21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੇਲਾ ਮਾਘੀ ਟਿਕਟ ਮੁਕਤ ਕਰਨ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਹਰਮਹਿੰਦਰ ਪਾਲ)-ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ। ਇਸ ਮੌਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਮੇਲਾ ਮਾਘੀ ਮੌਕੇ ਮਨੋਰੰਜਨ ਮੇਲੇ ਦੀ ਲੱਗਣ ਵਾਲੀ ਟਿਕਟ ਖ਼ਤਮ ਕੀਤੀ ਜਾਵੇ ਅਤੇ ਮੇਲੇ ਦਾ ਸਮਾਂ 15 ਦਿਨ ਤਹਿ ਕਰਨ ਦੇ ਨਾਲ ਮੇਲਾ ਮਲੋਟ ਰੋਡ ਤੋਂ ਕੋਟਕਪੂਰਾ ਰੋਡ ਉਪਰ ਤਬਦੀਲ ਕੀਤਾ ਜਾਵੇ।

Ad Position 21
No active advertisement
ਅਜੀਤ ਡੈਸਕ 21-11-2026
ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਹਰਮਹਿੰਦਰ ਪਾਲ)-ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ। ਇਸ ਮੌਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਮੇਲਾ ਮਾਘੀ ਮੌਕੇ ਮਨੋਰੰਜਨ ਮੇਲੇ ਦੀ ਲੱਗਣ ਵਾਲੀ ਟਿਕਟ ਖ਼ਤਮ ਕੀਤੀ ਜਾਵੇ ਅਤੇ ਮੇਲੇ ਦਾ ਸਮਾਂ 15 ਦਿਨ ਤਹਿ ਕਰਨ ਦੇ ਨਾਲ ਮੇਲਾ ਮਲੋਟ ਰੋਡ ਤੋਂ ਕੋਟਕਪੂਰਾ ਰੋਡ ਉਪਰ ਤਬਦੀਲ ਕੀਤਾ ਜਾਵੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸ਼ਰਮਾ, ਹਰਦੇਵ ਸਿੰਘ ਵਾਇਸ ਚੇਅਰਮੈਨ, ਬਲਵੰਤ ਸਿੰਘ ਅਟਵਾਲ ਸਕੱਤਰ, ਸੁਖਮੰਦਰ ਸਿੰਘ ਬੇਦੀ ਵਿੱਤ ਸਕੱਤਰ, ਕੁਲਦੀਪ ਸਿੰਘ ਬਰਾੜ, ਜਸਵੰਤ ਸਿੰਘ ਬਰਾੜ ਕਾਨੂੰਨੀ ਸਲਾਹਕਾਰ, ਚੌਧਰੀ ਬਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਜੀਤ ਸਿੰਘ ਅਰੋੜ, ਜਸਪਾਲ ਸਿੰਘ ਅਤੇ ਸ਼ਾਮ ਲਾਲ ਹੋਰਾਂ ਨੇ ਦੱਸਿਆ ਕਿ ਉਹ ਲੰਮਾ ਸਮਾਂ ਸਰਕਾਰੀ ਅਦਾਰਿਆਂ ’ਚ ਨੌਕਰੀ ਕਰਦੇ ਰਹੇ ਹਨ, ਉਸ ਵੇਲੇ ਮੇਲੇ ਦਾ ਕੋਈ ਠੇਕਾ ਨਹੀਂ ਹੁੰਦਾ ਸੀ। ਪਰ ਹੁਣ ਕਰੀਬ 8 ਵਰ੍ਹਿਆਂ ਤੋਂ ਮੇਲਾ ਠੇਕੇ ’ਤੇ ਦੇਣ ਦੀ ਪ੍ਰਵਿਰਤੀ ਚੱਲੀ ਹੈ ਤੇ ਉਦੋਂ ਤੋਂ ਹੀ ਟਿਕਟ ਲੱਗਣੀ ਸ਼ੁਰੂ ਹੋਈ ਹੈ। ਠੇਕਾ 28 ਲੱਖ ਤੋਂ ਸ਼ੁਰੂ ਹੋ ਕੇ ਪਿਛਲੇ ਵਰ੍ਹੇ 1 ਕਰੋੜ 31 ਲੱਖ ਰੁਪਏ ਤੱਕ ਪੁੱਜ ਗਿਆ ਸੀ। ਠੇਕੇਦਾਰ ਆਪਣੀ ਮਰਜ਼ੀ ਨਾਲ ਠੇਕੇ ਦਾ ਸਮਾਂ ਵੀ ਤਹਿ ਕਰਦਾ ਹੈ ਅਤੇ ਮੇਲੇ ਵਿਚ ਦਾਖ਼ਲ ਹੋਣ ਦੀ ਟਿਕਟ ਵੀ। ਟਿਕਟ ਦਾ ਬੋਝ ਆਮ ਲੋਕਾਂ ’ਤੇ ਪੈਂਦਾ ਹੈ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਆਵਾਜਾਈ ਠੱਪ ਰਹਿੰਦੀ ਹੈ। ਬੱਚੇ ਸਕੂਲ ਜਾਣ ਤੋਂ ਔਖੇ ਹੁੰਦੇ ਹਨ। ਹੈ। ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਲਈ ਤਾਂ ਜਾਨਲੇਵਾ ਮੁਸੀਬਤ ਬਣ ਜਾਂਦੀ ਹੈ। ਦਿਨ-ਰਾਤ ਚੱਲਦੇ ਸਪੀਕਰਾਂ ਕਰਕੇ ਘਰਾਂ ਵਾਲਿਆਂ ਦਾ ਰਾਤ ਨੂੰ ਸੌਣਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਕੋਟਕਪੂਰਾ ਰੋਡ ਉਪਰ ਜੇਲ੍ਹ ਵਾਲੀ ਜਗ੍ਹਾ ਜੋ ਖ਼ਾਲ੍ਹੀ ਪਈ ਹੈ ਅਤੇ ਸਰਕਾਰ ਦੀ ਮਾਲਕੀ ਹੈ, ਇਸ ਲਈ ਮੇਲਾ ਉਥੇ ਤਬਦੀਲ ਕੀਤਾ ਜਾਵੇ। ਇਸ ਤਰ੍ਹਾਂ ਸਰਕਾਰੀ ਜਗ੍ਹਾ ਹੋਣ ਕਰਕੇ ਠੇਕਾ ਵੀ ਖ਼ਤਮ ਹੋ ਜਾਵੇਗਾ ਅਤੇ ਟਿਕਟਾਂ ਵੀ ਖ਼ਤਮ ਹੋਣ ਜਾਣਗੀਆਂ। ਇਸ ਮੌਕੇ ਹੋਰ ਵੀ ਪੈਨਸ਼ਨਰਜ਼ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮੁੜ ਸ਼੍ਰੋਮਣੀ ਕਮੇਟੀ ਪ੍ਰਧਾਨ ਚੁਣੇ ਜਾਣ ਦਾ ਸਵਾਗਤ ਅਗਲੀ ਖ਼ਬਰ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ
Ad Position 24