ਸਾਹਿਤ ਸਭਾ ਵਲੋਂ ਕਵੀ ਕੇ. ਸਾਧੂ ਸਿੰਘ ਮੁੱਲਾਂਪੁਰੀ ਨਾਲ ਰੂਬਰੂ
ਸ੍ਰੀ ਮੁਕਤਸਰ ਸਾਹਿਬ, 15 ਨਵੰਬਰ (ਹਰਮਹਿੰਦਰ ਪਾਲ)- ਸਾਹਿਤ ਸਭਾ (ਸੇਖੋਂ) ਵਲੋਂ ਕਵੀ ਕੇ. ਸਾਧੂ ਸਿੰਘ ਮੁੱਲਾਂਪੁਰੀ ਨਾਲ ‘ਰੂਬਰੂ’ ਸਮਾਗਮ ਦੌਰਾਨ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਪੰਜਾਬੀ ਸਾਹਿਬ ਪ੍ਰਤੀ ਸਮਰਪਣ ਬਦਲੇ ‘ਸਨਮਾਨ ਪੱਤਰ’ ਨਾਲ ਨਿਵਾਜ਼ਿਆ ਗਿਆ।
ਸ੍ਰੀ ਮੁਕਤਸਰ ਸਾਹਿਬ, 15 ਨਵੰਬਰ (ਹਰਮਹਿੰਦਰ ਪਾਲ)- ਸਾਹਿਤ ਸਭਾ (ਸੇਖੋਂ) ਵਲੋਂ ਕਵੀ ਕੇ. ਸਾਧੂ ਸਿੰਘ ਮੁੱਲਾਂਪੁਰੀ ਨਾਲ ‘ਰੂਬਰੂ’ ਸਮਾਗਮ ਦੌਰਾਨ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਪੰਜਾਬੀ ਸਾਹਿਬ ਪ੍ਰਤੀ ਸਮਰਪਣ ਬਦਲੇ ‘ਸਨਮਾਨ ਪੱਤਰ’ ਨਾਲ ਨਿਵਾਜ਼ਿਆ ਗਿਆ। ਉਨ੍ਹਾਂ ਦੇ ਨਾਲ ਪਵਨ ਹਰਚੰਦਪੁਰੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ‘ਹਰਦਿਆਲ ਸਿੰਘ ਹਰਨਾਮ ਕੌਰ ਯਾਦਗਾਰੀ ਹਾਲ’ ਵਿਖੇ ਹੋਏ ਸਮਾਗਮ ਦੌਰਾਨ ਰਣਜੀਤ ਸਿੰਘ ਥਾਂਦੇਵਾਲਾ, ਜਸਪਾਲ ਸਿੰਘ, ਗੀਤਕਾਰ ਅਵਤਾਰ ਮੁਕਸਰੀ, ਗਾਇਕ ਹਰਦਰਸ਼ਨ ਨੈਬੀ, ਜਸਵੀਰ ਸ਼ਰਮਾ ਦੱਦਾਹੂਰ, ਗੁਰਸੇਵਕ ਸਿੰਘ ਪ੍ਰੀਤ, ਮੰਗਤ ਰਾਮ ਭੂੰਦੜ, ਪ੍ਰਦੀਪ ਕੁਮਾਰ ਗੋਨੇਆਣਾ, ਰਾਜ ਕੁਮਾਰ ਸ਼ਰਮਾ, ਸਰਦੂਲ ਸਿੰਘ ਬਰਾੜ, ਦਰਸ਼ਨ ਸਿੰਘ ਬੋਪਾਰਾਏ, ਬਲਜੀਤ ਸਿੰਘ, ਤ੍ਰਿਲੋਕ ਚੰਦ, ਸੁਖਦੇਵ ਸਿੰਘ, ਓਮ ਪ੍ਰਕਾਸ਼, ਹਰਿੰਦਰਪਾਲ, ਵਤਨਵੀਰ ਜ਼ਖਮੀ ਤੇ ਹਰਸੰਗੀਤ ਸਿੰਘ ਗਿੱਲ ਮੌਜੂਦ ਸਨ। ਮੁੱਲਾਂਪੁਰੀ ਨੇ ਆਪਣੀ ਜੀਵਨ ਯਾਤਰਾ ਸਾਂਝੀ ਕਰਦਿਆਂ ਦੱਸਿਆ ਕਿ ਉਹ ਬਿਜਲੀ ਬੋਰਡ ਦੇ ਕਾਮੇ ਹਨ। ਪਹਿਲਾਂ ਧਾਰਮਿਕ ਗੀਤ ਲਿਖਦੇ ਸੀ ਪਰ ਬਾਅਦ ਵਿਚ ਉਨ੍ਹਾਂ ਦਾ ਸਾਹਿਤਕਾਰਾਂ ਨਾਲ ਸੰਪਰਕ ਹੋਇਆ ਤਾਂ ਉਨ੍ਹਾਂ ਵਿਸ਼ਵ ਪੱਧਰੀ ਸਾਹਿਤ ਨੂੰ ਪੜ੍ਹਿਆ ਅਤੇ ਕਵਿਤਾ ਦਾ ਰਾਹ ਚੁਣਿਆ । ਹੁਣ ਤੱਕ ਉਹ ‘ਮਾਂ ਯਾਦ ਤੇ ਤਿਤਲੀਆਂ’ ਅਤੇ ‘ਦੀਵੇ ’ਚੋਂ ਉੱਗਦੇ ਸੁਰਜ’ ਕਾਵਿ ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਉਹ ਮਨੁੱਖੀ ਰਿਸ਼ਤਿਆਂ, ਸਮਾਜਿਕ ਵਿਸੰਗਤੀਆਂ ਅਤੇ ਸੰਘਰਸ਼ਮਈ ਜੀਵਨ ਨੂੰ ਆਪਣੀਆਂ ਕਵਿਤਾਵਾਂ ਦੀ ਜ਼ਮੀਨ ਬਣਾਉਂਦੇ ਹਨ। ਉਨ੍ਹਾਂ ਆ ਪਣੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਸਰੋਤਿਆਂ ਨੇ ਖੂਬ ਸਰਾਹਿਆ। ਸਮਾਗਮ ਦੌਰਾਨ ਹਾਜ਼ਰ ਸਾਹਿਤਕਾਰਾਂ ਗੀਤ, ਕਵਿਤਾਵਾਂ ਅਤੇ ਸਾਹਿਤਕ ਯਾਦਾਂ ਵੀ ਸਾਂਝੀਆਂ ਕੀਤੀਆਂ।