30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨਗਰ ਕੌਂਸਲ ਜੈਤੋ ਵਲੋਂ 11 ਰੋਜ਼ਾ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਜੈਤੋ, 29 ਅਗਸਤ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਅਮੋਲਕ ਸਿੰਘ ਵਿਧਾਇਕ ਦੀ ਅਗਵਾਈ ਹੇਠ ਕਾਰਜ ਸਾਧਕ ਮਨਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਵਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਨੋਡਲ ਅਫ਼ਸਰ ਦੀ ਮੌਜੂਦਗੀ ਵਿਚ ਸ਼ੁਰੂ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 30-08-2026
ਜੈਤੋ, 29 ਅਗਸਤ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਅਮੋਲਕ ਸਿੰਘ ਵਿਧਾਇਕ ਦੀ ਅਗਵਾਈ ਹੇਠ ਕਾਰਜ ਸਾਧਕ ਮਨਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਵਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਨੋਡਲ ਅਫ਼ਸਰ ਦੀ ਮੌਜੂਦਗੀ ਵਿਚ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ 11 ਰੋਜ਼ਾ ਸਫ਼ਾਈ ਮੁਹਿੰਮ 29 ਅਗਸਤ 2026 ਤੋਂ 8 ਸਤੰਬਰ 2026 ਤੱਕ ਚਲੇਗੀ। ਇਸ ਮੁਹਿੰਮ ਦੌਰਾਨ ਸ਼ਹਿਰ ਦੇ ਸਾਰੇ ਸਕੰਡਰੀ ਪੁਆਇੰਟ ਸਾਫ਼ ਕਰਵਾਏ ਜਾਣਗੇ। ਸ਼ਨਿਵਾਰ ਨੂੰ ਬਠਿੰਡਾ ਰੋਡ ’ਤੇ ਬਿਜਲੀ ਦਫ਼ਤਰ ਦੇ ਸਾਹਮਣੇ, ਸਰਸਵਤੀ ਸਕੂਲ, ਰਾਮ ਲੀਲਾ ਗਰਾਉਂਡ, ਦੁਰਗਾ ਮੰਦਰ ਦੇ ਕੋਲ, ਮਾਲ ਗੋਦਾਮ ਰੋਡ ਸਮੇਤ 12 ਸਕੰਡਰੀ ਪੁਆਇੰਟ ਸਾਫ਼ ਕਰਵਾਏ ਗਏ ਅਤੇ ਬਾਅਦ ਵਿਚ ਨਗਰ ਕੌਂਸਲ ਵਲੋਂ ਬਣਵਾਏ ਬੋਰਡ ਵੀ ਲਗਾਏ ਗਏ। ਜਿਸ ਵਿਚ ਪਬਲਿਕ ਨੂੰ ਸੜਕ ’ਤੇ ਕੂੜਾ ਨਾ ਸੁੱਟਣ ਲਈ ਮੋਟੀਵੇਟ ਕਰਕੇ ਕੂੜਾ ਕੇਵਲ ਨਗਰ ਕੌਂਸਲ ਵਲੋਂ ਲਗਾਏ ਗਏ ਰਿਕਸ਼ਿਆਂ ਵਿਚ ਹੀ ਪਾਉਣ ਲਈ ਕਿਹਾ ਗਿਆ ਹੈ। ਨੋਡਲ ਅਫ਼ਸਰ ਦੇ ਅਨੁਸਾਰ ਵਿਧਾਇਕ ਅਮੋਲਕ ਸਿੰਘ ਦੀਆਂ ਸਖ਼ਤ ਹਦਾਇਤਾਂ ਮੁਤਾਬਿਕ ਹੁਣ ਜਿਹੜਾ ਵੀ ਵਿਅਕਤੀ ਸੜਕ ’ਤੇ ਕੂੜਾ ਸੁੱਟਦਾ ਪਾਇਆ ਗਿਆ। ਉਸ ਨੂੰ ਜੁਰਮਾਨਾ ਕੀਤਾ ਜਾਵੇਗਾ। ਇਸ ਮੌਕੇ ਕਮੂਨਿਊਟੀ ਫਸੈਲੀਟੇਟਰ ਤਜਿੰਦਰ ਕੌਰ, ਮੋਟੀਵੇਟਰ, ਸਫਾਈ ਮੇਟ, ਸਫਾਈ ਕਰਮਚਾਰੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਚੋਰੀ ਕਰਨ ਦੇ ਆਦੀ ਦੋ ਕਾਬੂ, 1 ਮੋਬਾਈਲ ’ਤੇ ਮੋਟਰ ਸਾਈਕਲ ਬਰਾਮਦ ਅਗਲੀ ਖ਼ਬਰ ਮੁੱਖ ਮੰਤਰੀ ਦੇ ਟਵੀਟ ਅਤੇ ਪ੍ਰਸੋਨਲ ਵਿਭਾਗ ...
Ad Position 24