ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਸਵ: ਅਵਤਾਰ ਸਿੰਘ ਬਰਾੜ ਦੇ ਗ੍ਰਹਿ ਪੁੱਜੇ
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆ ਆਪਣੀ ਫ਼ਰੀਦਕੋਟ ਫ਼ੇਰੀ ਦੌਰਾਨ ਆਪਣੇ ਸਾਥੀ ਰਹੇ ਸਵ: ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ ਦੇ ਗ੍ਰਹਿ ਵਿਖੇ ਪੁੱਜੇ। ਜਿੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਤੇ ਸਵ: ਅਵਤਾਰ ਸਿੰਘ ਬਰਾੜ ਦੇ ਬੇਟੇ ਨਵਦੀਪ ਸਿੰਘ ਬੱਬੂ ਬਰਾੜ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆ ਆਪਣੀ ਫ਼ਰੀਦਕੋਟ ਫ਼ੇਰੀ ਦੌਰਾਨ ਆਪਣੇ ਸਾਥੀ ਰਹੇ ਸਵ: ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ ਦੇ ਗ੍ਰਹਿ ਵਿਖੇ ਪੁੱਜੇ। ਜਿੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਤੇ ਸਵ: ਅਵਤਾਰ ਸਿੰਘ ਬਰਾੜ ਦੇ ਬੇਟੇ ਨਵਦੀਪ ਸਿੰਘ ਬੱਬੂ ਬਰਾੜ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸ: ਗਿਲਜੀਆ ਨੇ ਸਵ: ਅਵਤਾਰ ਸਿੰਘ ਬਰਾੜ ਨਾਲ ਬਿਤਾਏ ਪਲਾਂ ਦੀਆਂ ਆਪਣੀਆਂ ਯਾਦਾਂ ਪਰਿਵਾਰ ਨਾਲ ਸਾਂਝੀਆਂ ਕੀਤੀਆਂ ਅਤੇ ਇਸ ਗੱਲ ’ਤੇ ਫ਼ਖਰ ਮਹਿਸੂਸ ਕੀਤਾ ਕਿ ਸ : ਬਰਾੜ ਦਾ ਸਮੁੱਚਾ ਰਾਜਨੀਤਿਕ ਜੀਵਨ ਬੇਦਾਗ ਅਤੇ ਇਮਾਨਦਾਰੀ ਨਾਲ ਭਰਿਆ ਹੋਇਆ ਸੀ। ਉਨ੍ਹਾਂ ਨੇ ਕੈਬਨਿਟ ਮੰਤਰੀ ਹੁੰਦਿਆਂ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਕੰਮ ਕੀਤੇ। ਜਿਸ ਨੂੰ ਪੰਜਾਬ ਦੇ ਲੋਕ ਅੱਜ ਵੀ ਬੜੇ ਸਤਿਕਾਰ ਨਾਲ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਇਹ ਪਰਿਵਾਰ ਹਮੇਸ਼ਾ ਹੀ ਕਾਂਗਰਸ ਪਾਰਟੀ ਨਾਲ ਖੜ੍ਹਿਆ ਹੋਇਆ ਹੈ ਤੇ ਬਿਨਾਂ ਕਿਸੇ ਲਾਭ, ਲਾਲਚ ਤੋਂ ਇਸਨੇ ਪਾਰਟੀ ਦੀ ਤਨਤੇਹੀ ਨਾਲ ਸੇਵਾ ਕੀਤੀ ਹੈ। ਸ: ਅਵਤਾਰ ਸਿੰਘ ਬਰਾੜ ਦੀ ਪਤਨੀ ਕੋਲ ਵੀ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਉਨ੍ਹਾਂ ਦਾ ਸਪੁੱਤਰ ਪਾਰਟੀ ਦੀ ਸਫ਼ਾਂ ਵਿਚ ਬੜੇ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਬੱਬੂ ਬਰਾੜ ਦੇ ਕੰਮ ਸੂਬਾ ਅਤੇ ਰਾਸ਼ਟਰੀ ਪੱਧਰ ’ਤੇ ਪਾਰਟੀ ਦੇ ਧਿਆਨ ਗੋਚਰ ਬਣਦੇ ਰਹਿੰਦੇ ਹਨ। ਇਸ ਮੌਕੇ ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਉਪੇਂਦਰ ਸ਼ਰਮਾ ਸਾਬਕਾ ਮੰਤਰੀ, ਪਵਨ ਕੁਮਾਰ ਗੋਇਲ ਸਾਬਕਾ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ, ਧਨਜੀਤ ਸਿੰਘ ਧਨੀ, ਪ੍ਰਕਾਸ਼ ਸਿੰਘ ਭੱਟੀ, ਗਿੰਦਰਜੀਤ ਸਿੰਘ ਸੇਖੋਂ, ਦਿਲਜੀਤ ਸਿੰਘ ਗਿਲਜੀਆ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਹੁਸ਼ਿਆਰਪੁਰ, ਬਲਜੀਤ ਸਿੰਘ ਗੋਰਾ ਸੀਨੀਅਰ ਕਾਂਗਰਸੀ ਆਗੂ, ਸਿਕੰਦਰ ਸਿੰਘ ਮੜ੍ਹਾਕ, ਮੇਹਰ ਸਿੰਘ ਕਰੀਰਵਾਲੀ, ਚਰਨਜੀਤ ਸਿੰਘ ਸ਼ਰਮਾ ਬਲਾਕ ਪ੍ਰਧਾਨ, ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਬੋਹੜ ਸਿੰਘ ਘਾਰੂ, ਗੁਰਭਜਨ ਸਿੰਘ ਸੰਧੂ ਪ੍ਰਧਾਨ ਇੰਟਕ, ਗੁਰਦੇਵ ਸਿੰਘ ਚਰਨ ਦਫ਼ਤਰ ਇੰਚਾਰਜ, ਡਬਲਜੀਤ ਸਿੰਘ ਧੌਂਸੀ ਬੁਲਾਰਾ, ਰਘਬੀਰ ਸਿੰਘ ਬੁਲਾਰਾ, ਹਰਦੀਪ ਸਿੰਘ ਹਨੀ, ਜਗਦੀਪ ਸਿੰਘ ਢਿੱਲੋਂ, ਤੇਜਿੰਦਰ ਸਿੰਘ ਬੇਗੂਵਾਲਾ, ਜਸਵਿੰਦਰ ਸਿੰਘ ਬਰਾੜ ਕੋਟਸੁਖੀਆ, ਤਰਸੇਮ ਸਿੰਘ ਇੰਟਕ ਆਗੂ, ਮਨਪ੍ਰੀਤ ਸਿੰਘ ਸੇਖੋਂ, ਸੁਰਜੀਤ ਸਿੰਘ ਬਾਬਾ, ਲਖਵਿੰਦਰ ਸਿੰਘ ਲੱਖਾ ਅੰਬੇਦਕਰ ਨਗਰ, ਬਬਲਦੀਪ ਸਿੰਘ ਬਰਾੜ ਘੋਨੀਵਾਲਾ ਜਨਰਲ ਸਕੱਤਰ ਯੂਥ ਕਾਂਗਰਸ, ਫ਼ਤਿਹਦੀਪ ਸਿੰਘ, ਜਨਕਰਾਜ ਸਿੰਘ ਔਲਖ, ਭਾਗ ਸਿੰਘ ਬਰਾੜ ਪਿੱਪਲੀ, ਵਤਨਦੀਪ ਸਿੰਘ ਸੰਧੂ, ਜਸਵੀਰ ਸਿੰਘ ਜੱਸਾ, ਨਰਿੰਦਰ ਸਿੰਘ ਬਰਾੜ ਪੀ.ਏ, ਗੁਰਮੀਤ ਸਿੰਘ ਸਾਬਕਾ ਸਰਪੰਚ ਨੱਥਲਵਾਲਾ, ਭਾਊ ਨੱਥਲਵਾਲਾ ਆਦਿ ਵੀ ਹਾਜ਼ਰ ਸਨ।