12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਗਿੱਦੜਬਾਹਾ ਤੋਂ ਪਿੰਡ ਕੋਟਭਾਈ ਨੂੰ ਜਾਂਦੀ ਸੜਕ ਦਾ ਕਾਰਜ ਅੱਧ ਵਿਚਕਾਰ ਲਟਕਿਆ

ਗਿੱਦੜਬਾਹਾ, 12 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਤੋਂ ਪਿੰਡ ਕੋਟਭਾਈ ਨੂੰ ਜਾਂਦੀ ਸੜਕ ਦਾ ਕਾਰਜ ਲੰਮੇ ਸਮੇਂ ਤੋਂ ਅੱਧ ਵਚਕਾਰ ਲਟਕਿਆ ਪਿਆ ਹੈ। ਅਧਿਕਾਰੀ ਜਲਦੀ ਕੰਮ ਸ਼ੁਰੂ ਕਰਨ ਦਾ ਕਹਿ ਕੇ ਪੱਲਾ ਝਾੜ ਰਹੇ ਹਨ।

Ad Position 21
No active advertisement
ਅਜੀਤ ਡੈਸਕ 13-11-2026
ਗਿੱਦੜਬਾਹਾ, 12 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਤੋਂ ਪਿੰਡ ਕੋਟਭਾਈ ਨੂੰ ਜਾਂਦੀ ਸੜਕ ਦਾ ਕਾਰਜ ਲੰਮੇ ਸਮੇਂ ਤੋਂ ਅੱਧ ਵਚਕਾਰ ਲਟਕਿਆ ਪਿਆ ਹੈ। ਅਧਿਕਾਰੀ ਜਲਦੀ ਕੰਮ ਸ਼ੁਰੂ ਕਰਨ ਦਾ ਕਹਿ ਕੇ ਪੱਲਾ ਝਾੜ ਰਹੇ ਹਨ। ਜਾਣਕਾਰੀ ਅਨੁਸਾਰ ਗਿੱਦੜਬਾਹਾ ਤੋਂ ਪਿੰਡ ਦੋਦਾ ਤੱਕ ਸੜਕ ਨੂੰ ਨਵਿਆਇਆ ਗਿਆ ਹੈ, ਪਰ ਗਿੱਦੜਬਾਹਾ ਤੋਂ ਪਿੰਡ ਕੋਟਭਾਈ ਤੱਕ ਕੁਝ ਹਿੱਸਾ ਅਜੇ ਵੀ ਅੱਧ ਵਿਚਕਾਰ ਹੀ ਲਟਕ ਰਿਹਾ ਹੈ। ਪਿੰਡ ਕੋਟਭਾਈ ਦੀ ਹਦੂਦ ਅੰਦਰ ਤੇ ਕੁਝ ਰਸਤੇ ’ਚ ਥਾਂ-ਥਾਂ ਤੋਂ ਸੜਕ ਦਾ ਕੁਝ ਹਿੱਸਾ ਬਣਾ ਦਿੱਤਾ ਗਿਆ ਹੈ ਅਤੇ ਥਾਂ-ਥਾਂ ਤੋਂ ਕੁਝ ਹਿੱਸਾ ਛੱਡ ਦਿੱਤਾ ਗਿਆ ਹੈ, ਪਰ ਇਕਸਾਰ ਸੜਕ ਨੂੰ ਪੂਰਾ ਨਹੀਂ ਕੀਤਾ ਗਿਆ। ਥਾਂ-ਥਾਂ ’ਤੇ ਪਾਇਆ ਗਿਆ ਬੱਜਰ ਉਖੜ ਰਿਹਾ ਹੈ। ਇਸੇ ਹੀ ਸੜਕ ਦੇ ਕਿਨਾਰੇ ’ਤੇ ਗਿੱਦੜਬਾਹਾ ਦੀ ਅਨਾਜ ਮੰਡੀ ਪੈਂਦੀ ਹੈ। ਕਿਸਾਨ ਝੋਨੇ ਦੀਆਂ ਭਰੀਆਂ ਟਰੈਕਟਰ-ਟਰਾਲੀਆਂ ਲਿਆ ਰਹੇ ਹਨ ਤੇ ਉਨ੍ਹਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸਾਰਾ ਦਿਨ ਉਡਦੀ ਧੂੜ ਵਿਚ ਛੋਟੇ-ਵੱਡੇ ਵਾਹਨ ਤੇ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪਿੰਡ ਕੋਟਭਾਈ ਤੇ ਭਾਰੂ ਦੇ ਵਾਸੀ ਗੰਦੀ ਧੂੜ ਕਾਰਨ ਦੁਖੀ ਹੋ ਰਹੇ ਹਨ। ਕਿਸਾਨ ਆਗੂ ਕੁਲਦੀਪ ਸਿੰਘ ਨੇਤਾ ਮਾਨ ਕੋਟਭਾਈ ਦਾ ਕਹਿਣਾ ਸੀ ਕਿ ਕੋਟਭਾਈ ਆਦਰਸ਼ ਸਕੂਲ ਕੋਲ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਸੰਬੰਧਿਤ ਏਜੰਸੀ ਵਲੋਂ ਪੁਰਾਣਾ ਗੰਦਗੀ ਦੇ ਕੂੜਾ ਦੀ ਮਿਲਾਵਟ ਵਾਲਾ ਬੱਜਰ ਪਾਇਆ ਗਿਆ ਹੈ, ਪ੍ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਹੈ ਕਿ ਸੜਕ ਨੂੰ ਜਲਦੀ ਬਣਾਇਆ ਜਾਵੇ। ਪੀ.ਡਬਲਯੂ.ਡੀ. ਵਿਭਾਗ ਦੇ ਐਸ.ਡੀ.ਓ. ਸੰਦੀਪ ਬੱਬਰ ਦਾ ਕਹਿਣਾ ਸੀ ਕਿ ਸੜਕ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪਹਿਲੀ ਪੰਜਾਬ ਮਾਸਟਰਜ਼ ਅਥਲੈਟਿਕ ਮੀਟ 14 ਤੇ 15 ਨੂੰ ਅਗਲੀ ਖ਼ਬਰ ਗੁਰਫਤਹਿ ਸਿੰਘ ਸੋਈ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
Ad Position 24