25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਕੋਟਕਪੂਰਾ ’ਚ ਐਂਬੂਲੈਂਸਾਂ ਦੀ ਘਾਟ ਬਣੀ ਗੰਭੀਰ ਸਮੱਸਿਆ ਸਿਵਲ ਹਸਪਤਾਲ ਕੋਲ ਵੀ ਸਿਰਫ਼ ਇਕ ਸਰਕਾਰੀ ਐਂਬੂਲੈਂਸ

ਕੋਟਕਪੂਰਾ, 25 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਸਿਹਤ ਸਹੂਲਤਾਂ ਨੂੰ ਲੈ ਕੇ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਵਿਚਕਾਰ ਕੋਟਕਪੂਰਾ ਸ਼ਹਿਰ ਵਿਚ ਐਂਬੂਲੈਂਸਾਂ ਦੀ ਘਾਟ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਐਮਰਜੈਂਸੀ ਦੀ ਸਥਿਤੀ ਵਿਚ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਅਤੇ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਤੱਕ ਲਿਜਾਣ ਲਈ ਐਂਬੂਲੈਂਸ ਬੇਹੱਦ ਮਹੱਤਵਪੂਰਨ ਸਹੂਲਤ ਹੁੰਦੀ ਹੈ, ਪਰ ਕੋਟਕਪੂਰਾ ਦੇ ਸਿਵਲ ਹਸਪਤਾਲ ਕੋਲ ਸਿਰਫ਼ ਇਕ ਹੀ ਸਰਕਾਰੀ ਐਂਬੂਲੈਂਸ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਐਂਬੂਲੈਂਸ ਦੀ ਤਸਵੀਰ। 26-11-2026
ਕੋਟਕਪੂਰਾ, 25 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਸਿਹਤ ਸਹੂਲਤਾਂ ਨੂੰ ਲੈ ਕੇ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਵਿਚਕਾਰ ਕੋਟਕਪੂਰਾ ਸ਼ਹਿਰ ਵਿਚ ਐਂਬੂਲੈਂਸਾਂ ਦੀ ਘਾਟ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਐਮਰਜੈਂਸੀ ਦੀ ਸਥਿਤੀ ਵਿਚ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਅਤੇ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਤੱਕ ਲਿਜਾਣ ਲਈ ਐਂਬੂਲੈਂਸ ਬੇਹੱਦ ਮਹੱਤਵਪੂਰਨ ਸਹੂਲਤ ਹੁੰਦੀ ਹੈ, ਪਰ ਕੋਟਕਪੂਰਾ ਦੇ ਸਿਵਲ ਹਸਪਤਾਲ ਕੋਲ ਸਿਰਫ਼ ਇਕ ਹੀ ਸਰਕਾਰੀ ਐਂਬੂਲੈਂਸ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿਚ ਮਰੀਜ਼ ਇਲਾਜ ਲਈ ਕੋਟਕਪੂਰਾ ਪਹੁੰਚਦੇ ਹਨ। ਅਜਿਹੇ ਵਿਚ ਐਂਬੂਲੈਂਸਾਂ ਦੀ ਲੋੜ ਹੋਰ ਵੀ ਵਧ ਜਾਂਦੀ ਹੈ। ਸਿਹਤ ਵਿਭਾਗ ਦੇ ਅਧਿਕਾਰੀ ਸੰਜੀਵ ਕੁਮਾਰ ਅਨੁਸਾਰ 108 ਐਂਬੂਲੈਂਸ ਸੇਵਾ ਤਹਿਤ ਕੁੱਲ ਤਿੰਨ ਐਂਬੂਲੈਂਸਾਂ ਚੱਲ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਐਂਬੂਲੈਂਸ ਫ਼ਰੀਦਕੋਟ, ਇਕ ਕੋਟਕਪੂਰਾ ਅਤੇ ਇਕ ਜੈਤੋ ਵਿਖੇ ਤਾਇਨਾਤ ਹੈ। ਇਸੇ ਤਰ੍ਹਾਂ 112 ਐਮਰਜੈਂਸੀ ਸੇਵਾ ਤਹਿਤ ਵੀ ਤਿੰਨ ਐਂਬੂਲੈਂਸਾਂ ਮੌਜੂਦ ਹਨ, ਜਿਹੜੀਆਂ ਟਹਿਣਾ, ਕੋਠੇ ਰਾਮਸਰ ਅਤੇ ਸੰਧਵਾਂ ਵਿਖੇ ਖੜ੍ਹੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਵੱਖ-ਵੱਖ ਸਥਾਨਾਂ ’ਤੇ ਐਂਬੂਲੈਂਸਾਂ ਦੀ ਤਾਇਨਾਤੀ ਹੋਣ ਦੇ ਬਾਵਜੂਦ ਸਿਵਲ ਹਸਪਤਾਲ ਕੋਟਕਪੂਰਾ ਕੋਲ ਆਪਣੀ ਸਿਰਫ਼ ਇਕ ਸਰਕਾਰੀ ਐਂਬੂਲੈਂਸ ਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਿਵਲ ਹਸਪਤਾਲ ਕੋਟਕਪੂਰਾ ਕੋਲ ਮੌਜੂਦ ਇਸ ਇਕਲੌਤੀ ਸਰਕਾਰੀ ਐਂਬੂਲੈਂਸ ਦੀ ਹਾਲਤ ਵੀ ਠੀਕ ਠਾਕ ਦੱਸੀ ਜਾ ਰਹੀ। ਖਾਸ ਕਰਕੇ ਗੰਭੀਰ ਮਰੀਜ਼ਾਂ, ਬਜ਼ੁਰਗਾਂ ਅਤੇ ਅਜਿਹੇ ਮਰੀਜ਼ਾਂ ਲਈ ਜਿਨ੍ਹਾਂ ਨੂੰ ਆਮ ਵਾਹਨ ਵਿਚ ਲਿਜਾਣਾ ਸੰਭਵ ਨਹੀਂ ਹੁੰਦਾ, ਐਂਬੂਲੈਂਸ ਦੀ ਸਹੂਲਤ ਬਹੁਤ ਜ਼ਰੂਰੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਸਿਰਫ਼ ਸ਼ਹਿਰੀ ਇਲਾਕੇ ਤੱਕ ਸੀਮਤ ਨਹੀਂ, ਸਗੋਂ ਇਸ ਦੇ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਲੋਕ ਵੀ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਆਉਂਦੇ ਹਨ। ਰੋਜ਼ਾਨਾ ਓ.ਪੀ.ਡੀ. ਵਿਚ ਮਰੀਜ਼ਾਂ ਦੀ ਆਮਦ ਤੋਂ ਇਲਾਵਾ ਐਮਰਜੈਂਸੀ ਮਾਮਲਿਆਂ ਵਿਚ ਵੀ ਮਰੀਜ਼ਾਂ ਨੂੰ ਰੈਫ਼ਰ ਕਰਨ ਦੀ ਲੋੜ ਪੈਂਦੀ ਰਹਿੰਦੀ ਹੈ। ਅਜਿਹੀ ਸਥਿਤੀ ਵਿਚ ਹਸਪਤਾਲ ਕੋਲ ਲੋੜੀਂਦੀ ਗਿਣਤੀ ਵਿਚ ਐਂਬੂਲੈਂਸਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਹਸਪਤਾਲ ਦੀ ਇਕਲੌਤੀ ਐਂਬੂਲੈਂਸ ਕਿਸੇ ਮਰੀਜ਼ ਨੂੰ ਲੈ ਕੇ ਬਾਹਰ ਗਈ ਹੋਵੇ ਤਾਂ ਉਸ ਸਮੇਂ ਕਿਸੇ ਹੋਰ ਐਮਰਜੈਂਸੀ ਮਰੀਜ਼ ਲਈ ਤੁਰੰਤ ਸਹੂਲਤ ਉਪਲਬਧ ਕਰਵਾਉਣਾ ਮੁਸ਼ਕਿਲ ਹੋ ਸਕਦਾ ਹੈ। ਸ਼ਹਿਰ ਵਾਸੀ ਬੂਟਾ ਸਿੰਘ, ਹਰਨਾਮ ਸਿੰਘ, ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਸਿਹਤ ਸਹੂਲਤਾਂ ਵਿਚ ਐਂਬੂਲੈਂਸ ਸੇਵਾ ਨੂੰ ਮੁੱਢਲੀ ਸਹੂਲਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਕਿਸੇ ਵੀ ਹਾਦਸੇ, ਅਚਾਨਕ ਬਿਮਾਰੀ ਜਾਂ ਗੰਭੀਰ ਸਿਹਤ ਸਮੱਸਿਆ ਸਮੇਂ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਵਿਚ ਦੇਰੀ ਨਹੀਂ ਹੋਣੀ ਚਾਹੀਦੀ। ਇਸ ਲਈ ਕੋਟਕਪੂਰਾ ਵਰਗੇ ਮਹੱਤਵਪੂਰਨ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਐਂਬੂਲੈਂਸਾਂ ਦੀ ਘਾਟ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸ਼ਹਿਰ ਵਾਸੀਆਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਕੋਟਕਪੂਰਾ ਲਈ ਤੁਰੰਤ ਨਵੀਂ ਸਰਕਾਰੀ ਐਂਬੂਲੈਂਸ ਮੁਹੱਈਆ ਕਰਵਾਈ ਜਾਵੇ। ਇਸ ਸਬੰਧੀ ਸਿਵਲ ਸਰਜਨ ਡਾ. ਰਮਨ ਸਿੰਗਲਾ ਨੇ ਕਿਹਾ ਕਿ ਐਬੂਲੈਂਸ ਦੀ ਲੋੜ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਹੀ ਚਿੱਟੇ ਦਾ ਨਸ਼ਾ ਪੰਜਾਬ ’ਚ ਆਇਆ- ਰਾਜਾ ਵੜਿੰਗ ਅਗਲੀ ਖ਼ਬਰ ਅਕਾਲੀ ਦਲ-ਭਾਜਪਾ ਦੇ ਗੱਠਜੋੜ ਦੀ ਖੁਸ਼ੀ ’ਚ ਲੱਡੂ ਵੰਡੇ
Ad Position 24