04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕੋਟਕਪੂਰਾ ਦੀ ਦਾਣਾ ਮੰਡੀ ’ਚ ਬਾਸਮਤੀ 4630 ਰੁਪਏ ਵਿਕੀ

ਕੋਟਕਪੂਰਾ, 3 ਅਕਤੂਬਰ (ਮੋਹਰ ਸਿੰਘ ਗਿੱਲ)-ਏਸ਼ੀਆ ਦੀ ਪ੍ਰਸਿੱਧ ਦਾਣਾ ਮੰਡੀ ਕੋਟਕਪੂਰਾ ਵਿਖੇ ਪਿਛਲੇ ਕਈ ਦਿਨਾਂ ਤੋਂ ਬਾਸਮਤੀ ਝੋਨੇ ਦੀ ਲਗਾਤਾਰ ਆਮਦ ਹੋ ਰਹੀ ਹੈ। ਕੱਲ੍ਹ ਇੱਥੋਂ ਦੀ ਦਾਣਾ ਮੰਡੀ ਬਾਸਮਤੀ-1509, ਪ੍ਰਤੀ ਕੁਇੰਟਲ 4630 ਰੁਪਏ ਦੇ ਭਾਅ ਨਾਲ਼ ਵਿਕੀ ਹੈ।

Ad Position 21
No active advertisement
ਅਜੀਤ ਡੈਸਕ 04-10-2026
ਕੋਟਕਪੂਰਾ, 3 ਅਕਤੂਬਰ (ਮੋਹਰ ਸਿੰਘ ਗਿੱਲ)-ਏਸ਼ੀਆ ਦੀ ਪ੍ਰਸਿੱਧ ਦਾਣਾ ਮੰਡੀ ਕੋਟਕਪੂਰਾ ਵਿਖੇ ਪਿਛਲੇ ਕਈ ਦਿਨਾਂ ਤੋਂ ਬਾਸਮਤੀ ਝੋਨੇ ਦੀ ਲਗਾਤਾਰ ਆਮਦ ਹੋ ਰਹੀ ਹੈ। ਕੱਲ੍ਹ ਇੱਥੋਂ ਦੀ ਦਾਣਾ ਮੰਡੀ ਬਾਸਮਤੀ-1509, ਪ੍ਰਤੀ ਕੁਇੰਟਲ 4630 ਰੁਪਏ ਦੇ ਭਾਅ ਨਾਲ਼ ਵਿਕੀ ਹੈ। ਸਥਾਨਕ ਦਾਣਾ ਮੰਡੀ ਦੀ ਸਤਨਾਮ ਟਰੇਡਿੰਗ ਕੰਪਨੀ ’ਤੇ ਆਈ ਇਹ ਬਾਸਮਤੀ ਕਿਸਾਨ ਬੇਅੰਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਲੋਂ ਮੰਡੀ ਵਿਚ ਲਿਆਂਦੀ ਗਈ ਸੀ ਅਤੇ ਇਸ ਦੀ ਖ਼ਰੀਦ ਮੁਟਰੇਜਾ ਰਾਈਸ ਮਿੱਲ ਦੁਆਰਾ ਕੀਤੀ ਗਈ ਹੈ। ਬਾਸਮਤੀ ਦਾ ਚੰਗਾ ਭਾਅ ਮਿਲਣ ਕਾਰਨ ਕਿਸਾਨਾਂ ’ਚ ਖ਼ੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਵਧੇ ਭਾਅ ਦੇ ਮੱਦੇਨਜ਼ਰ ਕੋਟਕਪੂਰਾ ਦੀ ਦਾਣਾ ਮੰਡੀ ਵੱਲ ਹੋਰਨਾਂ ਇਲਾਕਿਆਂ ਦੇ ਕਿਸਾਨਾਂ ਦਾ ਵਧੇਰੇ ਝੁਕਾਅ ਹੋਣ ਦੀ ਪੂਰੀ ਸੰਭਾਵਨਾ ਹੈ। ਹਾਲਾਂ ਕਿ ਦਾਣਾ ਮੰਡੀ ’ਚ ਅੱਜ ਬਾਸਮਤੀ ਦਾ ਭਾਅ ਵੱਧ ਤੋਂ ਵੱਧ 4560 ਰੁਪਏ ਪ੍ਰਤੀ ਕੁਇੰਟਲ ਰਿਹਾ। ਇਹ ਝੋਨਾ ਲੈ ਕੇ ਆਏ ਕਿਸਾਨ ਰਣਧੀਰ ਸਿੰਘ ਵਾਸੀ ਪਿੰਡ ਸਾਹੋ ਕੇ (ਮੋਗਾ) ਨੇ ਦੱਸਿਆ ਹੈ ਕਿ ਉਨ੍ਹਾਂ ਵਲੋਂ 6 ਏਕੜ ’ਚੋਂ ਬਾਸਮਤੀ ਦੀ ਕਟਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨਾ ਪਾਲਣ ਵਾਸਤੇ ਬਿਜਲੀ, ਪਾਣੀ ਦੀ ਉਚਿਤ ਸਹੂਲਤ ਦਿੱਤੇ ਜਾਣ ਦੀ ਭਰਵੀਂ ਸ਼ਲਾਘਾ ਕੀਤੀ। ਇਵੇਂ ਹੀ ਠੱਠੀ ਭਾਈ (ਮੋਗਾ) ਦੇ ਕਿਸਾਨ ਲਖਵੀਰ ਸਿੰਘ ਦੀ 4 ਏਕੜ ਬਾਸਮਤੀ 4550 ਰੁਪਏ ਪ੍ਰਤੀ ਕੁਇੰਟਲ ਹਿਸਾਬ ਦੇ ਵਿਕੀ ਹੈ। ਦਾਣਾ ਮੰਡੀ ਕੋਟਕਪੂਰਾ ਦੇ ਇੰਚਾਰਜ ਸਿਮਰਨਜੀਤ ਸਿੰਘ ਮੱਕੜ ਨੇ ਦੱਸਿਆ ਕਿ ਮੰਡੀ ’ਚ ਆਏ ਬਾਸਮਤੀ 3 ਲੱੱਖ ਗੱਟਿਆਂ ਦੀ ਖ਼ਰੀਦ ਪ੍ਰਾਈੇਵੇਟ ਕੰਪਨੀਆਂ ਵਲੋਂ ਕੀਤੀ ਗਈ ਹੈ, ਜਦ ਕਿ ਰਵਾਇਤੀ ਝੋਨੇ ਦੀ ਕਿਸਮਾਂ ਪੀ.ਆਰ.111, 114, 126 ਦੀ ਭਾਵੇਂ ਅਜੇ ਤੱਕ ਸਰਕਾਰੀ ਖ਼ਰੀਦ ਨਹੀਂ ਹੋਈ। ਇਸ ਦੀ ਅੰਦਾਜ਼ਨ ਆਮਦ 15 ਹਜ਼ਾਰ ਗੱਟਿਆਂ ’ਚੋਂ 50 ਫ਼ੀਸਦੀ ਝੋਨੇ ਦੀ ਖ਼ਰੀਦ ਪ੍ਰਾਈਵੇਟ ਵਪਾਰੀਆਂ ਵਲੋਂ ਕੀਤੀ ਜਾ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਦੇ ਸੂਬਾ ਪ੍ਰਧਾਨ ਬਣਨ ’ਤੇ ਸੀਨੀਅਰ ਆਗੂ ਸੂਰਜ ਭਾਰਦਵਾਜ ਨੇ ਲੱਡੂ ਵੰਡੇ ਅਗਲੀ ਖ਼ਬਰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਕੇਂਦਰੀ ਲੀਡਰਸ਼ਿਪ ਦੀ ਦੂਰ-ਅਦੇਸ਼ੀ ਸੋਚ ਦਾ ਸਬੂਤ: ਢਿੱਲਵਾਂ
Ad Position 24