ਸਕੂਲੀ ਬੱਚਿਆਂ ਤੇ ਮਰੀਜ਼ਾਂ ਨੂੰ ਰੇਲਵੇ ਕੰਧ ਟੱਪਣ ਲਈ ਹੋਣਾ ਪੈ ਰਿਹਾ ਮਜਬੂਰ
ਫ਼ਰੀਦਕੋਟ, 13 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਤਲਵੰਡੀ ਰੋਡ ਰੇਲਵੇ ਪੁਲ ਤੋਂ ਚਹਿਲ ਰੋਡ ’ਤੇ ਪੈਂਦੇ ਰੇਲਵੇ ਫ਼ਾਟਕ ਤੱਕ ਜਾਂਦੀ ਰੇਲਵੇ ਲਾਈਨ ਦੇ ਨਾਲ-ਨਾਲ ਸੜਕ ਦੇ ਨਾਲ ਰੇਲਵੇ ਵਲੋਂ ਕੰਧ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਕੰਧ ਲਗਪਗ 8-9 ਫੁੱਟ ਉੱਚੀ ਹੈ ਅਤੇ ਇਸ ਕਾਰਨ ਸੜਕ ਵਾਲੇ ਪਾਸੇ ਵਸਦੀਆਂ ਬਸਤੀਆਂ ਦੇ ਲੋਕਾਂ ਨੂੰ ਦੂਜੇ ਪਾਸੇ ਜਾਣ ਲਈ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ।
ਬ
ਬੁੱਧਵਾਰ, 14 ਅਕਤੂਬਰ, 2026
14-10-2026
ਫ਼ਰੀਦਕੋਟ, 13 ਅਕਤੂਬਰ (ਸਰਬਜੀਤ ਸਿੰਘ)-ਸਥਾਨਕ ਤਲਵੰਡੀ ਰੋਡ ਰੇਲਵੇ ਪੁਲ ਤੋਂ ਚਹਿਲ ਰੋਡ ’ਤੇ ਪੈਂਦੇ ਰੇਲਵੇ ਫ਼ਾਟਕ ਤੱਕ ਜਾਂਦੀ ਰੇਲਵੇ ਲਾਈਨ ਦੇ ਨਾਲ-ਨਾਲ ਸੜਕ ਦੇ ਨਾਲ ਰੇਲਵੇ ਵਲੋਂ ਕੰਧ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਕੰਧ ਲਗਪਗ 8-9 ਫੁੱਟ ਉੱਚੀ ਹੈ ਅਤੇ ਇਸ ਕਾਰਨ ਸੜਕ ਵਾਲੇ ਪਾਸੇ ਵਸਦੀਆਂ ਬਸਤੀਆਂ ਦੇ ਲੋਕਾਂ ਨੂੰ ਦੂਜੇ ਪਾਸੇ ਜਾਣ ਲਈ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਦੱਸਣਯੋਗ ਹੈ ਕਿ ਰੇਲਵੇ ਲਾਈਨ ਦੇ ਪਰਲੇ ਪਾਸੇ ਬਾਬਾ ਜੀਵਨ ਸਿੰਘ ਨਗਰ ਤੇ ਬਲਬੀਰ ਬਸਤੀ ਪੈਂਦੀ ਹੈ ਅਤੇ ਜੀਵਨ ਸਿੰਘ ਨਗਰ ਵਿਚ ਸਰਕਾਰੀ ਸਕੂਲ ਹੈ। ਜਿੱਥੇ ਸੜਕ ਵਾਲੇ ਪਾਸੇ ਵਸਦੀਆਂ ਸਲੰਮ ਬਸਤੀਆਂ ਦੇ ਗਰੀਬ ਘਰਾਂ ਨਾਲ ਸੰਬੰਧਿਤ ਬੱਚੇ ਪੜ੍ਹਨ ਲਈ ਜਾਂਦੇ ਹਨ ਅਤੇ ਇਨ੍ਹਾਂ ਬਸਤੀਆਂ ਤੋਂ ਹੀ ਵੱਡੀ ਗਿਣਤੀ ਵਿਚ ਮਰੀਜ਼ ਬਾਬਾ ਜੀਵਨ ਸਿੰਘ ਨਗਰ ਵਿਚ ਪੈਂਦੀ ਸਰਕਾਰੀ ਡਿਸਪੈਂਸਰੀ ਵਿਚ ਦਵਾਈ ਲੈਣ ਲਈ ਜਾਂਦੇ ਹਨ। ਦੱਸਣਯੋਗ ਹੈ ਕਿ ਸੜਕ ਵਾਲੇ ਪਾਸੇ ਬਹੁਤ ਵੱਡਾ ਨਿੱਜੀ ਸਕੂਲ ਵੀ ਹੈ ਜਿਸ ਵਿਚ ਵੱਡੀ ਗਿਣਤੀ ਵਿਚ ਬੱਚੇ ਇਨ੍ਹਾਂ ਪਰਲੇ ਪਾਸੇ ਵਸਦੀਆਂ ਬਸਤੀਆਂ ਤੋਂ ਆਉਂਦੇ ਹਨ। ਉੱਚੀ ਕੰਧ ਬਨਣ ਨਾਲ ਇਨ੍ਹਾਂ ਬੱਚਿਆਂ ਅਤੇ ਮਰੀਜ਼ਾਂ ਨੂੰ ਰੇਲਵੇ ਲਾਈਨਾਂ ਦੇ ਦੂਜੇ ਪਾਸੇ ਜਾਣ ਵਿਚ ਰੋਕ ਲੱਗ ਗਈ ਹੈ ਅਤੇ ਮਜਬੂਰੀਵੱਸ ਇਨ੍ਹਾਂ ਲੋਕਾਂ ਨੂੰ ਕੰਧ ਟੱਪਣੀ ਪੈਦਂੀ ਹੈ। ਮਜਬੂਰੀ ਵਿਚ ਇਨ੍ਹਾਂ ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਕੰਧ ਅਤੇ ਰੇਲ ਲਾਈਨਾਂ ਪਾਰ ਕਰਨੀਆਂ ਪੈਂਦੀਆਂ ਹਨ। ਜਿਸ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਛੋਟੇ-ਛੋਟੇ ਬੱਚੇ ਅਤੇ ਔਰਤਾਂ ਨੂੰ ਦੂਜੇ ਪਾਸੇ ਜਾਣ ਲਈ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਜਾਣਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਰੇਲਵੇ ਵਿਭਾਗ ਉਨ੍ਹਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਇਥੇ ਪੌੜੀ ਵਾਲਾ ਪੁੱਲ ਬਣਾ ਕੇ ਦੇਵੇ ਤਾਂ ਕਿ ਉਨ੍ਹਾਂ ਨੂੰ ਦੂਜੇ ਪਾਸੇ ਜਾਣ ਲਈ ਆਪਣੀ ਜਾਨ ਦਾਅ ’ਤੇ ਨਾ ਲਾਉਣੀ ਪਵੇ। ਸੜਕ ਵਾਲੇ ਪਾਸੇ ਸਥਿਤ ਜੋਗੀਆਂ ਵਾਲੀ ਬਸਤੀ ਵਿਚ ਬਹੁਤ ਹੀ ਗਰੀਬ ਘਰ ਵਸਦੇ ਹਨ ਅਤੇ ਇਨ੍ਹਾਂ ਦੇ ਬੱਚਿਆਂ ਨੂੰ ਪਹਿਲਾਂ ਹੀ ਸਮਾਜ ਸੇਵੀ ਸਕੂਲ ਜਾਣ ਲਈ ਪ੍ਰੇਰਦੇ ਰਹਿੰਦੇ ਹਨ। ਜੇਕਰ ਇਹ ਸਕੂਲ ਨਹੀਂ ਜਾਂਦੇ ਤਾਂ ਸੜਕਾਂ ’ਤੇ ਮੰਗਦੇ ਫ਼ਿਰਦੇ ਹਨ ਅਤੇ ਚੋਰੀਆਂ ਤੇ ਨਸ਼ੇ ਵੇਚਣ ਵਾਲੇ ਪਾਸੇ ਨੂੰ ਲੱਗਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਰੇਲਵੇ ਇਸ ਜਗ੍ਹਾ ’ਤੇ ਪੌੜੀ ਪੁਲ ਬਣਾਉਂਦਾ ਹੈ ਤਾਂ ਉਨ੍ਹਾਂ ਨੂੰ ਲੰਘਣਾ ਟੱਪਣਾ ਸੌਖਾ ਹੋ ਜਾਵੇਗਾ।