ਗੰਦੇ ਪਾਣੀ ਦੀ ਨਿਕਾਸੀ ਲਈ ਪੁੱਟੇ ਗਏ ਨਾਲੇ ਦੀ ਸਥਿਤੀ ਜਿਉਂ ਦੀ ਤਿਉਂ ਨਾ ਪਾਈਪਾਂ ਪਈਆਂ ਤੇ ਨਾ ਨਾਲਾ ਢਕਿਆ
ਕੋਟਕਪੂਰਾ, 22 ਅਗਸਤ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਗੰਦੇ ਪਾਣੀ ਦੇ ਨਿਕਾਸੀ ਲਈ ਕੁਝ ਸਮਾਂ ਪਹਿਲਾਂ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਖੜਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਡੇਰਾ ਦਰਿਆ ਗਿਰੀ ਦੇ ਨਾਲ ਜਾਂਦੀ ਸੜਕ ’ਤੇ ਇਕ ਪੁਰਾਣਾ ਗੰਦਾ ਨਾਲਾ ਪੁੱਟਿਆ ਗਿਆ ਸੀ ਤਾਂ ਜੋ ਮੀਂਹ ਸਮੇਂ ਸ਼ਹਿਰ ਦੀਆਂ ਸੜਕਾਂ ਤੋਂ ਪਾਣੀ ਜਲਦ ਨਿਕਲ ਸਕੇ। ਭਾਵੇਂ ਇਸ ਸਾਲ ਮੀਂਹ ਘੱਟ ਪੈਣ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਕੁਝ ਘੰਟਿਆਂ ਕੁਝ ਸਮੇਂ ਲਈ ਖੜਦਾ ਰਿਹਾ ਅਤੇ ਜਲਦੀ ਸੜਕਾਂ ਤੋਂ ਪਾਣੀ ਨਿਕਲਣਾ ਵੀ ਇਸ ਨਾਲੇ ਦੀ ਕਾਢ ਦੱਸੀ ਗਈ।
ਜ
ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵਲੋਂ ਲਗਾਏ ਗਏ ਲੰਗਰ ਦੀ ਮੰਡਲੀ ਦੇ ਮੈਂਬਰ ਸ਼ੁਰੂਆਤ ਕਰਦੇ ਹੋਏ। ਤਸਵੀਰ ਅਜੀਤ
23-08-2026
ਕੋਟਕਪੂਰਾ, 22 ਅਗਸਤ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਗੰਦੇ ਪਾਣੀ ਦੇ ਨਿਕਾਸੀ ਲਈ ਕੁਝ ਸਮਾਂ ਪਹਿਲਾਂ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਖੜਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਡੇਰਾ ਦਰਿਆ ਗਿਰੀ ਦੇ ਨਾਲ ਜਾਂਦੀ ਸੜਕ ’ਤੇ ਇਕ ਪੁਰਾਣਾ ਗੰਦਾ ਨਾਲਾ ਪੁੱਟਿਆ ਗਿਆ ਸੀ ਤਾਂ ਜੋ ਮੀਂਹ ਸਮੇਂ ਸ਼ਹਿਰ ਦੀਆਂ ਸੜਕਾਂ ਤੋਂ ਪਾਣੀ ਜਲਦ ਨਿਕਲ ਸਕੇ। ਭਾਵੇਂ ਇਸ ਸਾਲ ਮੀਂਹ ਘੱਟ ਪੈਣ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਕੁਝ ਘੰਟਿਆਂ ਕੁਝ ਸਮੇਂ ਲਈ ਖੜਦਾ ਰਿਹਾ ਅਤੇ ਜਲਦੀ ਸੜਕਾਂ ਤੋਂ ਪਾਣੀ ਨਿਕਲਣਾ ਵੀ ਇਸ ਨਾਲੇ ਦੀ ਕਾਢ ਦੱਸੀ ਗਈ। ਉਸ ਤੋਂ ਬਾਅਦ ਡੇਰਾ ਦਰਿਆ ਗਿਰੀ ਦੇ ਨਾਲ ਸੜਕ ਨੂੰ ਤੋੜ ਕੇ ਪੁੱਟੇ ਗਏ ਨਾਲੇ ਦੀ ਸਥਿਤੀ ਇਸ ਸਮੇਂ ਬੇਹੱਦ ਤਰਸਯੋਗ ਬਣ ਚੁੱਕੀ ਹੈ, ਕਿਉਂਕਿ ਉਸ ਸਮੇਂ ਇਸ ਨਾਲੇ ਵਿਚ ਪਾਈਪਾਂ ਪਾਉਣ ਦਾ ਕੰਮ ਵੀ ਵੱਡੇ ਪੱਧਰ ’ਤੇ ਕਿਹਾ ਗਿਆ ਸੀ ਤੇ ਨਾਲ ਹੀ ਡਿੱਗ ਬਣਾਉਣ ਲਈ ਇੱਟਾਂ ਵੀ ਸੁੱਟੀਆਂ ਜਾ ਚੁੱਕੀਆਂ ਸਨ ਪਰ ਹੁਣ ਉਸ ਜਗ੍ਹਾ ’ਤੇ ਨਾ ਤਾਂ ਇੱਟਾਂ ਰਹੀਆਂ ਤੇ ਨਾ ਹੀ ਨਾਲੇ ’ਚ ਪਾਈਪ ਪਾਉਣ ਦਾ ਕੰਮ ਸ਼ੁਰੂ ਹੋਇਆ ਹੈ। ਉਸੇ ਤਰ੍ਹਾਂ ਖੁੱਲਾ ਨਾਲਾ ਲੋਕਾਂ ਲਈ ਪ੍ਰੇਸ਼ਾਨੀ ਦਾ ਆਲਮ ਬਣਦਾ ਜਾ ਰਿਹਾ ਹੈ। ਨਾਲੇ ਵਿਚ ਖੜੇ ਗੰਦੇ ਪਾਣੀ ਉੱਪਰ ਵੱਖ ਵੱਖ ਤਰ੍ਹਾਂ ਦੇ ਜੀਵ ਜੰਤੂ ਉਤਪੰਨ ਹੋ ਚੁੱਕੇ ਹਨ ਅਤੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਪਰ ਇਸ ਸਬੰਧੀ ਨਾ ਨਗਰ ਕੌਂਸਲ ਕੋਟਕਪੂਰਾ, ਸਥਾਨਕ ਪ੍ਰਸ਼ਾਸਨ ਅਤੇ ਨਾ ਹੀ ਸਿਹਤ ਵਿਭਾਗ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸੜਕ ਨੂੰ ਤੋੜ ਕੇ ਪੁੱਟੇ ਨਾਲੇ ਤੋਂ ਬਾਅਦ ਉਸ ਨੂੰ ਖੁੱਲਾ ਛੱਡ ਦਿੱਤਾ ਗਿਆ ਹੈ ਜਿਸ ਵਿਚ ਆਵਾਰਾ ਪਸ਼ੂਆਂ ਦੇ ਡਿੱਗਣ ਦਾ ਖਤਰਾ, ਸਕੂਲੀ ਵੈਨਾਂ, ਛੋਟੇ ਵੱਡੇ ਵਾਹਨ ਇਸ ਲਾਂਘੇ ਤੋਂ ਲੰਘਦੇ ਹਨ ਅਤੇ ਕਿਸੇ ਸਮੇਂ ਵੀ ਕਈ ਫੁੱਟ ਡੂੰਘੇ ਨਾਲੇ ਵਿਚ ਹਾਦਸਾ ਗ੍ਰਸਤ ਹੋ ਸਕਦੇ ਹਨ। ਸਥਾਨਕ ਲੋਕਾਂ ਦੀ ਮੰਗ ਹੈ ਕਿ ਇਸ ਨਾਲੇ ਦਾ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਸੜਕ ਦੀ ਆਵਾਜਾਈ ਪਹਿਲਾਂ ਵਾਂਗ ਬਹਾਲ ਹੋ ਸਕੇ।