06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਜੌੜੀਆਂ ਨਹਿਰਾਂ ’ਤੇ ਪੁਲਾਂ ਦਾ ਅਧੂਰਾ ਕੰਮ ਦੇ ਰਿਹੈ ਹਾਦਸਿਆਂ ਨੂੰ ਸੱਦਾ

ਗਿੱਦੜਬਾਹਾ, 6 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਗੁਰੂਸਰ ਕੋਲੋਂ ਲੰਘਦੀਆਂ ਦੋ ਜੁੜਵੀਆਂ ਨਹਿਰਾਂ ਦੇ ਪੁਲਾਂ ਦੇ ਨਿਰਮਾਣ ਦਾ ਅਧੂਰਾ ਪਿਆ ਕਾਰਜ ਆਮ ਰਾਹਗੀਰ ਲਈ ਜਾਨ ਦਾ ਖ਼ੌਅ ਬਣਿਆ ਹੋਇਆ ਹੈ। ਉਡਦੀ ਧੂੜ ਤੇ ਖੱਡਿਆਂ ਕਾਰਨ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਤੋਂ ਬੇਖ਼ਬਰ ਕੁੰਭਕਰਨੀ ਨੀਂਦ ਸੁੱਤੇ ਵਿਭਾਗ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ।

Ad Position 21
No active advertisement
ਅਜੀਤ ਡੈਸਕ 07-10-2026
ਗਿੱਦੜਬਾਹਾ, 6 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਗੁਰੂਸਰ ਕੋਲੋਂ ਲੰਘਦੀਆਂ ਦੋ ਜੁੜਵੀਆਂ ਨਹਿਰਾਂ ਦੇ ਪੁਲਾਂ ਦੇ ਨਿਰਮਾਣ ਦਾ ਅਧੂਰਾ ਪਿਆ ਕਾਰਜ ਆਮ ਰਾਹਗੀਰ ਲਈ ਜਾਨ ਦਾ ਖ਼ੌਅ ਬਣਿਆ ਹੋਇਆ ਹੈ। ਉਡਦੀ ਧੂੜ ਤੇ ਖੱਡਿਆਂ ਕਾਰਨ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਤੋਂ ਬੇਖ਼ਬਰ ਕੁੰਭਕਰਨੀ ਨੀਂਦ ਸੁੱਤੇ ਵਿਭਾਗ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਜ਼ਿਕਰਯੋਗ ਹੈ ਕਿ ਪਿੰਡ ਗੁਰੂਸਰ ਕੋਲੋਂ ਰਾਜਸਥਾਨ ਨਹਿਰ ਤੇ ਸਰਹਿੰਦ ਨਹਿਰ ਲੰਘਦੀ ਹੈ। ਉਕਤ ਨਹਿਰ ਦੇ ਪੁਲਾਂ ਦਾ ਤਿੰਨ ਕੁ ਮਹੀਨੇ ਪਹਿਲਾ ਨਿਰਮਾਣ ਹੋਇਆ ਸੀ। ਨਹਿਰਾਂ ਉਪਰ ਆਉਣ-ਜਾਣ ਦੇ ਦੋ ਅਲੱਗ-ਅਲੱਗ ਪੁਲ ਬਣੇ ਹਨ। ਪੁਰਾਣੇ ਪੁਲਾਂ ਤੋਂ ਉਕਤ ਪੁਲ ਤਿੰਨ ਤੋਂ ਚਾਰ ਫੁੱਟ ਉਚਾਈ ਨਾਲ ਬਣਏ ਗਏ ਹਨ। ਇਕ ਪੁਲ ਦਾ ਸੜਕੀ ਰਸਤਾ ਤਾਂ ਪਹਿਲਾਂ ਵਾਲੇ ਸੜਕੀ ਰਸਤੇ ਦੇ ਸਾਹਮਣੇ ਹੋਣ ਕਰਕੇ ਚਾਲੂ ਕੀਤਾ ਗਿਆ ਹੈ, ਪ੍ਰੰਤੂ ਦੂਜੇ ਪੁਲ ਦੇ ਸਾਹਮਣੇ ਅਜੇ ਦੋਵੇਂ ਪਾਸੇ ਮਿੱਟੀ ਦੀ ਭਰਤੀ ਪਾ ਕੇ ਉਚਾ ਨਹੀਂ ਕੀਤਾ ਗਿਆ। ਨਹਿਰਾਂ ਦੇ ਦੋਵੇਂ ਪਾਸੇ ਪਾਈ ਗਈ ਮਿੱਟੀ ਵਿਚ ਡੂੰਘੇ ਖੱਡੇ ਬਣੇ ਹੋਏ ਹਨ। ਇਥੇ ਹੀ ਬੱਸ ਨਹੀਂ, ਪੁਲਾਂ ਦੀਆਂ ਢਲਾਨਾਂ ਨੂੰ ਪੱਕੇ ਸੜਕੀ ਰਸਤੇ ਦਾ ਵੀ ਅਜੇ ਨਿਰਮਾਣ ਨਹੀਂ ਕੀਤਾ ਗਿਆ ਅਤੇ ਮਿੱਟੀ ਦੀ ਉਡਦੀ ਧੂੜ ਆਮ ਰਾਹਗੀਰਾਂ ਲਈ ਮੁਸੀਬਤ ਬਣੀ ਹੋਈ ਹੈ। ਪਿੰਡ ਦੇ ਸਾਬਕਾ ਸਰਪੰਚ ਬੇਅੰਤ ਸਿੰਘ, ਸਮਾਜ ਸੇਵੀ ਰਣਜੀਤ ਸਿੰਘ, ਨਛੱਤਰ ਸਿੰਘ ਆਦਿ ਪਿੰਡ ਵਾਸੀਆਂ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਪੁਲਾਂ ਦੀਆਂ ਢਲਾਨਾਂ ਦਾ ਕਾਰਜ ਪੂਰਾ ਨਾ ਕਰਨ ਕਰਕੇ ਅਕਸਰ ਹੀ ਹਾਦਸੇ ਵਾਪਰ ਰਹੇ ਹਨ। ਕੁਝ ਮਹੀਨੇ ਪਹਿਲਾਂ ਪਿੰਡ ਗੁਰੂਸਰ ਦੀ ਔਰਤ ਦੀ ਮੌਤ ਹੋ ਗਈ ਸੀ, ਕਿਉਂਕਿ ਮੋਟਰਸਾਈਕਲ ਖੱਡੇ ਵਿਚ ਡਿੱਗਣ ਕਰਕੇ ਹਾਦਸਾ ਵਾਪਰ ਗਿਆ ਸੀ। ਅਚਾਨਕ ਇੱਟਾਂ ਦੀ ਭਰੀ ਟਕੈਕਟਰ-ਟਰਾਲੀ ਪਲਟ ਗਈ, ਪ੍ਰੰਤੂ ਕੋਲੋਂ ਲੰਘਦੇ ਮੋਟਰਸਾਈਕਲ ਵਾਲੇ ਦੋ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਣੋਂ ਮਸਾਂ ਹੀ ਬਚੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਭਾਗ ਉਕਤ ਰਸਤੇ ਨੂੰ ਜਲਦੀ ਹੀ ਪੂਰਾ ਕਰਕੇ ਸੜਕੀ ਰਸਤਾ ਪੱਕਾ ਕਰੇ
Ad Position 22
No active advertisement
ਪਿਛਲੀ ਖ਼ਬਰ ਕਬੱਡੀ ਨੈਸ਼ਨਲ ਸਟਾਈਲ ’ਚ ਕਬੱਡੀ ਸੈਂਟਰ ਗੁਰੂਸਰ ਨੇ ਗੱਡੇ ਜਿੱਤ ਦੇ ਝੰਡੇ ਅਗਲੀ ਖ਼ਬਰ ਲਾਲ ਕੋਠੀ ਤੋਂ ਬਾਈਪਾਸ ਵਾਲੀ ਸੜਕ ਨਵਿਆਉਣ ਮੌਕੇ ਮਿੱਟੀ ’ਤੇ ਪਾਈ ਗਈ ਪ੍ਰੀਮਿਕਸ
Ad Position 24