28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਡਰੀਮਲੈਂਡ ਸਕੂਲ ਦੀ ਵਿਦਿਆਰਥਣ ਵਰਲੀਨ ਕੌਰ ਨੇ ਭਾਸ਼ਣ ਪ੍ਰਤੀਯੋਗਤਾ ’ਚ ਕੀਤਾ ਦੂਜਾ ਸਥਾਨ ਹਾਸਿਲ

ਕੋਟਕਪੂਰਾ, 27 ਅਗਸਤ (ਮੋਹਰ ਸਿੰਘ ਗਿੱਲ)-ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਮਾਈ ਵੀਜ਼ਾ ਗਾਈਡ ਦੇ ਮੈਨੇਜਿੰਗ ਡਾਇਰੈਕਟਰ ਸੋਮਨਾਥ ਕੌੜਾ ਅਤੇ ਸਮੁੱਚੀ ਟੀਮ ਵਲੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ ਮੇਰਾ ਭਾਰਤ ਮੇਰਾ ਗੌਰਵ’ ਵਿਸ਼ੇ ’ਤੇ ਆਨਲਾਈਨ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿਚ ਡਰੀਮਲੈਂਡ ਸਕੂਲ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ।

Ad Position 21
No active advertisement
ਅਜੀਤ ਡੈਸਕ 28-08-2026
ਕੋਟਕਪੂਰਾ, 27 ਅਗਸਤ (ਮੋਹਰ ਸਿੰਘ ਗਿੱਲ)-ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਮਾਈ ਵੀਜ਼ਾ ਗਾਈਡ ਦੇ ਮੈਨੇਜਿੰਗ ਡਾਇਰੈਕਟਰ ਸੋਮਨਾਥ ਕੌੜਾ ਅਤੇ ਸਮੁੱਚੀ ਟੀਮ ਵਲੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ ਮੇਰਾ ਭਾਰਤ ਮੇਰਾ ਗੌਰਵ’ ਵਿਸ਼ੇ ’ਤੇ ਆਨਲਾਈਨ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿਚ ਡਰੀਮਲੈਂਡ ਸਕੂਲ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਵਰਲੀਨ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ ਦੂਜਾ ਸਥਾਨ ਹਾਸਿਲ ਕਰਕੇ 21 00 ਰੁਪਏ ਦਾ ਨਕਦ ਇਨਾਮ, ਮੈਡਲ, ਅਤੇ ਸਰਟੀਫ਼ਿਕੇਟ ਪ੍ਰਾਪਤ ਕੀਤਾ। ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ ਪੁੱਤਰੀ ਸੁਖਦਰਸ਼ਨ ਸਿੰਘ ਅਤੇ ਦਸਵੀਂ ਜਮਾਤ ਦੀ ਵਿਦਿਆਰਥਣ ਤਮੰਨਾ ਪੁੱਤਰੀ ਅੰਗਰੇਜ ਸਿੰਘ ਨੇ ਚੰਗੀ ਕਾਰਗੁਜ਼ਾਰੀ ਸਦਕਾ ਹੌਂਸਲਾ ਵਧਾਊ ਇਨਾਮ ਹਾਸਿਲ ਕੀਤਾ। ਇਨ੍ਹਾਂ ਨੂੰ ਟਰਾਫ਼ੀ, ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਮੁੱਖ ਮਹਿਮਾਨ ਅੰਜਨ ਕੌਸ਼ਲ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਅਤੇ ਐਮ.ਡੀ ਸੋਮ ਨਾਥ ਕੌੜਾ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਪਿ੍ਰੰਸੀਪਲ ਪ੍ਰਭਜੋਤ ਸਿੰਘ ਡਾ. ਚੰਦਾ ਸਿੰਘ ਮਰਵਾਹ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ, ਪਿ੍ਸੀਪਲ ਪੰਨਾ ਲਾਲ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ, ਲੈਕਚਰਾਰ ਸੁਧੀਰ ਸੋਹੀ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਕਮੇਟੀ ਦਾ ਵਿਸਥਾਰ ਕਰ ਕੇ 9 ਮੈਂਬਰੀ ਟੀਮ ਬਣਾਈ ਅਗਲੀ ਖ਼ਬਰ ਡੀ.ਏ.ਵੀ. ਕੋਟਕਪੂਰਾ ਨੇ ਇਕ ਰੋਜ਼ਾ ਜ਼ਿਲ੍ਹਾ ਡੈਲੀਬਰੇਸ਼ਨ ਵਰਕਸ਼ਾਪ ਕਰਵਾਈ
Ad Position 24