19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਾਬਕਾ ਗ੍ਰੰਥੀ ਸਿੰਘ ਨੇ ਲਗਾਈ ਮਦਦ ਦੀ ਗੁਹਾਰ

ਸਾਦਿਕ, 19 ਨਵੰਬਰ (ਆਰ. ਐਸ.

Ad Position 21
No active advertisement
ਸਾਬਕਾ ਗ੍ਰੰਥੀ ਗੁਰਦਾਸ ਸਿੰਘ ਕਾਨਿਆਂਵਾਲੀ ਖੁਰਦ। 20-11-2026
ਸਾਦਿਕ, 19 ਨਵੰਬਰ (ਆਰ.ਐਸ.ਧੁੰਨਾ)-ਨੇੜਲੇ ਪਿੰਡ ਕਾਨਿਆਂ ਵਾਲੀ ਖੁਰਦ ਦੇ ਵਸਨੀਕ ਗੁਰਦਾਸ ਸਿੰਘ ਪੁੱਤਰ ਕਿਸ਼ਨ ਸਿੰਘ ਨੇ ਦੱਸਿਆ ਕਿ ਉਹ ਵੱਖ-ਵੱਖ ਪਿੰਡਾਂ ਵਿਚ ਗ੍ਰੰਥੀ ਸਿੰਘ ਵਜੋਂ ਆਪਣੀ ਸੇਵਾ ਨਿਭਾ ਚੁੱਕਾ ਹੈ ਤੇ ਹੁਣ ਨਜ਼ਰ ਘੱਟ ਜਾਣ ਕਾਰਨ ਸੇਵਾ ਨਹੀਂ ਨਿਭਾ ਸਕਦਾ, ਜਿਸ ਕਰਕੇ ਉਸ ਦੇ ਪਰਿਵਾਰ ਦਾ ਨਿਰਬਾਹ ਹੋਣਾ ਮੁਸ਼ਕਿਲ ਹੋ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੀ ਕਬੀਲਦਾਰੀ ਵੱਡੀ ਹੋਣ ਕਰਕੇ ਅਤੇ ਕੋਈ ਕੰਮ ਨਾ ਕਰ ਸਕਣ ਕਾਰਨ ਉਹ ਆਪਣੇ ਬੱਚਿਆਂ ਦਾ ਵਧੀਆ ਢੰਗ ਨਾਲ ਪੇਟ ਨਹੀਂ ਪਾਲ ਸਕਦਾ ਤੇ ਇਸ ਲਈ ਉਸ ਦੀ ਮਦਦ ਕੀਤੀ ਜਾਵੇ। ਉਸ ਨੇ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੇ ਬੇਅਦਬੀ ਹੁੰਦੀ ਬਚਾਈ ਸੀ ਲਈ ਐਸ.ਜੀ . ਪੀ.ਸੀ ਵਲੋਂ ਉਸ ਦਾ ਸਰਟੀਫਿਕੇਟ ਵੀ ਬਣਾ ਕੇ ਸਨਮਾਨਿਤ ਕੀਤਾ ਗਿਆ ਸੀ ਤੇ ਉਸ ਦੀ ਇਕ ਲੜਕੀ ਨੂੰ ਨੌਕਰੀ ਦੇਣ ਦੀ ਗੱਲ ਵੀ ਕੀਤੀ ਸੀ ਪਰ ਲੰਮਾਂ ਸਮਾਂ ਲੰਘ ਜਾਣ ਤੇ ਕਮੇਟੀ ਨੇ ਨਾ ਤਾਂ ਉਸ ਦੀ ਕੋਈ ਮਦਦ ਕੀਤੀ ਤੇ ਨਾ ਹੀ ਉਸ ਦੀ ਪੁੱਤਰੀ ਨੂੰ ਕੋਈ ਨੌਕਰੀ ਦਿੱਤੀ। ਉਸ ਨੇ ਸੰਗਤ ਅਤੇ ਐਸ.ਜੀ.ਪੀ.ਸੀ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਸ ਦੀ ਮਾਲੀ ਮਦਦ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਦੀ ਭਲਾਈ ਤੇ ਖੇਤੀਬਾੜੀ ਨੂੰ ਲਾਹੇਵੰਦ ਬਣਾਉਣਾ ਮੇਰੀ ਪਹਿਲੀ ਤਰਜੀਹ-ਗੁਰਮੀਤ ਸਿੰਘ ਖੁੱਡੀਆਂ ਅਗਲੀ ਖ਼ਬਰ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਸਪੀਕਰ ਸੰਧਵਾਂ ਨੇ ਲੋਕਾਂ ਨੂੰ ਸੌਂਪੇ ਮਾਲਕੀ ਦਸਤਾਵੇਜ਼
Ad Position 24