ਦਸਮੇਸ਼ ਡੈਂਟਲ ਕਾਲਜ ਵੱਲੋਂ ਹੱਡੀ ’ਚ ਪੱਕੇ ਤੌਰ ’ਤੇ ਦੰਦ ਲਗਾਉਣ ਦਾ ਕੈਂਪ ਲਗਾਇਆ
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਲੋਂ ਸਵ. ਡਾ.
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਲੋਂ ਸਵ. ਡਾ. ਪ੍ਰਿਥੀਪਾਲ ਸਿੰਘ ਸਾਬਕਾ ਡੀ.ਐਚ.ਐਸ., ਡੀ.ਆਰ.ਐਮ.ਈ. ਦੇ ਜਨਮ ਦਿਨ ਨੂੰ ਸਮਰਪਿਤ ਹੱਡੀ ’ਚ ਪੱਕੇ ਤੌਰ ’ਤੇ ਦੰਦ ਲਗਾਉਣ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ. ਜਸਪਾਲ ਸਿੰਘ ਸਾਬਕਾ ਮੁਖੀ ਸਰਜਰੀ ਵਿਭਾਗ, ਡੀ.ਐਮ.ਸੀ., ਸੰਗਤ ਸਾਹਿਬ ਫ਼ੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਸੰਧੂ ਅਤੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਨੇ ਫ਼ੀਤਾ ਕੱਟ ਕੇ ਕੀਤਾ ਗਿਆ। ਪ੍ਰਿੰਸੀਪਲ ਡਾ. ਐਮ.ਕੇ. ਸੁਨੀਲ ਨੇ ਦੱਸਿਆ ਕਿ ਕੈਂਪ ’ਚ ਕੁੱਲ 56 ਮਰੀਜ਼ਾਂ ਵਿਚੋਂ 19 ਮਰੀਜ਼ਾਂ ਨੇ ਇੰਪਲਾਂਟ ਲਗਵਾਉਣ ਲਈ ਰਜਿਸਟ੍ਰੇਸ਼ਨ ਕਰਵਾਈ। ਇਨ੍ਹਾਂ ਮਰੀਜ਼ਾਂ ਵਿਚ ਸਮੇਂ ਦੇ ਨਾਲ 60 ਤੋਂ ਵੱਧ ਇੰਪਲਾਂਟ ਲਗਾਏ ਜਾਣਗੇ। ਇਕ ਦੰਦ ਦੇ ਇੰਪਲਾਂਟ ’ਤੇ 8000 ਰੁਪਏ ਦਾ ਖਰਚਾ ਆਵੇਗਾ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ਼, ਫੈਕਲਟੀ ਅਤੇ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।