ਮਲੋਟ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦਾ ਐਲਾਨ
ਮਲੋਟ, 28 ਸਤੰਬਰ (ਪਾਟਿਲ)- ਮਲੋਟ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ।
ਮਲੋਟ, 28 ਸਤੰਬਰ (ਪਾਟਿਲ)- ਮਲੋਟ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਮੂਹ ਮੈਂਬਰਾਂ ਨੇ ਨਵੀਂ ਟੀਮ ਦਾ ਸਵਾਗਤ ਕਰਦਿਆਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਨਵੀਂ ਕਾਰਜਕਾਰਨੀ ਵਿਚ ਜਗਦੀਸ਼ ਵਧਵਾ ਨੂੰ ਚੇਅਰਮੈਨ, ਸੁਰਿੰਦਰ ਜਨੇਜਾ ਨੂੰ ਪ੍ਰਧਾਨ, ਪੰਕਜ ਸੱਚਦੇਵਾ ਨੂੰ ਸੀਨੀਅਰ ਵਾਈਸ ਪ੍ਰਧਾਨ ਤੇ ਜੱਗਾ ਨੂੰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਸੁਖਰਾਜ ਸਿੰਘ ਨੂੰ ਸਕੱਤਰ, ਜਤਿੰਦਰ ਜੋਤੀ ਨੂੰ ਜੁਆਇੰਟ ਸਕੱਤਰ, ਰਮੇਸ਼ ਮਾਝੀ ਨੂੰ ਖ਼ਜ਼ਾਨਚੀ ਤੇ ਪਰਮਿੰਦਰ ਸਿੰਘ ਪੰਨੂ ਨੂੰ ਜੁਆਇੰਟ ਖ਼ਜ਼ਾਨਚੀ ਬਣਾਇਆ ਗਿਆ। ਇਸੇ ਤਰ੍ਹਾਂ ਆਤਮਾ ਸਿੰਘ ਕਟਾਰੀਆ ਨੂੰ ਪ੍ਰੈੱਸ ਸਕੱਤਰ, ਜਸਵੰਤ ਸਿੰਘ ਜੋਸਨ ਨੂੰ ਸਲਾਹਕਾਰ ਤੇ ਲੱਕੀ ਸ਼ਰਮਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਬਿੱਟੂ ਸੱਚਦੇਵਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ, ਜੱਜ ਸ਼ਰਮਾ, ਹਰਪ੍ਰੀਤ ਸਿੰਘ ਘਈ, ਸੋਨੂ ਪਟਵਾਰੀ, ਸੁਰਿੰਦਰ ਬਿੱਟੂ, ਰਾਮ ਗੋਂਦਾਰਾ ਸਮੇਤ ਐਸੋਸੀਏਸ਼ਨ ਦੇ ਸਮੂਹ ਮੈਂਬਰ ਹਾਜ਼ਰ ਸਨ।