ਪਿਛਲੇ 30 ਸਾਲਾਂ ਤੋਂ ਲਗਾਤਾਰ ਕਾਂਗਰਸ ਪਾਰਟੀ ਲਈ ਕੰਮ ਕਰ ਰਿਹਾ ਹਾਂ-ਧਨਜੀਤ ਸਿੰਘ ਧਨੀ ਵਿਰਕ
ਕੋਟਕਪੂਰਾ, 23 ਅਗਸਤ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸੀਨੀਅਰ ਆਗੂ ਅਤੇ ਜੈਨਕੋ ਪੰਜਾਬ ਦੇ ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ ਨੇ ਕੋਟਕਪੂਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕੋਟਕਪੂਰਾ ਤੋਂ ਟਿਕਟ ਦੇਵੇ ਤਾਂ ਉਹ ਹਰ ਹੀਲੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ਹਲਕਾਬੰਦੀ ਹੋਣ ਤੋਂ ਬਾਅਦ ਕੋਟਕਪੂਰਾ ਤੋਂ ਕਾਂਗਰਸ ਪਾਰਟੀ ਹਮੇਸ਼ਾ ਹਾਰਦੀ ਆ ਰਹੀ ਹੈ ਅਤੇ ਪਿਛਲੇ 15 ਸਾਲਾਂ ’ਚ ਇਕ ਵੀ ਉਮੀਦਵਾਰ ਏਥੋਂ ਸਫ਼ਲ ਨਹੀਂ ਹੋਇਆ।
ਕੋਟਕਪੂਰਾ, 23 ਅਗਸਤ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸੀਨੀਅਰ ਆਗੂ ਅਤੇ ਜੈਨਕੋ ਪੰਜਾਬ ਦੇ ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ ਨੇ ਕੋਟਕਪੂਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕੋਟਕਪੂਰਾ ਤੋਂ ਟਿਕਟ ਦੇਵੇ ਤਾਂ ਉਹ ਹਰ ਹੀਲੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ਹਲਕਾਬੰਦੀ ਹੋਣ ਤੋਂ ਬਾਅਦ ਕੋਟਕਪੂਰਾ ਤੋਂ ਕਾਂਗਰਸ ਪਾਰਟੀ ਹਮੇਸ਼ਾ ਹਾਰਦੀ ਆ ਰਹੀ ਹੈ ਅਤੇ ਪਿਛਲੇ 15 ਸਾਲਾਂ ’ਚ ਇਕ ਵੀ ਉਮੀਦਵਾਰ ਏਥੋਂ ਸਫ਼ਲ ਨਹੀਂ ਹੋਇਆ। ਜੇਕਰ ਪਾਰਟੀ ਟਿਕਟ ਦੇਵੇ ਤਾਂ ਉਹ ਇਸ ਹਾਰ ਨੂੰ ਜਿੱਤ ’ਚ ਬਦਲ ਸਕਦੇ ਹਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਪੰਜਾਬ ਕਾਂਗਰਸ ਅੰਦਰ ਪੂਰਾ ਸਤਿਕਾਰ ਹੈ। ਕੋਟਕਪੁਰਾ ਵਿਚ ਜਦੋਂ ਉਨ੍ਹਾਂ ਪਹਿਲੀ ਸਾਈਕਲ ਯਾਤਰਾ ਕੀਤੀ ਸੀ ਤਾਂ ਉਹ ਉਨ੍ਹਾਂ ਨਾਲ ਜੁੜਨ ਵਾਲੇ ਪਹਿਲੇ ਵਿਅਕਤੀ ਸਨ। ਉਨ੍ਹਾਂ ਕਿਹਾ ਕਿ ਉਹ ਚੰਨੀ ਸਾਹਿਬ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਦੇ ਜੁਝਾਰੂ ਆਗੂ ਹਨ। ਧਨੀ ਵਿਰਕ ਨੇ ਕਿਹਾ ਕਿ ਇਹ ਫ਼ੈਸਲਾ ਪਾਰਟੀ ਨੇ ਕਰਨਾ ਹੈ ਕਿ ਟਿਕਟ ਕਿਸ ਨੂੰ ਦੇਣੀ ਹੈ? ਜੇਕਰ ਪਾਰਟੀ ਨੌਜਵਾਨਾਂ ਨੂੰ ਟਿਕਟਾਂ ਦੇਵੇ ਤਾਂ ਹਰ ਹਲਕੇ ’ਚ ਜਿੱਤ ਹੋਰ ਵੀ ਸੁਖਾਲੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਕੋਟਕਪੂਰਾ ਤੋਂ ਪਾਰਟੀ ਟਿਕਟ ’ਤੇ ਬਾਹਰੀ ਹਲਕਿਆਂ ਤੋਂ ਆ ਕੇ ਚੋਣ ਲੜਦੇ ਰਹੇ ਹਨ। ਧਨੀ ਵਿਰਕ ਨੇ ਸਪੱਸ਼ਟ ਤੌਰ ’ਤੇ ਆਖਿਆ ਕਿ ਉਹ ਹਲਕੇ ਦੇ ਉਮੀਦਵਾਰ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਪਾਰਟੀ ਲਈ ਕੰਮ ਕਰ ਰਹੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹ ਸਫ਼ਲ ਹੋਏ ਤਾਂ ਕੋਟਕਪੂਰਾ ਸ਼ਹਿਰ ਦੀ ਨੁਹਾਰ ਬਦਲ ਦੇਣਗੇ। ਇਸ ਮੌਕੇ ਕੋਠੇ ਚਹਿਲ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਵੀ ਉਨ੍ਹਾਂ ਦੇ ਨਾਲ ਸਨ।