ਨਾਮ ਸਿਮਰਨ ਅਭਿਆਸ ਸਮਾਗਮ ਦਾ ਪੰਜਵਾਂ ਸਾਲਾਨਾ ਸ਼ੁਕਰਾਨਾ ਪ੍ਰੋਗਰਾਮ ਕਰਵਾਇਆ
ਕੋਟਕਪੂਰਾ, 28 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਚੱਲ ਰਹੀ ਹਫ਼ਤਾਵਾਰੀ ਲੜੀ ਨਾਮ ਸਿਮਰਨ ਅਭਿਆਸ ਸਮਾਗਮ ਦਾ ਪੰਜਵਾਂ ਸਾਲਾਨਾ ਸ਼ੁਕਰਾਨਾ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਜਗਜੀਤ ਕੌਰ ਦੁਆਰਾ ਸ਼ਬਦ ਨਾਲ ਗਾਇਨ ਨਾਲ ਕੀਤੀ ਗਈ।
ਕੋਟਕਪੂਰਾ, 28 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਚੱਲ ਰਹੀ ਹਫ਼ਤਾਵਾਰੀ ਲੜੀ ਨਾਮ ਸਿਮਰਨ ਅਭਿਆਸ ਸਮਾਗਮ ਦਾ ਪੰਜਵਾਂ ਸਾਲਾਨਾ ਸ਼ੁਕਰਾਨਾ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਜਗਜੀਤ ਕੌਰ ਦੁਆਰਾ ਸ਼ਬਦ ਨਾਲ ਗਾਇਨ ਨਾਲ ਕੀਤੀ ਗਈ। ਇਸ ਤੋਂ ਬਾਅਦ ਸ੍ਰੀ ਜਪੁਜੀ ਸਾਹਿਬ ਤੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਪ੍ਰਾਰੰਭ ਭੁਪਿੰਦਰ ਕੌਰ ਦੁਆਰਾ ਕੀਤੇ ਗਏ। ਕੀਰਤਨ ਰਾਹੀਂ ਆਰਤੀ ਕਰਨ ਉਪਰੰਤ ਪ੍ਰੀਤ ਮਹਿੰਦਰ ਕੌਰ ਨੇ ਬਾਬਾ ਫ਼ਰੀਦ ਜੀ ਦੇ ਸਲੋਕਾਂ ਦਾ ਗਾਇਨ ਕੀਤਾ। ਗੁਰਦੁਆਰਾ ਸਾਹਿਬ ਦੇ ਗੁਰਸੰਗੀਤ ਸਿੰਘ ਨੇ ਅਰਦਾਸ ਕੀਤੀ। ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਇਸ ਸਾਲਾਨਾ ਸਮਾਗਮ ਵਿਚ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੇ ਜੀਵਨ ਨਾਲ ਸੰਬੰਧਿਤ ਸਵਾਲ ਕੀਤੇ ਜਿਨ੍ਹਾਂ ਦੇ ਜਵਾਬ ਬੱਚਿਆਂ ਤੇ ਵੱਡਿਆਂ ਨੇ ਬੜੇ ਹੀ ਉਤਸ਼ਾਹ ਨਾਲ ਦਿੱਤੇ ਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਇਨਾਮ ਲੈਕਚਰਾਰ ਬਚਨ ਸਿੰਘ, ਪ੍ਰਸਿੱਧ ਸਮਾਜ ਸੇਵੀ ਗੁਰਿੰਦਰ ਸਿੰਘ, ਸੋਹਣ ਸਿੰਘ ਤੇ ਬੇਅੰਤ ਸਿੰਘ ਨੇ ਮੈਡਲ ਤਕਸੀਮ ਕੀਤੇ। ਇਸ ਮੌਕੇ ਸਟੱਡੀ ਸਰਕਲ ਦੇ ਪ੍ਰਚਾਰ ਸਕੱਤਰ ਗੁਰਵਿੰਦਰ ਸਿੰਘ ਸਿਵੀਆਂ, ਜਸਮੀਤ ਸਿੰਘ ਤੇ ਬਲਕਾਰ ਸਿੰਘ ਆਦਿ ਸੰਗਤ ਮੌਜੂਦ ਸੀ।