23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਅੱਖਾਂ ਦੇ ਮੁਫ਼ਤ ਜਾਂਚ ਕੈਂਪ ’ਚ 260 ਮਰੀਜ਼ਾਂ ਦੀ ਜਾਂਚ ਤੇ 48 ਵਿਅਕਤੀਆਂ ਦੀ ਲੈਂਜ ਪਾਉਣ ਲਈ ਚੋਣ

ਬਾਜਾਖਾਨਾ, 23 ਨਵੰਬਰ (ਜੀਵਨ ਗਰਗ, ਜਗਦੀਪ ਸਿੰਘ ਗਿੱਲ)-ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਲੈਂਜ਼ ਕੈਂਪ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਕਲੱਬ ਦੇ ਕੈਂਪ ਚੇਅਰਮੈਨ ਡਾ. ਸਤਪਾਲ ਸਿੰਘ ਰੋਮਾਣਾ ਅਤੇ ਕੋ-ਚੇਅਰਮੈਨ ਭਗਤ ਸਿੰਘ ਚਹਿਲ ਦੀ ਅਗਵਾਈ ’ਚ ਲਾਇਆ ਗਿਆ।

Ad Position 21
No active advertisement
ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਲਾਏ ਗਏ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਉਪਰੰਤ ਲੈਜ਼ ਪਾਉਣ ਲਈ ਮਰੀਜ਼ਾਂ ਨੂੰ ਰਵਾਨਾ ਕਰਦੇ ਹੋਏ ਐਸ.ਡੀ.ਓ ਸੁਖਦੇਵ ਸਿੰਘ, ਇਕਬਾਲ ਸਿੰਘ ਅਤੇ ਕਲੱਬ ਹੋਰ ਅਹੁਦੇਦਾਰ ਆਦਿ। ਤਸਵੀਰ : ਜੀਵਨ ਗਰਗ 24-11-2026
ਬਾਜਾਖਾਨਾ, 23 ਨਵੰਬਰ (ਜੀਵਨ ਗਰਗ, ਜਗਦੀਪ ਸਿੰਘ ਗਿੱਲ)-ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਲੈਂਜ਼ ਕੈਂਪ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਕਲੱਬ ਦੇ ਕੈਂਪ ਚੇਅਰਮੈਨ ਡਾ. ਸਤਪਾਲ ਸਿੰਘ ਰੋਮਾਣਾ ਅਤੇ ਕੋ-ਚੇਅਰਮੈਨ ਭਗਤ ਸਿੰਘ ਚਹਿਲ ਦੀ ਅਗਵਾਈ ’ਚ ਲਾਇਆ ਗਿਆ। ਕੈਂਪ ਦੇ ਮੁੱਖ ਮਹਿਮਾਨ ਸੇਲ ਲਿਮਟਿਡ ਦੇ ਅਹੁਦੇਦਾਰ ਇਕਬਾਲ ਸਿੰਘ, ਵਿਸ਼ੇਸ਼ ਮਹਿਮਾਨ ਐਸ.ਡੀ.ਓ ਸੁਖਦੇਵ ਸਿੰਘ ਜੈਤੋ ਸਨ। ਕੈਂਪ ਦਾ ਰਸਮੀ ਉਦਾਘਟਨ ਮੈਡੀਕਲ ਅਫ਼ਸਰ ਡਾ. ਪੁਖਰਾਜ ਵਲੋਂ ਕੀਤਾ ਗਿਆ। ਡਾ. ਪੁਖਰਾਜ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਕਲੱਬ ਸਮਾਜ ਸੇਵੀ ਕੰਮਾਂ ਦੀ ਸ਼ਲਾਘਾਂ ਕੀਤੀ। ਭਗਤ ਸਿੰਘ ਚਹਿਲ ਅਤੇ ਕਲੱਬ ਦੇ ਪ੍ਰਧਾਨ ਡਾ. ਜਗਰੂਪ ਸਿੰਘ ਰੋਮਾਣਾ ਨੇ ਆਏ ਹੋਏ ਮਹਿਮਾਨਾਂ ਤੇ ਗ੍ਰਾਮ ਪੰਚਾਇਤ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ। ਕੈਂਪ ’ਚ ਮਰੀਜ਼ਾਂ ਦੀ ਜਾਂਚ ਆਈ ਕੇਅਰ ਸੈਂਟਰ ਜੈਤੋ ਦੇ ਟਿੰਕੂ ਪੰਵਾਰ ਦੀ ਟੀਮ ਵਲੋਂ ਕੀਤੀ ਗਈ। ਕੈਂਪ ਦੌਰਾਨ 260 ਮਰੀਜ਼ਾਂ ਦੀ ਜਾਂਚ ਕਰਕੇ 48 ਵਿਅਕਤੀਆਂ ਦੇ ਲੈਂਜ਼ ਪਾਉਣ ਲਈ ਚੋਣ ਕੀਤੀ ਗਈ। ਲੈਂਜ਼ ਪਾਉਣ ਲਈ ਚੁਣੇ ਗਏ ਲੋੜਵੰਦ ਵਿਅਕਤੀਆਂ ਨੂੰ ਮੌਕੇ ’ਤੇ ਹੀ ਆਈ ਕੇਅਰ ਸੈਂਟਰ ਜੈਤੋ ਵਿਖੇ ਕਲੱਬ ਵਲੋਂ ਆਪਣੇ ਤੌਰ ’ਤੇ ਭੇਜਿਆ ਗਿਆ ਅਤੇ ਲੈਂਜ਼ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਛੱਡਣ ਦੀ ਜ਼ਿੰਮੇਵਾਰੀ ਵੀ ਕਲੱਬ ਦੀ ਹੀ ਹੋਵੇਗੀ। ਮੰਚ ਸੰਚਾਲਨ ਲਾਇਨ ਨਰਿੰਦਰਜੀਤ ਨੇ ਕੀਤਾ। ਇਸ ਮੌਕੇ ਐਸ.ਡੀ.ਓ ਰਾਜਿੰਦਰ ਸਿੰਘ, ਸੰਦੀਪ ਸਿੰਘ ਟੋਨੀ ਗੋਂਦਾਰਾ, ਡਾ. ਮੁਹੰਮਦ ਰੂਪ, ਡਾ. ਲਖਵਿੰਦਰ ਸਿੰਘ, ਡਾ. ਭੁਪਿੰਦਰ ਸਿੰਘ ਸਿੱਧੂ, ਡਾ. ਭੁਪੇਸ਼ ਕੁਮਾਰ, ਡਾ. ਨਰੇਸ਼ ਕੁਮਾਰ, ਡਾ. ਤਰਸੇਮ ਸਿੰਘ ਧੰਨੋਆ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਪਰਗਟ ਸਿੰਘ ਡੋਡ, ਜੇ.ਈ ਗੁਰਮੇਲ ਸਿੰਘ, ਸੁਰਿੰਦਰਪਾਲ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਸਵਤੀ ਜੀਨੀਅਸ ਸਕੂਲ ’ਚ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵਲੋਂ 25 ਤੋਂ 24 ਘੰਟੇ ਦੀ ਰੋਸ ਰੈਲੀ ਤੇ ਮਾਰਚ ਦਾ ਐਲਾਨ
Ad Position 24