25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਡਰੇਨ ਦੇ ਆਰਜ਼ੀ ਪੁਲ ਦਾ ਇਕ ਹਿੱਸਾ ਧਸਿਆ, ਟਰੈਫ਼ਿਕ ਬੰਦ

ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਬਣੇ ਸੇਮ ਨਾਲੇ ਦੇ ਪੁਲ ਦਾ ਨਵ ਨਿਰਮਾਣ ਕੀਤਾ ਜਾ ਰਿਹਾ ਹੈ। ਜੋ ਕਰੀਬ 60 ਸਾਲ ਪੁਰਾਣਾ ਸੀ ਤੇ ਕਾਫ਼ੀ ਤੰਗ ਪੁਲ ਸੀ ਜਿਸ ਨੂੰ ਚੌੜਾ ਕੀਤੇ ਜਾਣ ਲਈ ਨਵੇਂ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ।

Ad Position 21
No active advertisement
ਅਜੀਤ ਡੈਸਕ 25-09-2026
ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਬਣੇ ਸੇਮ ਨਾਲੇ ਦੇ ਪੁਲ ਦਾ ਨਵ ਨਿਰਮਾਣ ਕੀਤਾ ਜਾ ਰਿਹਾ ਹੈ। ਜੋ ਕਰੀਬ 60 ਸਾਲ ਪੁਰਾਣਾ ਸੀ ਤੇ ਕਾਫ਼ੀ ਤੰਗ ਪੁਲ ਸੀ ਜਿਸ ਨੂੰ ਚੌੜਾ ਕੀਤੇ ਜਾਣ ਲਈ ਨਵੇਂ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ। ਟਰੈਫਿਕ ਨੂੰ ਚਲਾਉਣ ਲਈ ਨਜ਼ਦੀਕ ਹੀ ਇਕ ਆਰਜੀ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਜਿਸ ਦੇ ਠੀਕ ਦਰਮਿਆਨ ਇਕ ਬਹੁਤ ਵੱਡਾ ਖੱਡਾ ਬਣ ਗਿਆ। ਪੁਲ ਧਸਣ ਕਾਰਨ ਪੂਰਾ ਟਰੈਫ਼ਿਕ ਬੰਦ ਕਰਨਾ ਪਿਆ ਤੇ ਟਰੈਫਿਕ ਨੂੰ ਬਦਲਵੇਂ ਰਸਤੇ ਦੇ ਕੇ ਚਲਾਇਆ ਗਿਆ। ਇਸ ਸਬੰਧੀ ਜਗਵੀਰ ਸਿੰਘ ਜ਼ਿਲ੍ਹਾ ਟਰੈਫਿਕ ਇੰਚਾਰਜ ਨੇ ਦੱਸਿਆ ਕਿ ਗਨੀਮਤ ਇਹ ਰਹੀ ਕਿ ਸਮੇਂ ਸਿਰ ਆਰਜੀ ਪੁਲ ਦੇ ਧਸਣ ਦਾ ਪਤਾ ਚੱਲਣ ਕਾਰਨ ਕੋਈ ਹਾਦਸਾ ਵਾਪਰਨ ਤੋਂ ਬਚਾਅ ਰਿਹਾ। ਫ਼ਿਲਹਾਲ ਠੇਕੇਦਾਰ ਵਲੋਂ ਇਸ ਨੁਕਸਾਨੇ ਆਰਜੀ ਪੁਲ ਦੀ ਮੁਰੰਮਤ ਕੀਤੀ ਜਾ ਰਹੀ ਹੈ ਤਾਂ ਟਰੈਫਿਕ ਦੋਬਾਰਾ ਨਿਰਵਿਘਨ ਚੱਲ ਸਕੇ।
Ad Position 22
No active advertisement
ਪਿਛਲੀ ਖ਼ਬਰ ਮਾਤਾ ਅਮਰ ਕੌਰ ਚੈਰੀਟੇਬਲ ਸੁਸਾਇਟੀ ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਅਗਲੀ ਖ਼ਬਰ ਅਧੂਰੀਆਂ ਸੜਕਾਂ ਵਿਕਾਸ ਨੂੰ ਤਰਸੀਆਂ, ਲੋਕ ਪ੍ਰੇਸ਼ਾਨ
Ad Position 24