ਘਰੇਲੂ ਪ੍ਰੇਸ਼ਾਨੀ ਕਾਰਨ ਇਕ ਵਿਅਕਤੀ ਨੇ ਰਾਜਸਥਾਨ ਨਹਿਰ ’ਚ ਮਾਰੀ ਛਾਲ
ਲੰਬੀ, 31 ਅਗਸਤ (ਮੇਵਾ ਸਿੰਘ)-ਮਾਨਸਿਕ ਪ੍ਰੇਸ਼ਾਨੀ ਕਾਰਨ ਇਕ ਵਿਅਕਤੀ ਵਲੋਂ ਨੈਸ਼ਨਲ ਹਾਈਵੇ ਨੰ: 9 ਤੋਂ ਲੰਘਦੀ ਰਾਜਸਥਾਨ ਨਹਿਰ ਵਿਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਸੇਵਕ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਲੋਟ ਕਿਸੇ ਘਰੇਲੂ ਕਾਰਨ ਕਰਕੇ ਮਾਨਸ਼ਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਹ ਮਲੋਟ ਤੋਂ ਮੋਟਰਸਾਈਕਲ ਰਾਹੀਂ ਰਾਜਸਥਾਨ ਨਹਿਰ ਨੇੜੇ ਪਿੰਡ ਆਧਨੀਆ ’ਤੇ ਪਹੁੰਚਿਆ ਤੇ ਅਚਾਨਕ ਰਾਜਸਥਾਨ ਨਹਿਰ ਵਿਚ ਛਾਲ ਮਾਰ ਦਿੱਤੀ।
ਲੰਬੀ, 31 ਅਗਸਤ (ਮੇਵਾ ਸਿੰਘ)-ਮਾਨਸਿਕ ਪ੍ਰੇਸ਼ਾਨੀ ਕਾਰਨ ਇਕ ਵਿਅਕਤੀ ਵਲੋਂ ਨੈਸ਼ਨਲ ਹਾਈਵੇ ਨੰ: 9 ਤੋਂ ਲੰਘਦੀ ਰਾਜਸਥਾਨ ਨਹਿਰ ਵਿਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਸੇਵਕ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਲੋਟ ਕਿਸੇ ਘਰੇਲੂ ਕਾਰਨ ਕਰਕੇ ਮਾਨਸ਼ਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਹ ਮਲੋਟ ਤੋਂ ਮੋਟਰਸਾਈਕਲ ਰਾਹੀਂ ਰਾਜਸਥਾਨ ਨਹਿਰ ਨੇੜੇ ਪਿੰਡ ਆਧਨੀਆ ’ਤੇ ਪਹੁੰਚਿਆ ਤੇ ਅਚਾਨਕ ਰਾਜਸਥਾਨ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਵੀ ਰਾਜਸਥਾਨ ਨਹਿਰ ਕੋਲ ਪਹੁੰਚ ਗਏ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਇਸ ਘਟਨਾ ਤੋਂ ਪਹਿਲਾਂ ਕਿਸੇ ਹੋਰ ਥਾਂ ਦਾ ਵਿਅਕਤੀ ਵੀ ਨਹਿਰ ਵਿਚ ਛਾਲ ਮਾਰ ਗਿਆ ਸੀ ਤੇ ਉਸ ਦੇ ਪਰਿਵਾਰ ਵਾਲੇ ਉਸ ਦੀ ਭਾਲ ਕਰ ਰਹੇ ਸਨ, ਜਿਨ੍ਹਾਂ ਵਲੋਂ ਸੇਵਕ ਸਿੰਘ ਦੇ ਨਹਿਰ ਵਿਚ ਛਾਲ ਮਾਰਨ ਦਾ ਪਤਾ ਚੱਲਿਆ।