25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ੍ਰੀ ਮੁਕਤਸਰ ਸਾਹਿਬ ਵਿਖੇ 26 ਤੇ 27 ਸਤੰਬਰ ਨੂੰ ਹੋਵੇਗੀ ਵੀਲ੍ਹ ਚੇਅਰ ਕ੍ਰਿਕਟ ਟੀ-20 ਸੀਰੀਜ਼

ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)- ਵੀਲ੍ਹ ਚੇਅਰ ਕ੍ਰਿਕਟ ਐਸੋਸੀਏਸ਼ਨ ਪੰਜਾਬ ਵਲੋਂ ਵੀਲ੍ਹ ਪਾਵਰ ਟੀ-20 ਸੀਰੀਜ਼ ਕਰਵਾਈ ਜਾ ਰਹੀ ਹੈ। ਇਹ ਤਿੰਨ ਰੋਜ਼ਾ ਕ੍ਰਿਕਟ ਸੀਰੀਜ਼ 26 ਤੇ 27 ਸਤੰਬਰ ਨੂੰ ਨੈਸ਼ਨਲ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਜਾਵੇਗੀ।

Ad Position 21
No active advertisement
ਅਜੀਤ ਡੈਸਕ 25-09-2026
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)- ਵੀਲ੍ਹ ਚੇਅਰ ਕ੍ਰਿਕਟ ਐਸੋਸੀਏਸ਼ਨ ਪੰਜਾਬ ਵਲੋਂ ਵੀਲ੍ਹ ਪਾਵਰ ਟੀ-20 ਸੀਰੀਜ਼ ਕਰਵਾਈ ਜਾ ਰਹੀ ਹੈ। ਇਹ ਤਿੰਨ ਰੋਜ਼ਾ ਕ੍ਰਿਕਟ ਸੀਰੀਜ਼ 26 ਤੇ 27 ਸਤੰਬਰ ਨੂੰ ਨੈਸ਼ਨਲ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਜਾਵੇਗੀ। ਇਸ ਸੀਰੀਜ਼ ਵਿਚ ਪੰਜਾਬ ਤੇ ਉਤਰਾਖੰਡ ਦੀਆਂ ਵੀਲ੍ਹ ਚੇਅਰ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਸਮਾਗਮ ਦੇ ਪ੍ਰਬੰਧਕ ਵਿੱਕੀ ਗੋਲਨਾ ਅਤੇ ਕੁਲਵੰਤ ਸਿੰਘ ਹਨ। ਵੀਲ੍ਹ ਚੇਅਰ ਕ੍ਰਿਕਟ ਰਾਹੀਂ ਦਿਵਿਆਂਗ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਖੇਡ ਸਮਾਗਮ ਨੂੰ ਸਹਿਯੋਗ ਦੇਣ ਵਾਲਿਆਂ ਵਿਚ ਜਪਜੀ ਧਾਲੀਵਾਲ (ਯੂ.ਕੇ.), ਸੁਮਿਤ ਗਰਗ, ਗਗਨ ਪਵਾਰ, ਹਰਦੀਪ ਸਿੰਘ, ਮਦਾਨ ਹੋਟਲ, ਵਿੱਕੀ ਵੈਸ਼ਨੋ ਭੋਜਨ ਭੰਡਾਰ (ਚਿੜੀਏ ਦਾ ਢਾਬਾ), ਭਾਨਾ ਸਮੋਸਾ ਭੰਡਾਰ, ਅਸ਼ੋਕ ਸਮੋਸਾ ਭੰਡਾਰ, ਨਵ ਬੇਕਰਜ਼ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ। ਵੀਲ੍ਹ ਚੇਅਰ ਕ੍ਰਿਕਟ ਐਸੋਸੀਏਸ਼ਨ ਪੰਜਾਬ ਵਲੋਂ ਕਰਵਾਈ ਜਾ ਰਹੀ ਇਸ ਟੀ-20 ਸੀਰੀਜ਼ ਦਾ ਮੁੱਖ ਉਦੇਸ਼ ਵੀਲ੍ਹ ਚੇਅਰ ਕ੍ਰਿਕਟ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਤੇ ਖੇਡਾਂ ਪ੍ਰਤੀ ਉਤਸ਼ਾਹ ਨੂੰ ਹੋਰ ਵਧਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਅਧੂਰੀਆਂ ਸੜਕਾਂ ਵਿਕਾਸ ਨੂੰ ਤਰਸੀਆਂ, ਲੋਕ ਪ੍ਰੇਸ਼ਾਨ ਅਗਲੀ ਖ਼ਬਰ ਵਿਸ਼ਵ ਪੰਜਾਬੀ ਦਿਵਸ ਮਨਾਇਆ
Ad Position 24