24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮਨਪ੍ਰੀਤ ਸਿੰਘ ਸੇਖੋਂ ਦੇ ਗ੍ਰਹਿ ਬਹਿਬਲ ਕਲਾਂ ਵਿਖੇ ਕਾਂਗਰਸੀ ਆਗੂਆਂ ਦੀ ਮੀਟਿੰਗ

ਬਰਗਾੜੀ, 23 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਲੀਕਣ ਸਬੰਧੀ ਕਾਂਗਰਸੀ ਆਗੂਆਂ ਦੀ ਅਹਿਮ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਦੇ ਗ੍ਰਹਿ ਪਿੰਡ ਬਹਿਬਲ ਕਲਾਂ ਵਿਖੇ ਹੋਈ। ਇਸ ਮੌਕੇ ਸਾਬਕਾ ਵਿਧਾਇਕ ਮਾ.

Ad Position 21
No active advertisement
ਅਜੀਤ ਡੈਸਕ 24-08-2026
ਬਰਗਾੜੀ, 23 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਲੀਕਣ ਸਬੰਧੀ ਕਾਂਗਰਸੀ ਆਗੂਆਂ ਦੀ ਅਹਿਮ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਦੇ ਗ੍ਰਹਿ ਪਿੰਡ ਬਹਿਬਲ ਕਲਾਂ ਵਿਖੇ ਹੋਈ। ਇਸ ਮੌਕੇ ਸਾਬਕਾ ਵਿਧਾਇਕ ਮਾ. ਬਲਦੇਵ ਸਿੰਘ, ਐਡਵੋਕੇਟ ਅਵਤਾਰ ਸਿੰਘ ਸੰਧਵਾਂ, ਬੇਅੰਤ ਸਿੰਘ ਬੁਰਜ, ਲਖਵਿੰਦਰ ਸਿੰਘ ਰੋੜੀਕਪੂਰਾ ਆਦਿ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਸ ਨੂੰ ਵੀ ਵਿਧਾਨ ਸਭਾ ਹਲਕਾ ਜੈਤੋ ਤੋਂ ਆਪਣਾ ਉਮੀਦਵਾਰ ਚੋਣ ਮੈਦਾਨ ’ਚ ਉਤਾਰੇਗੀ ਉਹ ਸਭ ਨੂੰ ਪ੍ਰਵਾਨ ਹੋਵੇਗਾ ਤੇ ਪਾਰਟੀ ਉਸ ਦਾ ਬਿਨ੍ਹਾਂ ਕਿਸੇ ਵਿਤਕਰੇਬਾਜ਼ੀ ਤੋਂ ਉੱਪਰ ਉੱਠ ਕਿ ਪੂਰੀ ਏਕਤਾ ਨਾਲ ਉਸ ਨੂੰ ਸਹਿਯੋਗ ਦੇਵੇਗੀ ਕਿਉਂਕਿ ਉਮੀਦਵਾਰ ਕੋਈ ਵੀ ਹੋਵੇ ਸਾਡਾ ਮਕਸਦ ਸਿਰਫ ਤੇ ਸਿਰਫ ਪਾਰਟੀ ਨੂੰ ਮਜ਼ਬੂਤ ਕਰਕੇ ਪੰਜਾਬ ’ਚ ਕਾਂਗਰਸ ਪਾਰਟੀ ਨੂੰ ਸੱਤ੍ਹਾ ’ਚ ਲਿਆਉਣਾ ਹੈ ਕਿਉਂਕਿ ਬਦਲਾਅ ਵਾਲੀ ਪਾਰਟੀ ਦੇ ਰਾਜ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਤੇ ਪੰਜਾਬ ਦੇ ਲੋਕ ਝੂਠੀਆਂ ਗਾਰੰਟੀਆਂ ਦੇ ਸਬਜ਼ਬਾਜ ਦਿਖਾ ਕਿ ਸੱਤ੍ਹਾ ’ਚ ਆਈ ਪਾਰਟੀ ਦੇ ਨੂੰ ਚੱਲਦਾ ਕਰਨਾ ਚਾਹੁੰਦੇ ਹਨ। ਇਸ ਲਈ ਪੰਜਾਬ ਦੇ ਲੋਕ ਕਾਂਗ ਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਬਹੁਤ ਉਤਾਵਲੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਬਾਬਾ, ਕੇਸ਼ਵ ਬਹਿਬਲ, ਸਿਕੰਦਰ ਸਿੰਘ ਸੇਖੋਂ, ਦਰਸ਼ਨ ਸਿੰਘ ਸੇਖੋ, ਪਿ੍ਰਤਪਾਲ ਸਿੰਘ ਪੰਚ, ਭਿੰਦਰ ਸਿੰਘ ਪੰਚ, ਤਰਸੇਮ ਬਰਾੜ, ਸੁਖਜੀਤ ਸਿੰਘ ਬਰਾੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ’ਚ ਸੂਬੇ ਦੇ ਲੋਕ ਮੁੜ ‘ਆਪ’ ਦੀ ਸਰਕਾਰ ਬਣਾਉਣਗੇ -ਚੇਅਰਮੈਨ ਨਰੇਸ਼ ਜਿੰਦਲ ਅਗਲੀ ਖ਼ਬਰ ਰੇਹੜੀ ਅਤੇ ਖੋਖਾ ਯੂਨੀਅਨ ਦੀ ਚੋਣ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਵਲੋਂ ਨਿਹਾਲ ਸਿੰਘ ਵਾਲਾ ਹਲਕੇ ਦੇ ਨਵੇਂ ਸਰਕਲਾਂ...
Ad Position 24