ਮਨਿੰਦਰ ਸਿੱਧੂ ਖ਼ਿਲਾਫ਼ ਪਰਚਾ ਰੱਦ ਕਰਵਾਉਣ ਲਈ ਆਈ.ਜੀ ਦਫ਼ਤਰ ਸਾਹਮਣੇ ਧਰਨਾ
ਫ਼ਰੀਦਕੋਟ, 21 ਅਗਸਤ (ਜਸਵੰਤ ਸਿੰਘ ਪੁਰਬਾ)-ਅੱਜ ਇੱਥੇ ਮਾਲਵੇ ਦੀਆਂ ਅੱਧੀ ਦਰਜਨ ਤੋਂ ਵੱਧ ਕਿਸਾਨ ਮਜ਼ਦੂਰ ਅਤੇ ਪ੍ਰੈਸ ਯੂਨੀਅਨ ਨੇ ਪੱਤਰਕਾਰ ਮਨਿੰਦਰ ਸਿੰਘ ਸਿੱਧੂ ਖਿਲਾਫ਼ ਲੰਬੀ ਥਾਣੇ ਵਿਚ ਦਰਜ ਕੀਤੇ ਗਏ ਮੁਕਦਮੇ ਨੂੰ ਰੱਦ ਕਰਵਾਉਣ ਲਈ ਆਈ. ਜੀ ਫ਼ਰੀਦਕੋਟ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ।
ਫ਼
ਫ਼ਰੀਦਕੋਟ ਵਿਖੇ ਆਈ.ਜੀ. ਦਫ਼ਤਰ ਮੂਹਰੇ ਧਰਨੇ ’ਤੇ ਬੈਠੀਆਂ ਵੱਖ-ਵੱਖ ਯੂਨੀਅਨਾਂ। ਅਜੀਤ ਤਸਵੀਰ
22-08-2026
ਫ਼ਰੀਦਕੋਟ, 21 ਅਗਸਤ (ਜਸਵੰਤ ਸਿੰਘ ਪੁਰਬਾ)-ਅੱਜ ਇੱਥੇ ਮਾਲਵੇ ਦੀਆਂ ਅੱਧੀ ਦਰਜਨ ਤੋਂ ਵੱਧ ਕਿਸਾਨ ਮਜ਼ਦੂਰ ਅਤੇ ਪ੍ਰੈਸ ਯੂਨੀਅਨ ਨੇ ਪੱਤਰਕਾਰ ਮਨਿੰਦਰ ਸਿੰਘ ਸਿੱਧੂ ਖਿਲਾਫ਼ ਲੰਬੀ ਥਾਣੇ ਵਿਚ ਦਰਜ ਕੀਤੇ ਗਏ ਮੁਕਦਮੇ ਨੂੰ ਰੱਦ ਕਰਵਾਉਣ ਲਈ ਆਈ.ਜੀ ਫ਼ਰੀਦਕੋਟ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਗੁਰਦਿਆਲ ਰਾਮ, ਕੁਲਦੀਪ ਸ਼ਰਮਾ, ਡਾਕਟਰ ਕੁਲਵਿੰਦਰ ਸਿੰਘ, ਸੁਖਬੀਰ ਸਿੰਘ ਅਤੇ ਗੁਰਪਾਲ ਨੰਗਲ ਨੇ ਕਿਹਾ ਕਿ ਪਿੰਡ ਖੁੱਡੀਆਂ ਵਿਚ ਪਿਛਲੇ ਸਮੇਂ ਦੌਰਾਨ ਪੱਚੀ ਦੇ ਕਰੀਬ ਨੌਜਵਾਨਾਂ ਦੀ ਨਸ਼ੇ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਦਸਿਆ ਕਿ ਹੁਣ ਵੀ ਕਿੰਨੇ ਹੀ ਨੌਜਵਾਨ ਨਸ਼ੇ ਤੋਂ ਪੀੜ੍ਹਤ ਹਨ ਅਤੇ ਪੱਤਰਕਾਰ ਮਨਿੰਦਰ ਸਿੱਧੂ ਨੇ ਪਿੰਡ ਦੀ ਇਸ ਸਮੱਸਿਆ ਖਿਲਾਫ਼ ਖ਼ਬਰ ਚਲਾਈ ਸੀ। ਉਨ੍ਹਾਂ ਕਿਹਾ ਕਿ ਪਿੰਡ ਦੇ ਇਕ ਨੌਜਵਾਨ ਦੀ ਮੌਤ ਲਈ ਪੱਤਰਕਾਰ ਮਨਿੰਦਰ ਸਿੱਧੂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਜਦੋਂ ਕਿ ਉਸ ਦਾ ਇਸ ਵਿਚ ਕੋਈ ਵੀ ਲੈਣ ਦੇਣ ਜਾਂ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਸ਼ਹਿ ’ਤੇ ਮਨਿੰਦਰ ਸਿੱਧੂ ਖਿਲਾਫ਼ ਗਲਤ ਪਰਚਾ ਦਰਜ ਕੀਤਾ ਗਿਆ ਹੈ। ਆਈ.ਜੀ ਫ਼ਰੀਦਕੋਟ ਨਿਲੰਬਰੀ ਜਗਦਲੇ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰਾਉਣਗੇ ਅਤੇ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦੇਣਗੇ। ਆਈ.ਜੀ ਨੂੰ ਮਿਲੇ ਵਫ਼ਦ ਨੇ ਮੰਗ ਕੀਤੀ ਕਿ ਲੰਬੀ ਥਾਣੇ ਦੇ ਪੁਲਿਸ ਅਧਿਕਾਰੀਆਂ ਦੀਆਂ ਫੋਨ ਕਾਲਾਂ ਸੁਰੱਖਿਅਤ ਕੀਤੀਆਂ ਜਾਣ ਤਾਂ ਕਿ ਪੂਰੀ ਸੱਚਾਈ ਸਾਹਮਣੇ ਆ ਸਕੇ। ਇਸ ਧਰਨੇ ਨੂੰ ਫ਼ਰੀਦਕੋਟ ਦੇ ਸੰਸਦ ਸਰਬਜੀਤ ਸਿੰਘ ਖ਼ਾਲਸਾ ਦੀ ਪਤਨੀ ਸੰਦੀਪ ਕੌਰ, ਦਲੇਰ ਸਿੰਘ ਡੋਡ, ਮਨਪ੍ਰੀਤ ਸਿੰਘ ਭੋਲੂਵਾਲਾ ਅਤੇ ਬਖਤੌਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ।