ਵਿਕਾਸ ਗੁਪਤਾ ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ
ਮਲੋਟ, 18 ਅਗਸਤ (ਪਾਟਿਲ)-ਮਲੋਟ ਦੇ ਪੱਤਰਕਾਰਾਂ ਦੀ ਇਕੱਤਰਤਾ ਦੌਰਾਨ ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਦਾ ਸਰਬਸੰਮਤੀ ਨਾਲ ਪੱਤਰਕਾਰ ਵਿਕਾਸ ਗੁਪਤਾ ਨੂੰ ਪ੍ਰਧਾਨ ਚੁਣਿਆਂ ਗਿਆ। ਗਠਨ ਉਪਰੰਤ ਸਮੂਹ ਕਲੱਬ ਦੇ ਅਹੁਦੇਦਾਰਾਂ ਵਲੋਂ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਪਹੁੰਚ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਿਜਦਾ ਕੀਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਉਨ੍ਹਾਂ ਵਲੋਂ ਦਰਸਾਏ ਪੂਰਨਿਆਂ ’ਤੇ ਚੱਲਣ ਦਾ ਪ੍ਰਣ ਲਿਆ।
ਮਲੋਟ, 18 ਅਗਸਤ (ਪਾਟਿਲ)-ਮਲੋਟ ਦੇ ਪੱਤਰਕਾਰਾਂ ਦੀ ਇਕੱਤਰਤਾ ਦੌਰਾਨ ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਦਾ ਸਰਬਸੰਮਤੀ ਨਾਲ ਪੱਤਰਕਾਰ ਵਿਕਾਸ ਗੁਪਤਾ ਨੂੰ ਪ੍ਰਧਾਨ ਚੁਣਿਆਂ ਗਿਆ। ਗਠਨ ਉਪਰੰਤ ਸਮੂਹ ਕਲੱਬ ਦੇ ਅਹੁਦੇਦਾਰਾਂ ਵਲੋਂ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਪਹੁੰਚ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਿਜਦਾ ਕੀਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਉਨ੍ਹਾਂ ਵਲੋਂ ਦਰਸਾਏ ਪੂਰਨਿਆਂ ’ਤੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਪ੍ਰਧਾਨ ਵਿਕਾਸ ਗੁਪਤਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਪੱਤਰਕਾਰ ਭਾਈਚਾਰੇ ਦੀ ਏਕਤਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨਿਰਪੱਖ ਅਤੇ ਜ਼ਿੰਮੇਵਾਰ ਪੱਤਰਕਾਰੀ ਲਈ ਕੰਮ ਕਰੇਗਾ। ਇਹ ਮੌਕੇ ਅਹੁਦੇਦਾਰਾਂ ’ਚ ਹਰੀਸ਼ ਗਰੋਵਰ ਸਰਪ੍ਰਸਤ, ਸੰਦੀਪ ਮਲੂਜਾ ਸੀਨੀਅਰ ਵਾਈਸ ਪ੍ਰਧਾਨ, ਪਵਨ ਨੰਬਰਦਾਰ ਅਤੇ ਸੰਦੀਪ ਬੱਬਰ ਵਾਈਸ ਪ੍ਰਧਾਨ, ਲਖਵਿੰਦਰ ਸਿੰਘ ਬਰਾੜ ਜਨਰਲ ਸਕੱਤਰ, ਅਮਨਦੀਪ ਸਿੰਘ ਮਹਿਰਾ ਕੈਸ਼ੀਅਰ, ਜਦਕਿ ਜਤਿੰਦਰ ਕੁਮਾਰ ਅਤੇ ਹਰਸ਼ਦੀਪ ਸਿੰਘ ਨੂੰ ਪੀ.ਆਰ.ਓ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਓਮ ਪ੍ਰਕਾਸ਼ ਸੇਖੂ, ਅਮਰਨਾਥ ਸੋਨੀ ਅਤੇ ਡਾ. ਕ੍ਰਿਸ਼ਨ ਮਦਾਨ ਨੂੰ ਸੀਨੀਅਰ ਸਲਾਹਕਾਰ ਬਣਾਇਆ ਗਿਆ। ਕਾਰਜਕਾਰਨੀ ਕਮੇਟੀ ਵਿਚ ਗੁਰਪਿਆਰ ਸਿੰਘ ਚੌਹਾਨ, ਨਿਸ਼ਾਨ ਸਿੰਘ ਸੰਧੂ, ਸੰਦੀਪ ਖਟਕ, ਜਗਦੀਪ ਧਵਨ, ਬਖਸ਼ੀਸ਼ ਸਿੰਘ ਸ਼ੀਸ਼ਾ ਅਤੇ ਅਮਰਜੀਤ ਸਿੰਘ ਪੱਕੀ ਨੂੰ ਸ਼ਾਮਿਲ ਕੀਤਾ ਗਿਆ। ਕਲੱਬ ਦੀ ਨਿਗਰਾਨ ਕਮੇਟੀ ਵਿਚ ਹਰਦੀਪ ਸਿੰਘ ਖਾਲਸਾ ਅਤੇ ਰਾਜਵਿੰਦਰ ਸਿੰਘ ਗਿੱਲ ਨੂੰ ਮੈਂਬਰ ਬਣਾਇਆ ਗਿਆ।