28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਦਸਮੇਸ਼ ਗੋਲਰੀਅਸ ਪਬਲਿਕ ਸਕੂਲ ਹਰੀ ਨੌ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

ਕੋਟਕਪੂਰਾ, 27 ਅਗਸਤ (ਮੋਹਰ ਸਿੰਘ ਗਿੱਲ)-ਦਸਮੇਸ਼ ਗੋਲਰੀਅਸ ਪਬਲਿਕ ਸਕੂਲ ਹਰੀ ਨੌ ਵਿਖੇ ਭੈਣ-ਭਰਾ ਦੇ ਪਿਆਰ ਦੇ ਤਿਉਹਾਰ ਰੱਖੜੀ ਨੂੰ ਬੜੇ ਉਤਸ਼੍ਰਾਹ ਨਾਲ ਮਨਾਇਆ। ਸਕੂਲ ਦੇ ਪਿ੍ਰੰਸੀਪਲ ਰੁਬੀਨਾ ਧੀਰ ਨੇ ਰੱਖੜੀ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੱਖੜੀ ਦੇ ਤਿਉਹਾਰ ਮੌਕੇ ਭੈਣ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਮੀ ਉਮਰ ਦੀ ਅਰਦਾਸ ਕਰਦੀ ਹੈ।

Ad Position 21
No active advertisement
ਅਜੀਤ ਡੈਸਕ 28-08-2026
ਕੋਟਕਪੂਰਾ, 27 ਅਗਸਤ (ਮੋਹਰ ਸਿੰਘ ਗਿੱਲ)-ਦਸਮੇਸ਼ ਗੋਲਰੀਅਸ ਪਬਲਿਕ ਸਕੂਲ ਹਰੀ ਨੌ ਵਿਖੇ ਭੈਣ-ਭਰਾ ਦੇ ਪਿਆਰ ਦੇ ਤਿਉਹਾਰ ਰੱਖੜੀ ਨੂੰ ਬੜੇ ਉਤਸ਼੍ਰਾਹ ਨਾਲ ਮਨਾਇਆ। ਸਕੂਲ ਦੇ ਪਿ੍ਰੰਸੀਪਲ ਰੁਬੀਨਾ ਧੀਰ ਨੇ ਰੱਖੜੀ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੱਖੜੀ ਦੇ ਤਿਉਹਾਰ ਮੌਕੇ ਭੈਣ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਮੀ ਉਮਰ ਦੀ ਅਰਦਾਸ ਕਰਦੀ ਹੈ। ਰੱਖੜੀ ਦੇ ਸਬੰਧ ਵਿਚ ਦੂਜੀ ਜਮਾਤ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਦਾ ਉਚਾਰਨ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਇਕ ਦੂਸਰੇ ਦੇ ਰੱਖੜੀ ਬੰਨ ਕੇ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਰੱਖੜੀ ਦੇ ਸਬੰਧ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਪਹਿਲੀ ਜਮਾਤ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਕਾਰਡ ਮੇਕਿੰਗ ਅਤੇ ਰਾਖੀ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ। ਕਾਰਡ ਮੇਕਿੰਗ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਐਵਲੀਨ ਕੌਰ, ਦੂਜਾ ਸਥਾਨ ਨਵਰੀਤ ਕੌਰ ਅਤੇ ਤੀਜਾ ਸਥਾਨ ਜੈਸਮੀਨ ਕੌਰ ਨੇ ਪ੍ਰਾਪਤ ਕੀਤਾ। ਰਾਖੀ ਮੇਕਿੰਗ ਵਿਚ ਪਹਿਲਾ ਸਥਾਨ ਐਵਲੀਨ ਕੌਰ ਅਤੇ ਦੂਜਾ ਸਥਾਨ ਐਸ਼ਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਸਕੂਲ ਦੇ ਐਮ.ਡੀ. ਬਲਜੀਤ ਸਿੰਘ, ਡਾਇਰੈਕਟਰ-ਪਿ੍ਰੰਸੀਪਲ ਸੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਰੱਖੜੀ ਦੇ ਤਿਉਹਾਰ ਬਾਰੇ ਦੱਸਿਆ ਅਤੇ ਸਾਰਿਆਂ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਬਲੂਮਿੰਗਡੇਲ ਸਕੂਲ ’ਚ ਮਨਾਇਆ ਰੱਖੜੀ ਦਾ ਤਿਉਹਾਰ ਅਗਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕ ਸਮੱਸਿਆਵਾਂ ਸੁਣੀਆਂ
Ad Position 24