25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਕਰਵਾਇਆ

ਜੈਤੋ, 25 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਫ਼ਰੀਡਮ ਫ਼ਾਈਟਰ ਮਾਸਟਰ ਕਰਤਾ ਰਾਮ ਪੀ. ਐਮ.

Ad Position 21
No active advertisement
ਅਜੀਤ ਡੈਸਕ 26-11-2026
ਜੈਤੋ, 25 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਫ਼ਰੀਡਮ ਫ਼ਾਈਟਰ ਮਾਸਟਰ ਕਰਤਾ ਰਾਮ ਪੀ.ਐਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਪਿ੍ੰਸੀਪਲ ਪ੍ਰਭਜੋਤ ਸਿੰਘ ਨੇ ਕੀਤੀ। ਸਕੂਲ ਦੇ ਸਾਬਕਾ ਪਿ੍ੰਸੀਪਲ ਸਿਕੰਦਰ ਸਿੰਘ, ਐਸ.ਐਮ.ਸੀ. ਚੇਅਰਮੈਨ ਹਰਬੰਸ ਲਾਲ ਅਤੇ ਮਿਲਨਦੀਪ ਦੁਆਰਾ ਸਮਾਰੋਹ ਦਾ ਉਦਘਾਟਨ ਕੀਤਾ ਗਿਆ। ਇਸ ਮੇਲੇ ਵਿਚ ਤਿੰਨ ਥੀਮ ‘ਰੀਅਲ ਲਾਈਫ ਐਪਲੀਕੇਸ਼ਨ’, ‘ਇੰਡੀਅਨ ਇਥੋਸ’ ਅਤੇ ‘ਆਰਟ ਇੰਟੀਗਰੇਟਡ ਲਰਨਿੰਗ’ ਰੱਖੇ ਗਏ ਸਨ। ਜਿਸ ਵਿਚ ਮਿਡਲ ਵਿਭਾਗ (ਪਹਿਲਾ ਦਿਨ) ਰੀਅਲ ਲਾਈਫ ਐਪਲੀਕੇਸ਼ਨ ਥੀਮ ’ਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਅਜਿੱਤਗਿੱਲ, ਦੂਜਾ ਸਥਾਨ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ, ਤੀਜਾ ਸਥਾਨ ਸਰਕਾਰੀ ਹਾਈ ਸਕੂਲ ਗੁੰਮਟੀ ਖੁਰਦ, ਸਰਕਾਰੀ ਹਾਈ ਸਕੂਲ ਬਿਸ਼ਨੰਦੀ (ਸੰਯੁਕਤ) ਇੰਡੀਅਨ ਇਥੋਸ ਥੀਮ ’ਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਬਿਸ਼ਨੰਦੀ, ਦੂਜਾ ਸਥਾਨ ਜੀ.ਐਚ.ਐਸ.ਐਨ. ਸਕੂਲ ਆਫ਼ ਐਮੀਨੈਂਸ ਜੈਤੋ, ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਭਾਨ ਜਦ ਕਿ ਆਰਟ ਇੰਟੀਗਰੇਟਡ ਲਰਨਿੰਗ ਥੀਮ ’ਚ ਪਹਿਲਾ ਸਥਾਨ ਪੀ.ਐਮ.ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ, ਦੂਜਾ ਸਥਾਨ ਸਰਕਾਰੀ ਮਿਡਲ ਸਕੂਲ ਕਾਸਮ ਭੱਟੀ, ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤਾ ਅਤੇ ਦੂਜੇ ਦਿਨ ਰੀਅਲ ਲਾਈਫ ਐਪਲੀਕੇਸ਼ਨ ਥੀਮ ’ਚ ਪਹਿਲਾ ਸਥਾਨ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਭਾਨ, ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀਕਪੁਰਾ ਅਤੇ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ (ਸੰਯੁਕਤ) ਇੰਡੀਅਨ ਇਥੋਸ ਥੀਮ ਵਿਚੋਂ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਬਿਸ਼ਨੰਦੀ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਅਜਿੱਤਗਿੱਲ, ਤੀਜਾ ਸਥਾਨ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ, ਆਰਟ ਇੰਟੀਗਰੇਟਡ ਲਰਨਿੰਗ ਥੀਮ ’ਚ ਪਹਿਲਾ ਸਥਾਨ ਜੀ.ਐਚ.ਐਸ.ਐਨ. ਸਕੂਲ ਆਫ਼ ਐਮੀਨੈਂਸ ਜੈਤੋ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਬਿਸ਼ਨੰਦੀ, ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮੇਆਣਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਭਾਨ (ਸੰਯੁਕਤ) ਅਤੇ ਇਨਾਮ ਵੰਡ ਸਮਾਰੋਹ ਦੇ ਅਖੀਰਲੇ ਦਿਨ ਪਿ੍ੰਸੀਪਲ ਪ੍ਰਭਜੋਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੁਆਰਾ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੇਲੇ ਵਿਚ ਜੱਜ ਸਾਹਿਬਾਨ ਅਮਨਦੀਪ ਦਿਓੜਾ, ਡਾ. ਅੰਕੁਰ ਦੁਆ, ਇਕਬਾਲ ਸਿੰਘ ਕਲਸੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜੇਤੂ ਸਕੂਲਾਂ ਦੇ ਗਾਈਡ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੀਆਂ ਵਿਸ਼ੇਸ਼ਤਾਵਾਂ ’ਚ ਪਹਿਲੇ ਦਿਨ ਲਗਪਗ 18 ਸਕੂਲਾਂ ਅਤੇ ਦੂਜੇ ਦਿਨ 1 3 ਸਕੂਲਾਂ ਨੇ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਗੁਰਪ੍ਰੀਤ ਸਿੰਘ ਅਤੇ ਸ਼ਵੇਤਾ ਨੇ ਕੀਤਾ। ਪੰਡਾਲ ਦੀ ਸਜਾਵਟ ਮੀਨੂੰ ਬਾਲਾ ਅਤੇ ਪਰਮਜੀਤ ਕੌਰ ਵਲੋਂ ਕੀਤੀ ਗਈ। ਇਸ ਮੌਕੇ ਅੰਜੂ ਬਾਲਾ, ਵੀਰਪਾਲ ਕੌਰ, ਰੁਚਿਕਾ, ਜਸਪ੍ਰੀਤ, ਕਿਰਨਦੀਪ, ਕੰਵਲਜੀਤ ਕੌਰ, ਗੀਤੂ, ਕਰਮਜੀਤ, ਸ਼ਿਲਪਾ, ਊਸ਼ਾ, ਤੇਜਿੰਦਰ, ਨਿਸ਼ਾ ਅਰੋੜਾ, ਮੰਜੂ ਬਾਲਾ, ਮਨਜੀਤ ਸਿੰਘ, ਸੰਜੀਵ, ਜਗਜੀਤ ਸਿੰਘ, ਸੁਨੀਲ, ਗੁਲਬਹਾਰ ਸਿੰਘ, ਟੀਨੂੰ ਗੋਇਲ, ਸਾਗਰ ਸੇਠੀ ਅਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ। ਸਕੂਲ ਇੰਚਾਰਜ ਮਿਲਨਦੀਪ ਅਤੇ ਪਿ੍ੰਸੀਪਲ ਪ੍ਰਭਜੋਤ ਸਿੰਘ ਨੇ ਮੇਲੇ ਨੂੰ ਸਫ਼ਲ ਬਣਾਉਣ ਲਈ ਸਮੂਹ ਸਟਾਫ਼, ਬਾਹਰੋਂ ਆਏ ਅਧਿਆਪਕਾਂ, ਜੱਜ ਸਾਹਿਬਾਨ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਵਾ ਪ੍ਰਦੂਸ਼ਣ ਦੇ ਵਧਦੇ ਖ਼ਤਰੇ ਅਤੇ ਮਨੁੱਖੀ ਸਿਹਤ ’ਤੇ ਮਾੜੇ ਪ੍ਰਭਾਵਾਂ ਬਾਰੇ ਲੋਕ ਚਰਚਾ ਅਗਲੀ ਖ਼ਬਰ ਜ਼ਿਲ੍ਹਾ ਟਰੈਫ਼ਿਕ ਪੁਲਿਸ ਨੇ ਸਕੂਲੀ ਵੈਨਾਂ ਦੇ ਡਰਾਈਵਰਾਂ ਨੂੰ ਕੀਤਾ ਜਾਗਰੂਕ
Ad Position 24