ਦਿਨ-ਦਿਹਾੜੇ ਟਰੈਕਟਰ ਦੀ ਬੈਟਰੀ ਚੋਰੀ
ਪੰਜਗਰਾਈਂ ਕਲਾਂ, 21 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਦਿਨ ਦਿਹਾੜੇ ਹੀ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ। ਇਸ ਦੀ ਤਾਜ਼ਾ ਮਿਸਾਲ ਪੰਜਗਰਾਈਂ ਕਲਾਂ ਦੇ ਗੁਰਦੁਆਰਾ ਭਾਈ ਬਾਲਾ ਜੀ, ਸੰਧੂ ਪੱਤੀ ਦੇ ਵਿਹੜੇ ’ਚ ਖੜੇ੍ ਟਰੈਕਟਰ ਦੀ ਬੈਟਰੀ ਚੋਰੀ ਕੀਤੇ ਜਾਣ ਦੀ ਹੈ।
ਪੰਜਗਰਾਈਂ ਕਲਾਂ, 21 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਦਿਨ ਦਿਹਾੜੇ ਹੀ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ। ਇਸ ਦੀ ਤਾਜ਼ਾ ਮਿਸਾਲ ਪੰਜਗਰਾਈਂ ਕਲਾਂ ਦੇ ਗੁਰਦੁਆਰਾ ਭਾਈ ਬਾਲਾ ਜੀ, ਸੰਧੂ ਪੱਤੀ ਦੇ ਵਿਹੜੇ ’ਚ ਖੜੇ੍ ਟਰੈਕਟਰ ਦੀ ਬੈਟਰੀ ਚੋਰੀ ਕੀਤੇ ਜਾਣ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਕਾਰ ਸਿੰਘ ਪੁੱਤਰ ਭਜਨ ਸਿੰਘ ਜੋ ਕਿ ਲੱਕੜਾਂ ਦਾ ਕੰਮ ਕਰਦਾ ਹੈ, ਵਲੋਂ ਆਪਣਾ ਟਰੈਕਟਰ ਗੁਰੂ ਘਰ ਦੇ ਵਿਹੜੇ ਵਿਚ ਖੜ੍ਹਾ ਕੀਤਾ ਗਿਆ ਸੀ। ਬੀਤੇ ਦਿਨ ਕਰੀਬ 10 ਵਜੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਜਿਸ ਦਾ ਮੂੰਹ ਬੰਨਿ੍ਹਆ ਹੋਇਆ ਹੈ , ਗੁਰੂ ਘਰ ਦੀ ਡਿਊੜੀ ਅੱਗੇ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਗੁਰੂ ਘਰ ਅੰਦਰ ਪ੍ਰੇਵਸ਼ ਕਰਦਾ ਹੈ। ਕੁਝ ਸਮਾਂ ਇੱਧਰ-ਓਧਰ ਫਿਰਨ ਤੋਂ ਬਾਅਦ ਉਹ ਗੁਰੂ ਘਰ ਦੇ ਪਖਾਨਿਆਂ ’ਚ ਜਾਂਦਾ ਹੈ ਤੇ ਫਿਰ ਵਿਹੜੇ ’ਚ ਖੜੇ ਟਰੈਕਟਰ ਦੀ ਬੈਟਰੀ ਖੋਲ੍ਹ ਆਪਣੇ ਮੋਢਿਆਂ ’ਤੇ ਰੱਖ ਕੇ ਬਾਹਰ ਚਲਾ ਗਿਆ। ਗੁਰੂ ਘਰ ਦੇ ਕੈਮਰਿਆਂ ਤੋਂ ਮਿਲੀ ਫ਼ੁਟੇਜ ਅਨੁਸਾਰ ਉਕਤ ਨਾਮਾਲੂਮ ਵਿਅਕਤੀ ਮੋਟਰਸਾਈਕਲ ਦੇ ਅੱਗੇ ਬੈਟਰੀ ਰੱਖ ਕੇ ਆਰਾਮ ਨਾਲ਼ ਚਲਾ ਗਿਆ। ਸਾਬਕਾ ਪੰਚ ਸੁਖਦੇਵ ਸਿੰਘ ਭੋਲਾ ਸੰਧੂ ਨੇ ਦੱਸਿਆ ਕਿ ਪਿੰਡ ਦੀਆਂ ਵੱਖ-ਵੱਖ ਥਾਵਾਂ ’ਤੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖ ਕੇ ਚੋਰ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਹਾਸਿਲ ਨਹੀਂ ਹੋ ਸਕੀ। ਉਨ੍ਹਾਂ ਵਲੋਂ ਇਸ ਸਬੰਧੀ ਸਥਾਨਕ ਪੁਲਿਸ ਚੌਂਕੀ ਨੂੰ ਸੂਚਿਤ ਕੀਤਾ ਗਿਆ ਹੈ। ਦਿਨ ਦਿਹਾੜੇ ਹੋਈ ਚੋਰੀ ਦੀ ਇਸ ਘਟਨਾ ਨੇ ਲੋਕਾਂ ਅੰਦਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।