29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਆਮ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੇ ਭਾਅ ਅਸਮਾਨੀ ਚੜ੍ਹੇ -ਨਵਦੀਪ ਸਿੰਘ ਬੱਬੂ ਬਰਾੜ

ਫ਼ਰੀਦਕੋਟ, 28 ਅਗਸਤ (ਹਰਮਿੰਦਰ ਸਿੰਘ ਮਿੰਦਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ’ਚ ਸਮੁੱਚੀ ਲੀਡਰਸਿਪ ਵਲੋਂ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਦਾ ਪੁਤਲਾ ਭਾਈ ਘਨੱਈਆਂ ਚੌਂਕ ਵਿਚ ਫੂਕਦਿਆਂ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ, ਮਾਸਟਰ ਬਲਦੇਵ ਸਿੰਘ ਸਾਬਕਾ ਐਮ.

Ad Position 21
No active advertisement
ਅਜੀਤ ਡੈਸਕ 29-08-2026

ਫ਼ਰੀਦਕੋਟ, 28 ਅਗਸਤ (ਹਰਮਿੰਦਰ ਸਿੰਘ ਮਿੰਦਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ’ਚ ਸਮੁੱਚੀ ਲੀਡਰਸਿਪ ਵਲੋਂ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਦਾ ਪੁਤਲਾ ਭਾਈ ਘਨੱਈਆਂ ਚੌਂਕ ਵਿਚ ਫੂਕਦਿਆਂ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ, ਮਾਸਟਰ ਬਲਦੇਵ ਸਿੰਘ ਸਾਬਕਾ ਐਮ.ਐਲ.ਏ ਜੈਤੋ, ਸੀਨੀਅਰ ਕਾਂਗਰਸੀ ਆਗੂ ਪ੍ਰਕਾਸ਼ ਸਿੰਘ ਭੱਟੀ, ਪਵਨ ਗੋਇਲ ਸਾਬਕਾ ਕਾਰਜਕਾਰੀ ਪ੍ਰਧਾਨ, ਡਬਲਜੀਤ ਸਿੰਘ ਧੌਂਸੀ ਮੁੱਖ ਬੁਲਾਰਾ, ਸ਼ਿਵਰਾਜ ਸਿੰਘ ਢਿੱਲੋਂ ਬਲਾਕ ਪ੍ਰਧਾਨ, ਚਰਨਜੀਤ ਸਿੰਘ ਸ਼ਰਮਾ ਬਲਾਕ ਪ੍ਰਧਾਨ, ਪ੍ਰਭਜੀਤ ਸਿੰਘ ਕੂਕਾ ਬਲਾਕ ਪ੍ਰਧਾਨ, ਗਿੰਦਰਜੀਤ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਗਾਤਾਰ ਵੱਧਦੀ ਮਹਿੰਗਾਈ ਨੂੰ ਲੈ ਕੇ ਜਿੱਥੇ ਆਮ ਲੋਕਾਂ ਦਾ ਜੀਣਾ ਦੁੱਭਰ ਹੋ ਚੱਕਿਆ ਹੈ ਉੱਥੇ ਹੀ ਲੋਕਾਂ ਉੱਪਰ ਆਰਥਿਕ ਬੋਝ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੈਟਰੋਲ, ਡੀਜ਼ਲ ਤੋਂ ਇਲਾਵਾ ਖੰਡ ਦੀਆਂ ਵੱਧਦੀਆਂ ਕੀਮਤਾ ਨੇ ਲੋਕਾਂ ਦਾ ਲੱਕ ਤੋੜ ਸੁੱਟਿਆ ਹੈ। ਕੇਂਦਰ ਸਰਕਾਰ ਨੇ ਜ਼ਰੂਰੀ ਸਾਜੋ ਸਮਾਨ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਜਿਸ ਨਾਲ ਆਮ ਲੋਕ ਬਹੁਤ ਪ੍ਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਆਮ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਆਮ ਤੇ ਮੱਧ ਵਰਗੀ ਪਰਿਵਾਰਾਂ ਵਿਚ ਹਾ-ਹਾ-ਕਾਰ ਮੱਚੀ ਹੋਈ ਹੈ। ਸਰਕਾਰ ਪੈਟਰੋਲ, ਡੀਜਲ, ਖੰਡ ਅਤੇ ਸਬਜ਼ੀਆਂ ਆਦਿ ਵਸਤੂਆਂ ਦਾ ਰੇਟ ਵਧਾ ਕੇ ਆਮ ਲੋਕਾਂ ਦਾ ਗਲ ਘੁੱਟ ਰਹੀ ਹੈ। ਕਾਂਗਰਸ ਪਾਰਟੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਵਧਦੀਆਂ ਕੀਮਤਾ ਦੇ ਭਾਅ ਘਟਾ ਕੇ ਆਮ ਜਨਤਾ ਨੂੰ ਰਾਹਤ ਦਿੱਤੀ ਜਾਵੇ। ਇਸ ਮੌਕੇ ਗੁਰਦੇਵ ਸਿੰਘ ਚਰਨ, ਰਣਜੀਤ ਸਿੰਘ ਭੋਲੂਵਾਲਾ, ਸਿੰਕਦਰ ਸਿੰਘ ਮੜਾਕ, ਮੇਹਰ ਸਿੰਘ ਕਰੀਰਵਾਲੀ, ਬੋਹੜ ਸਿੰਘ ਘਾਰੂ, ਜਗਵਿੰਦਰ ਸਿੰਘ ਐਮ.ਸੀ., ਡਾ. ਕਸ਼ਮੀਰ ਸਿੰਘ ਐਮ.ਸੀ., ਜਗਵਿੰਦਰ ਸਿੰਘ ਜੁਗਨੂੰ ਐਮ.ਸੀ., ਤਾਰਾ ਸਿੰਘ ਭੱਟੀ, ਗੁਰਭਜਨ ਸਿੰਘ ਸੰਧੂ, ਅਮਰਜੀਤ ਸਿੰਘ ਜੱਜ, ਬਲਬੀਰ ਸਿੰਘ ਟਿੰਟਾ ਸਰਪੰਚ, ਕਰਨੈਲ ਸਿੰਘ ਬਰਾਗਾੜੀ, ਜਸਵੀਰ ਸਿੰਘ ਜੱਸਾ, ਤੇਜਿੰਦਰ ਸਿੰਘ ਸਰਪੰਚ, ਸੁਰਜੀਤ ਸਿੰਘ ਸੰਧੂ, ਨਰਿੰਦਰ ਸਿੰਘ ਬਰਾੜ, ਅਮਰਜੀਤ ਸਿੰਘ ਸੰਧੂ ਠੇਕੇਦਾਰ, ਸ਼ਿਵਰਾਜ ਸਿੰਘ ਬਰਾੜ, ਬੋਹੜ ਸਿੰਘ ਘਾਰੂ, ਜਸਵਿੰਦਰ ਸਿੰਘ ਔਲਖ, ਮਨਮੀਰ ਸਿੰਘ ਮੱਤਾ, ਪਰਮਜੀਤ ਸਿੰਘ ਸੰਧੂ, ਮਹਿੰਦਰਜੀਤ ਸਿੰਘ ਪਿਪਲੀ, ਗੁਰਮੀਤ ਸਿੰਘ ਦਲ ਸਿੰਘ ਵਾਲਾ, ਅਰਸ਼ਦੀਪ ਸਿੰਘ ਸੂਰਘੁਰੀ, ਕਸ਼ਮੀਰ ਸਿੰਘ ਸੰਧੂ, ਬਿੱਕਰ ਸਿੰਘ ਸੰਧੂ, ਮਾਸਟਰ ਭਗਵਾਨ ਸਿੰਘ, ਗੁਰਚਰਨ ਸਿੰਘ, ਜਰਨੈਲ ਸਿੰਘ ਕਿਲ੍ਹਾਨੌ, ਇਕਬਾਲ ਸਿੰਘ ਪਿਪਲੀ, ਰਣਜੀਤ ਸਿੰਘ ਘੁਮਾਣ, ਜਗਜੀਤ ਸਿੰਘ ਰਾਜੂ, ਹਰਦੀਪ ਸਿੰਘ ਹਨੀ, ਮਾਸਟਰ ਤਰਸੇਮ ਸਿੰਘ, ਲਖਵਿੰਦਰ ਸਿੰਘ ਲੱਖਾ, ਛਿੰਦਾ ਸਿੰਘ, ਗੁਰਜਿੰਦਰ ਸਿੰਘ ਸਾਬਕਾ ਸਰਪੰਚ, ਸ਼ਮਿੰਦਰ ਸਿੰਘ ਭੋਲਾ ਸਾਬਕਾ ਸਰਪੰਚ, ਮਨਪ੍ਰੀਤ ਸਿੰਘ ਹਰੀ ਨੌ, ਲਾਭ ਸਿੰਘ ਸੈਕਟਰੀ, ਜਸਵਿੰਦਰ ਸਿੰਘ ਕੋਟਸੁਖੀਆ, ਅਤਰ ਸਿੰਘ ਕਾਲਾ, ਡਾ. ਧਰਮਵੀਰ, ਕਰਨੈਲ ਸਿੰਘ ਬਰਗਾੜੀ, ਹਰਦੀਪ ਹਨੀ, ਸ਼ਾਮ ਸੁੰਦਰ ਸਾਦਿਕ, ਦੇਵ ਰਾਜ ਕਾਉਣੀ, ਰਣਜੀਤ ਸਿੰਘ ਕਲੇਰ, ਤਰਸੇਮ ਸਿੰਘ ਏਟੰਕ ਆਗੂ, ਬਬਲਜੀਤ ਘੋਨੀਵਾਲਾ, ਸਰਦੂਲ ਸਿੰਘ ਢਿੱਲੋਂ ਗੋਲੇਵਾਲਾ, ਮਾਨ ਸਿੰਘ ਬਰਾੜ ਗੋਲੇਵਾਲਾ, ਰਾਜੂ ਬਰਾੜ ਗੋਲੇਵਾਲਾ, ਲੱਖਾ ਬਰਾੜ ਗੋਲੇਵਾਲਾ, ਸੁਖਦੇਵ ਸਿੰਘ ਫ਼ੌਜੀ ਹੱਸਣ ਭੱਟੀ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਨਸ਼ੇ ਦੀ ਹਾਲਤ ’ਚ ਪੁਲਿਸ ਵਲੋਂ ਇਕ ਨੌਜਵਾਨ ਗਿ੍ਫ਼ਤਾਰ
Ad Position 24