13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਚੇਅਰਮੈਨ ਨੇ ਕੋਟਸੁਖੀਆ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਕੋਟਕਪੂਰਾ, 13 ਅਕਤੂਬਰ (ਮੋਹਰ ਸਿੰਘ ਗਿੱਲ)-ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇ ਵਾਲਾ ਨੇ ਦਾਣਾ ਮੰਡੀ ਕੋਟਸੁਖੀਆ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਇਸ ਮੌਕੇ ਚੇਅਰਮੈੈਨ ਅਤੇ ਪਿੰਡ ਦੇ ਸਰਪੰਚ ਬਲਰਾਜ ਸਿੰਘ ਭੋਲਾ ਬਰਾੜ ਨੇ ਸਾਂਝੇ ਤੌਰ ’ਤੇ ਫ਼ੀਤਾ ਕੱਟ ਕੇ ਇਸ ਦੀ ਰਸਮੀ ਸ਼ੁਰੂਆਤ ਕੀਤੀ।

Ad Position 21
No active advertisement
ਅਜੀਤ ਡੈਸਕ 14-10-2026
ਕੋਟਕਪੂਰਾ, 13 ਅਕਤੂਬਰ (ਮੋਹਰ ਸਿੰਘ ਗਿੱਲ)-ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇ ਵਾਲਾ ਨੇ ਦਾਣਾ ਮੰਡੀ ਕੋਟਸੁਖੀਆ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਇਸ ਮੌਕੇ ਚੇਅਰਮੈੈਨ ਅਤੇ ਪਿੰਡ ਦੇ ਸਰਪੰਚ ਬਲਰਾਜ ਸਿੰਘ ਭੋਲਾ ਬਰਾੜ ਨੇ ਸਾਂਝੇ ਤੌਰ ’ਤੇ ਫ਼ੀਤਾ ਕੱਟ ਕੇ ਇਸ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਫ਼ਰਮ ਭੋਲਾ ਮੱਲ ਹੰਸ ਰਾਜ ਦੀ ਦੁਕਾਨ ’ਤੇ ਆਈ ਢੇਰੀ ਕਿਸਾਨ ਹਰਚੰਦ ਲਾਲ ਪੁੱਤਰ ਦਰਸ਼ਨ ਰਾਮ ਵਾਸੀ ਪਿੰਡ ਬੱਗੇਆਣਾ ਦੀ ਖ਼ਰੀਦ ਕਰਵਾਈ ਗਈ। ਇਹ ਖ਼ਰੀਦ ਪਨਗ੍ਰੇਨ ਸਰਕਾਰੀ ਖ਼ਰੀਦ ਏਜੰਸੀ ਨੇ ਕੀਤੀ। ਸਰਕਾਰੀ ਅਧਿਕਾਰੀਆਂ ਅਨੁਸਾਰ ਦਾਣਾ ਮੰਡੀ ਕੋਟਸੁਖੀਆ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਪਨਗੇ੍ਰਨ ਅਤੇ ਮਾਰਕਫ਼ੈੱਡ ਦੁਆਰਾ ਕੀਤੀ ਜਾਵੇਗੀ। ਇਸ ਮੌਕੇ ਇੰਸਪੈਕਟਰ ਰਮਨਦੀਪ ਸਿੰਘ, ਜਤਿੰਦਰ ਸਿੰਘ ਪਨਗ੍ਰੇਨ, ਸੁਮੀਤ ਕੁਮਾਰ ਮਾਰਕਫ਼ੈੱਡ, ਸਿਮਰਨਜੀਤ ਸਿੰਘ ਮੱਕੜ ਮੰਡੀ ਸੁਪਰਵਾਈਜਰ, ਗੁਰਿੰਦਰ ਸਿੰਘ ਸੰਧੂ ਮੰਡੀ ਸੁਪਰਵਾਈਜ਼ਰ ਤੋਂ ਇਲਾਵਾ ਆੜ੍ਹਤੀਏ, ਕਿਸਾਨ ਅਤੇ ਮੰਡੀ ਮਜ਼ਦੂਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਰੀਮਲੈਂਡ ਸਕੂਲ ਕੋਟਕਪੂਰਾ ਦੇ ਵਿਦਿਆਰਥੀ ਖੇਡਾਂ ’ਚ ਪੰਜਾਬ ’ਚੋਂ ਜੇਤੂ ਰਹੇ ਅਗਲੀ ਖ਼ਬਰ ਹੈਰੀਟੇਜ ਕੁਇਜ਼ ’ਚੋਂ ਡੀ. ਏ. ਵੀ. ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
Ad Position 24