ਜ਼ਿਲ੍ਹਾ ਟਰੈਫ਼ਿਕ ਪੁਲਿਸ ਨੇ ਸਕੂਲੀ ਵੈਨਾਂ ਦੇ ਡਰਾਈਵਰਾਂ ਨੂੰ ਕੀਤਾ ਜਾਗਰੂਕ
ਫ਼ਰੀਦਕੋਟ, 25 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਜ਼ਿਲ੍ਹਾ ਟਰੈਫ਼ਿਕ ਪੁਲਿਸ ਵਲੋਂ ਏ. ਐਸ.
ਫ਼ਰੀਦਕੋਟ, 25 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਜ਼ਿਲ੍ਹਾ ਟਰੈਫ਼ਿਕ ਪੁਲਿਸ ਵਲੋਂ ਏ.ਐਸ.ਆਈ ਸੁਖਮੰਦਰ ਸਿੰਘ, ਏ. ਐਸ. ਆਈ ਸਰਬਜੀਤ ਸਿੰਘ ਅਤੇ ਬਲਕਰਨ ਸਿੰਘ ਵਲੋਂ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੌਰਾਨ ਸਕੂਲ ਵੈਨਾਂ ਦੇ ਡਰਾਇਵਰਾਂ ਨੂੰ ਧੁੰਦ ਦੌਰਾਨ ਰਿਫ਼ਲੈਕਟਰ ਲਗਾਉਣ, ਅਗਲੀਆਂ ਪਿਛਲੀਆਂ ਲਾਈਟਾਂ ਦਾ ਠੀਕ ਤਰਾਂ ਜਗਣਾ, ਵੈਨ ਵਿਚ ਹੈਲਪਰ ਨਾਲ ਰੱਖਣਾ, ਗੱਡੀ ਵਿਚ ਕੈਮਰਾ ਲੱਗਾ ਹੋਣਾ, ਨਸ਼ਾ ਨਾ ਕਰਨਾ, ਸਪੀਡ ਦੀ ਸਥਿਤੀ ਰੱਖਣੀ, ਸਮਰੱਥਾਂ ਤੋਂ ਵੱਧ ਨਾ ਬਠਾਉਣਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ।