰਾਂ, ਚੈਅਰਮੈਨ ਦਲਜਿੰਦਰ ਸਿੰਘ ਸੰਧੂ, ਲਾਇਨ ਰਾਜਿੰਦਰ ਸਿੰਘ ਸਰਾਂ ਰਿਟਾਇਰਡ ਤਹਿਸੀਲਦਾਰ ਸ਼ਾਮਿਲ ਸਨ, ਨੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ, ਨਸ਼ਿਆਂ ਤੋਂ ਬਚਣ, ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਕਰਨ, ਕੰਪੀਟੀਸ਼ਨ ਦੀ ਭਾਵਨਾ ਪੈਦਾ ਕਰਨ ਦੀ ਪ੍ਰੇਰਨਾ ਦਿੱਤੀ। ਸਕੂਲ ਵਲੋਂ ਖੇਡਾਂ ਦੇ ਖੇਤਰ ਵਿਚ ਨੈਸ਼ਨਲ ਪੱਧਰ ਦੇ ਖਿਡਾਰੀ ਉਭਾਰ ਦੀ ਵੀ ਪ੍ਰਸੰਸਾ ਕੀਤੀ। ਸਮਾਗਮ ਵਿਚ ਲਾਇਨਜ਼ ਕਲੱਬ ਦੇ ਪ੍ਰਧਾਨ ਲਾਇਨ ਕੁਲਵੰਤ ਸਿੰਘ ਸਰਾਂ, ਸਕੱਤਰ ਵਿਕਰਾਂਤ ਧੀਂਗੜਾ, ਖਜ਼ਾਨਚੀ ਜਗਸੀਰ ਸਿੰਘ ਸਰਪੰਚ, ਹੀਰੇ ਵੈਲਫੇਅਰ ਕਲੱਬ ਦੇ ਚੇਅਰਮੈਨ ਦਲਜਿੰਦਰ ਸਿੰਘ ਸੰਧੂ, ਵਾਈਸ ਚੇਅਰਮੈਨ ਗੁਰਦੀਪ ਸਿੰਘ ਮੈਨੇਜਰ, ਸਾਂਈ ਮੰਦਰ ਦੇ ਪ੍ਰਬੰਧਕ ਸਤਪਾਲ ਸ਼ਰਮਾ, ਪਰਿਵਾਰਕ ਮੈਂਬਰ ਵਿਸਾਖਾ ਸਿੰਘ ਸਰਾਂ, ਰਾਜਿੰਦਰ ਸਿੰਘ ਸਰਾਂ, ਬਰਜਿੰਦਰ ਸਿੰਘ ਸਰਾਂ, ਲਖਵਿੰਦਰ ਸਿੰਘ ਸਰਾਂ, ਸਰਪੰਚ ਕੌਰ ਸਿੰਘ, ਲਛਮਣ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਜਟਾਣਾ, ਮਾਸਟਰ ਪਰਮਿੰਦਰ ਸਿੰਘ, ਗੁਰਨੇਕ ਸਿੰਘ, ਜਗਜੀਤ ਸਿੰਘ, ਬਲਰਾਜ ਸਿੰਘ, ਬਰਜਿੰਦਰ ਸਿੰਘ ਇੰਸਪੈਕਟਰ, ਸਕੂਲ ਮੁਖੀ ਕਰਮਜੀਤ ਸਿੰਘ, ਸਕੂਲ ਸਟਾਫ਼ ਹਰਜਸਦੀਪ ਸਿੰਘ ਲੈਕਚਰਾਰ, ਭਾਰਤ ਭੂਸ਼ਨ, ਵਿਜੇ ਦੇਵਗਨ, ਪਰਵਿੰਦਰ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਰਜਨੀਸ ਗੋਸਾਈ, ਗਗਨਦੀਪ ਸਿੰਘ, ਮਨਜਿੰਦਰ ਸਿੰਘ, ਲੈਕਚਰਾਰ ਭਾਰਤੀ ਅਤੇ ਵੀਰਪਾਲ ਕੌਰ, ਕੁਲਦੀਪ ਕੌਰ, ਕਿਰਨਜੀਤ ਕੌਰ, ਲੱਕੀ ਸਿੰਗਲਾ, ਕਰਮਜੀਤ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਹੈੱਡ ਆਫ਼ਿਸ ਦੇ ਗੇਟਾਂ ਦਾ ਘਿਰਾਓ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ‘ਬੈਸਟ ਸਕੂਲ ਐਵਾਰਡ’ ਨਾਲ ਸਨਮਾਨਿਤ
Ad Position 24