ਚੋਰਾਂ ਨੇ ਬਣਾਇਆ ਹੋਲਸੇਲ ਦੀ ਦੁਕਾਨ ਨੂੰ ਨਿਸ਼ਾਨਾ ਡੇਢ ਲੱਖ ਰੁਪਏ ਦੀ ਨਕਦੀ ਕੀਤੀ ਚੋਰੀ
ਫ਼ਰੀਦਕੋਟ, 21 ਅਗਸਤ (ਜਸਵੰਤ ਸਿੰਘ ਪੁਰਬਾ)-ਇਕ ਪਾਸੇ ਜਿੱਥੇ ਪੰਜਾਬ ਬੰਦ ਦਾ ਐਲਾਨ ਹੋਇਆ ਉਥੇ ਦੂਜੇ ਪਾਸੇ ਚੋਰ ਵੀ ਸ਼ਹਿਰ ’ਚ ਪੂਰੀ ਤਰ੍ਹਾਂ ਚੁਸਤ ਨਜ਼ਰ ਆ ਰਹੇ ਹਨ। ਅੱਜ ਸੁਭਾ ਕਰੀਬ ਪੰਜ ਵਜੇ ਇਕ ਚੋਰ ਨੇ ਰੋਹਿਤ ਟਰੇਡਿੰਗ ਕੰਪਨੀ ਨਾਮ ਦੀ ਹੋਲਸੇਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਦੁਕਾਨ ਦੇ ਗੱਲੇ ’ਚ ਪਈ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਤੇ ਹੱਥ ਸਾਫ਼ ਕਰ ਦਿੱਤਾ ਜਿਸ ਦੀਆ ਤਸਵੀਰਾਂ ਵੀ ਦੁਕਾਨ ’ਚ ਲੱਗੇ ਸੀ.
ਪ
ਪਿੰਡ ਰੋੜੀਕਪੂਰਾ ਦੇ ਖੇਡ ਗਰਾਂਊਂਡ ’ਚ ਲੱਖਾਂ ਰੁਪਏ ਦੀ ਲਾਗਤ ਨਾਲ ਲੱਗੇ ਬਿਜਲੀ ਦੇ ਪੋਲ। (ਸੱਜੇ ) ਗਰਾਊਂਡ ’ਚ ਲੱਗੀਆਂ ਲਾਇਟਾਂ ਜੋ ਉਦਘਾਟਨ ਤੋਂ ਪਹਿਲਾ ਟੁੱਟ ਗਈਆਂ ਹਨ। ਤਸਵੀਰ : ਗੁਰਮੀਤਪਾਲ ਰੋੜੀਕਪੂਰਾ
22-08-2026
ਫ਼ਰੀਦਕੋਟ, 21 ਅਗਸਤ (ਜਸਵੰਤ ਸਿੰਘ ਪੁਰਬਾ)-ਇਕ ਪਾਸੇ ਜਿੱਥੇ ਪੰਜਾਬ ਬੰਦ ਦਾ ਐਲਾਨ ਹੋਇਆ ਉਥੇ ਦੂਜੇ ਪਾਸੇ ਚੋਰ ਵੀ ਸ਼ਹਿਰ ’ਚ ਪੂਰੀ ਤਰ੍ਹਾਂ ਚੁਸਤ ਨਜ਼ਰ ਆ ਰਹੇ ਹਨ। ਅੱਜ ਸੁਭਾ ਕਰੀਬ ਪੰਜ ਵਜੇ ਇਕ ਚੋਰ ਨੇ ਰੋਹਿਤ ਟਰੇਡਿੰਗ ਕੰਪਨੀ ਨਾਮ ਦੀ ਹੋਲਸੇਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਦੁਕਾਨ ਦੇ ਗੱਲੇ ’ਚ ਪਈ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਤੇ ਹੱਥ ਸਾਫ਼ ਕਰ ਦਿੱਤਾ ਜਿਸ ਦੀਆ ਤਸਵੀਰਾਂ ਵੀ ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈਆਂ। ਫਿਲਹਾਲ ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ਼ ਦੇ ਅਧਾਰ ’ਤੇ ਚੋਰ ਤੱਕ ਪੁੱਜਣ ਦੀ ਕੋਸਿਸ਼ ਕੀਤੀ ਜਾ ਰਹੀ ਹੈ । ਇਸ ਸਬੰਧੀ ਦੁਕਾਨ ਮਾਲਕ ਰੋਹਿਤ ਕੁਮਾਰ ਨੇ ਦੱਸਿਆ ਕਿ ਉਹ ਕੋਟਕਪੂਰਾ ਦੇ ਰਹਿਣ ਵਾਲੇ ਹਨ ਅਤੇ ਰੋਜ਼ਾਨਾ ਫ਼ਰੀਦਕੋਟ ਆਪਣੇ ਕਾਰੋਬਾਰ ਲਈ ਦੋਨੋਂ ਭਰਾ ਆਉਂਦੇ ਹਨ। ਉਸ ਦਾ ਭਰਾ ਖਾਟੂ ਜੀ ਸ਼ਾਮ ਦੇ ਦਰਸ਼ਨਾਂ ਲਈ ਗਿਆ ਹੈ ਅਤੇ ਕੱਲ੍ਹ ਸ਼ਾਮ ਉਹ ਇਕੱਲਾ ਦੁਕਾਨ ’ਤੇ ਸੀ ਅਤੇ ਰਾਤ ਨੂੰ ਵਾਪਿਸ ਕੋਟਕਪੂਰਾ ਵੀ ਇਕੱਲੇ ਜਾਣਾ ਸੀ ਇਸ ਲਈ ਹਾਲਾਤ ਚੰਗੇ ਨਾ ਹੋਣ ਕਾਰਨ ਦੁਕਾਨ ਦਾ ਕੈਸ਼ ਜੋਂ ਕਰੀਬ ਡੇਢ ਲੱਖ ਰੁਪਏ ਸਨ ਨਾਲ ਲਿਜਾਣਾ ਮੁਨਾਸਿਬ ਨਾ ਸਮਝਦੇ ਹੋਏ ਦੁਕਾਨ ਦੇ ਦਰਾਜ਼ ’ਚ ਹੀ ਰੱਖ ਦਿੱਤਾ। ਅੱਜ ਜਦੋਂ ਸੁਭਾ ਉਨ੍ਹਾਂ ਨੇ ਦੁਕਾਨ ਖੋਲ੍ਹੀ ਤਾਂ ਦੁਕਾਨ ਦੀਆਂ ਸਾਰੀਆਂ ਲਾਈਟਾਂ ਜਗ ਰਹੀਆਂ ਸਨ ਜਿਸ ਤੇ ਉਨ੍ਹਾਂ ਨੂੰ ਕੁਝ ਸ਼ੱਕ ਹੋਇਆ ਅਤੇ ਫਿਰ ਦਰਾਜ਼ ਵੀ ਖੁੱਲ੍ਹੇ ਮਿਲੇ ਜਿੱਥੇ ਕਰੀਬ ਡੇਢ ਲੱਖ ਰੁਪਏ ਪਏ ਸਨ ਅਤੇ ਉਹ ਗਾਇਬ ਸਨ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ ਕੈਮਰੇ ਦੀ ਰਿਕਾਰਡਿੰਗ ਤੋਂ ਪਤਾ ਲੱਗਾ ਕਿ ਇਕ ਵਿਅਕਤੀ ਹੀ ਜਿਸ ਨੇ ਮੂੰਹ ਬੰਨਿ੍ਹਆ ਹੋਇਆ ਸੀ ਛੱਤ ਦੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ ਅਤੇ ਸਾਰੀ ਵਾਰਦਾਤਾਂ ਨੂੰ ਅੰਜ਼ਾਮ ਦੇਕੇ ਪੌੜੀਆਂ ਰਸਤੇ ਫਿਰ ਵਾਪਿਸ ਚਲਾ ਗਿਆ। ਇਸ ਸਬੰਧੀ ਜਾਂਚ ਅਧਿਕਾਰੀ ਧਰਮਪਾਲ ਨੇ ਕਿਹਾ ਕਿ ਸਾਨੂੰ 112 ’ਤੇ ਸ਼ਿਕਾਇਤ ਮਿਲੀ ਸੀ ਹੁਣ ਅਸੀ ਮੌਕਾ ਦੇਖ ਰਹੇ ਹਾਂ ਅਤੇ ਸੀ.ਸੀ.ਟੀ.ਵੀ ਫੁਟੇਜ਼ ਦੇ ਅਧਾਰ ’ਤੇ ਚੋਰ ਦੀ ਪਹਿਚਾਣ ਕਰ ਜਲਦ ਕਾਬੂ ਕਰ ਲਿਆ ਜਾਵੇਗਾ।