30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮਾਈ ਭਾਗੋ ਕਾਲਜ ਰੱਲਾ ਵਿਖੇ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ

ਜੋਗਾ, 30 ਅਗਸਤ (ਮਨਜੀਤ ਸਿੰਘ ਘੜੈਲੀ)- ਮਾਈ ਭਾਗੋ ਡਿਗਰੀ ਕਾਲਜ ਰੱਲਾ ਵਿਖੇ ਵਿਦਿਆਰਥੀ ਸਾਹਿਤ ਸਭਾ ਅਤੇ ਪੰਜਾਬੀ ਵਿਭਾਗ ਦੀ ਅਗਵਾਈ ਹੇਠ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਉੱਘੇ ਸਿੱਖ ਸਾਹਿਤਕਾਰ ਡਾ.

Ad Position 21
No active advertisement
ਅਜੀਤ ਡੈਸਕ 31-08-2026
ਜੋਗਾ, 30 ਅਗਸਤ (ਮਨਜੀਤ ਸਿੰਘ ਘੜੈਲੀ)- ਮਾਈ ਭਾਗੋ ਡਿਗਰੀ ਕਾਲਜ ਰੱਲਾ ਵਿਖੇ ਵਿਦਿਆਰਥੀ ਸਾਹਿਤ ਸਭਾ ਅਤੇ ਪੰਜਾਬੀ ਵਿਭਾਗ ਦੀ ਅਗਵਾਈ ਹੇਠ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਉੱਘੇ ਸਿੱਖ ਸਾਹਿਤਕਾਰ ਡਾ. ਸੇਵਕ ਸਿੰਘ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਅਤੇ ਸਹਾਇਕ ਪ੍ਰੋਫੈਸਰ ਧੀਰਾ ਸਿੰਘ ਨੇ ਭਾਈ ਕਾਨ੍ਹ ਸਿੰਘ ਨਾਭਾ ਦੇ ਜੀਵਨ ਅਤੇ ਵਿਅਕਤੀਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਵਕਤਾ ਡਾ. ਸੇਵਕ ਸਿੰਘ ਨੇ ਭਾਈ ਕਾਨ੍ਹ ਸਿੰਘ ਨਾਭਾ ਦੇ ਜੀਵਨ ਸੰਘਰਸ਼, ਵਿਦਵਤਾ ਅਤੇ ਸਾਹਿੱਤਿਕ ਯੋਗਦਾਨ ’ਤੇ ਚਰਚਾ ਕਰਦਿਆਂ ਕਿਹਾ ਕਿ ਅਜੋਕੇ ਤਕਨੀਕੀ ਯੁੱਗ ’ਚ ਨੌਜਵਾਨ ਪੀੜ੍ਹੀ ਨੂੰ ਆਪਣੇ ਸਾਹਿਤ, ਇਤਿਹਾਸ ਅਤੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ। ਕਾਲਜ ਵਿਦਿਆਰਥਣਾਂ ਸੁਖਦੀਪ ਕੌਰ ਅਤੇ ਗੁਰਕੋਮਲਪ੍ਰੀਤ ਕੌਰ ਨੇ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਸਮੁੱਚੇ ਜੀਵਨ, ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਾਹਿਤਕ ਯੋਗਦਾਨ ਨਾਲ ਸਬੰਧਿਤ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਸਹਾਇਕ ਪ੍ਰੋਫੈਸਰ ਤਨਵੀਰ ਸਿੰਘ ਅਤੇ ਅਧਿਆਪਕਾਂ ਵਲੋਂ ਕਾਲਜ ਦਾ ਸਾਲਾਨਾ ਮੈਗਜ਼ੀਨ ‘ਗਿਆਨ ਜੋਤ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਹਾਇਕ ਪ੍ਰੋਫੈਸਰ ਸ਼ਰਨਜੀਤ ਸਿੰਘ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖ਼ਿਆਲਾ, ਮਨਜੀਤ ਸਿੰਘ ਖ਼ਿਆਲਾ, ਉਹ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ, ਲਵਪ੍ਰੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਵਲੋਂ ਦੁਕਾਨਦਾਰਾਂ ਨੂੰ ਸੜਕਾਂ ਤੋਂ ਸਮਾਨ ਚੁੱਕਣ ਦੀ ਅਪੀਲ ਅਗਲੀ ਖ਼ਬਰ ਮਰਹੂਮ ਕਾਂਗਰਸੀ ਆਗੂ ਰਾਮਪਾਲ ਢੈਪਈ ਦੀ 7ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ
Ad Position 24