ਫ਼ਰੀਦਕੋਟ ਵਿਚ ਬਾਸਮਤੀ ਦੀ ਢੇਰੀ 4910 ਰੁਪਏ ਪ੍ਰਤੀ ਕੁਇੰਟਲ ਵਿਕੀ
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਮੁੱਖ ਅਨਾਜ਼ ਮੰਡੀ ਵਿਚ ਬਾਸਮਤੀ ਦੀ ਆਮਦ ਲਗਾਤਾਰ ਜਾਰੀ ਹੈ ਤੇ ਚੰਗੇ ਭਾਅ ਨੂੰ ਦੇਖਦਿਆਂ ਕਿਸਾਨ ਤੇਜ਼ੀ ਨਾਲ ਬਾਸਮਤੀ ਦੀ ਫ਼ਸਲ ਮੰਡੀ ਵਿਚ ਲਿਆ ਰਹੇ ਹਨ। ਹਾਲਾਂਕਿ ਮੰਡੀ ਵਿਚ ਬਹੁਤ ਸਾਰੀਆਂ ਝੋਨੇ ਦੀਆਂ ਢੇਰੀਆਂ ਤੇ ਬੋਰੀਆਂ ਚੁੱਕਣ ਵਾਲੀਆਂ ਪਈਆਂ ਹਨ ਤੇ ਜਗ੍ਹਾ ਦੀ ਭਾਰੀ ਘਾਟ ਹੈ ਪਰ ਝੋਨੇ ਦੀਆਂ ਪਛੇਤੀਆਂ ਕਿਸਮਾਂ ਅਤੇ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਝੋਨੇ ਦੀ ਆਮਦ ਵੀ ਚੱਲ ਰਹੀ ਹੈ।
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਮੁੱਖ ਅਨਾਜ਼ ਮੰਡੀ ਵਿਚ ਬਾਸਮਤੀ ਦੀ ਆਮਦ ਲਗਾਤਾਰ ਜਾਰੀ ਹੈ ਤੇ ਚੰਗੇ ਭਾਅ ਨੂੰ ਦੇਖਦਿਆਂ ਕਿਸਾਨ ਤੇਜ਼ੀ ਨਾਲ ਬਾਸਮਤੀ ਦੀ ਫ਼ਸਲ ਮੰਡੀ ਵਿਚ ਲਿਆ ਰਹੇ ਹਨ। ਹਾਲਾਂਕਿ ਮੰਡੀ ਵਿਚ ਬਹੁਤ ਸਾਰੀਆਂ ਝੋਨੇ ਦੀਆਂ ਢੇਰੀਆਂ ਤੇ ਬੋਰੀਆਂ ਚੁੱਕਣ ਵਾਲੀਆਂ ਪਈਆਂ ਹਨ ਤੇ ਜਗ੍ਹਾ ਦੀ ਭਾਰੀ ਘਾਟ ਹੈ ਪਰ ਝੋਨੇ ਦੀਆਂ ਪਛੇਤੀਆਂ ਕਿਸਮਾਂ ਅਤੇ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਝੋਨੇ ਦੀ ਆਮਦ ਵੀ ਚੱਲ ਰਹੀ ਹੈ। ਅੱਜ ਬਾਂਸਲ ਟਰੇਡਿੰਗ ਕੰਪਨੀ ਦੀ ਆੜ੍ਹਤ ’ਤੇ ਕਿਸਾਨ ਹਰਚਰਨ ਸਿੰਘ ਦੀਪ ਸਿੰਘ ਵਾਲਾ ਦੀ ਬਾਸਮਤੀ ਦੀ ਢੇਰੀ ਆਈ ਤੇ ਖੁੱਲੀ ਬੋਲੀ ਕਰਵਾਈ ਗਈ। ਜਿਸ ਵਿਚ ਤਾਊ ਐਂਡ ਕੰਪਨੀ ਫ਼ਰੀਦਕੋਟ ਵਲੋਂ ਬੋਲੀ ਦਿੱਤੀ ਗਈ ਤੇ ਸਭ ਤੋਂ ਵੱਧ ਬੋਲੀ 4910 ਰੁਪਏ ਪ੍ਰਤੀ ਕੁਇੰਟਲ ਦੇਣ ਵਾਲੇ ਵਪਾਰੀ ਬੰਟੀ ਗਰਗ ਨੇ ਖਰੀਦ ਕੀਤੀ। ਕਿਸਾਨ ਨੇ ਦੱਸਿਆ ਕਿ ਇਹ 1401 ਮੁੱਛਲ ਕਿਸਮ ਹੈ ਤੇ ਸਾਫ਼ ਤੇ ਸੁੱਕੀ ਢੇਰੀ ਹੋਣ ਕਾਰਨ ਚੰਗੇ ਭਾਅ ਨਾਲ ਵਿਕੀ ਹੈ। ਵਪਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਬਾਸਮਤੀ ਦੀ ਖਰੀਦ ਰੋਜ਼ਾਨਾ ਹੋਵੇਗੀ ਤੇ ਚੰਗੀ ਕਿਸਮ ਦੀ ਸੁੱਕੀ ਤੇ ਸਾਫ਼ ਢੇਰੀ ਉੱਚ ਭਾਅ ਨਾਲ ਖਰੀਦ ਕੀਤੀ ਜਾਵੇਗੀ। ਇਸ ਮੌਕੇ ਗੌਤਮ ਬਾਂਸਲ, ਬਿੱਟੂ ਗਿੱਲ, ਰਵੀ ਬਾਂਸਲ, ਰਿੱਕੀ ਗਿੱਲ ਤੇ ਹੋਰ ਕਿਸਾਨ ਤੇ ਆੜ੍ਹਤੀਏ ਵੀ ਹਾਜ਼ਰ ਸਨ।