ਲਾਇਨਜ਼ ਕਲੱਬ ਵਲੋਂ ਅੱਖਾਂ ਦਾ ਵਿਸ਼ਾਲ ਮੁਫ਼ਤ ਆਪ੍ਰੇਸ਼ਨ ਲੈਂਜ਼ ਕੈਂਪ 22 ਨੂੰ
ਬਾਜਾਖਾਨਾ , 19 ਨਵੰਬਰ ( ਜੀਵਨ ਗਰਗ )- ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਹਰ ਸਾਲ ਦੀ ਤਰ੍ਹਾਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ 22 ਨਵੰਬਰ ਦਿਨ ਐਤਵਾਰ ਨੂੰ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਸਵੇਰੇ 9 ਵਜੇ ਤੋਂ ਲਗਾਇਆ ਜਾ ਰਿਹਾ ਹੈ । ਕੈਂਪ ਦੇ ਮੁੱਖ ਮਹਿਮਾਨ ਸੇਲਜ਼ ਲਿਮ .
ਕ
ਕੋ-ਚੇਅਰਮੈਨ ਭਗਤ ਸਿੰਘ ਚਹਿਲ।
20-11-2026
ਬਾਜਾਖਾਨਾ , 19 ਨਵੰਬਰ ( ਜੀਵਨ ਗਰਗ )- ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਹਰ ਸਾਲ ਦੀ ਤਰ੍ਹਾਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ 22 ਨਵੰਬਰ ਦਿਨ ਐਤਵਾਰ ਨੂੰ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਸਵੇਰੇ 9 ਵਜੇ ਤੋਂ ਲਗਾਇਆ ਜਾ ਰਿਹਾ ਹੈ । ਕੈਂਪ ਦੇ ਮੁੱਖ ਮਹਿਮਾਨ ਸੇਲਜ਼ ਲਿਮ . ਸੇਢਾ ਸਿੰਘ ਵਾਲਾ ਅਤੇ ਵਿਸ਼ੇਸ ਮਹਿਮਾਨ ਮਨਪ੍ਰੀਤ ਸਿੰਘ ਨਿਰਵਾਣ ਹੋਣਗੇ । ਕੈਂਪ ਦੇ ਕੋ - ਚੇਅਰਮੈਨ ਤੇ ਖਜ਼ਾਨਚੀ ਭਗਤ ਸਿੰਘ ਚਹਿਲ ਨੇ ਦੱਸਿਆ ਕਿ ਇਸ ਕੈਂਪ ’ ਚ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾ . ਆਕਿ੍ਰਤੀ ਸਿੰਗਲਾ ਦੀ ਟੀਮ ਵਲੋਂ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦ ਵਿਅਕਤੀਆਂ ਦੇ ਅੱਖਾਂ ਦੇ ਲੈਂਜ਼ ਪਾਉਣ ਲਈ ਚੋਣ ਕੀਤੀ ਜਾਵੇਗੀ । ਇਨ੍ਹਾਂ ਵਿਅਕਤੀਆਂ ਦੇ ਆਪ੍ਰੇਸ਼ਨ ਕਰਕੇ ਲੈਂਜ਼ ਆਈ . ਕੇਅਰ ਸੈਂਟਰ ਜੈਤੋ ਵਿਖੇ ਪਾਏ ਜਾਣਗੇ । ਭਗਤ ਸਿੰਘ ਚਹਿਲ ਨੇ ਦੱਸਿਆ ਕਿ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਅਤੇ ਆਪ੍ਰੇਸ਼ਨ ਤੋਂ ਬਾਅਦ ਘਰ ਛੱਡਣ ਦੀ ਜ਼ਿੰਮੇਵਾਰੀ ਲਾਇਨਜ਼ ਕਲੱਬ ਬਾਜਾਖਾਨਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਹੋਵੇਗੀ । ਲੋੜਵੰਦ ਵਿਅਕਤੀ ਕੇਸੀ ਇਸ਼ਨਾਨ ਕਰਕੇ , ਸਾਫ਼ ਸੁਥਰੇ ਕੱਪੜੇ ਪਹਿਨ ਕਿ ਅਤੇ ਆਪਣਾ ਅਧਾਰ ਕਾਰਡ ਨਾਲ ਲੈ ਕੇ ਆਉਣ , ਮਰੀਜ਼ ਦੇ ਨਾਲ ਸਿਰਫ ਇਕ ਹੀ ਵਿਅਕਤੀ ਦੇ ਜਾਣ ਦੀ ਆਗਿਆ ਹੋਵੇਗੀ । ਮਰੀਜ਼ਾਂ ਦੇ ਚਾਹ ਅਤੇ ਲੰਗਰ ਦਾ ਸਾਰਾ ਪ੍ਰਬੰਧ ਕਲੱਬ ਵਲੋਂ ਕੀਤਾ ਜਾਵੇਗਾ ।