ਭਾਰਤ ਵਿਕਾਸ ਪ੍ਰੀਸ਼ਦ ਜੈਤੋ ਨੇ ਆਜ਼ਾਦੀ ਦਿਹਾੜਾ ਮਨਾਇਆ
ਜੈਤੋ, 18 ਅਗਸਤ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਦੇ ਸਰਪ੍ਰਸਤ ਮੋਹਨ ਲਾਲ ਸਿੰਗਲਾ, ਪ੍ਰਧਾਨ ਰੁਲੀਆ ਰਾਮ ਸਿੰਗਲਾ ਅਤੇ ਪ੍ਰੋਜੈਕਟ ਚੇਅਰਮੈਨ ਜਸਵੰਤ ਰਾਏ ਗੋਇਲ ਦੀ ਰਹਿਨੁਮਾਈ ਹੇਠ ਧੂਮ ਧਾਮ ਨਾਲ 80ਵਾਂ ਆਜ਼ਾਦੀ ਦਾ ਦਿਹਾੜਾ ਪ੍ਰੀਸ਼ਦ ਭਵਨ ਵਿਖੇ ਝੰਡਾ ਲਹਿਰਾ ਕੇ ਮਨਾਇਆ ਗਿਆ। ਇਸ ਮੌਕੇ ਸਿਲਾਈ ਸੈਂਟਰ ਅਤੇ ਬਿਊਟੀ ਕੇਅਰ ਸੈਂਟਰ ਦੀਆਂ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।
ਜੈਤੋ, 18 ਅਗਸਤ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਦੇ ਸਰਪ੍ਰਸਤ ਮੋਹਨ ਲਾਲ ਸਿੰਗਲਾ, ਪ੍ਰਧਾਨ ਰੁਲੀਆ ਰਾਮ ਸਿੰਗਲਾ ਅਤੇ ਪ੍ਰੋਜੈਕਟ ਚੇਅਰਮੈਨ ਜਸਵੰਤ ਰਾਏ ਗੋਇਲ ਦੀ ਰਹਿਨੁਮਾਈ ਹੇਠ ਧੂਮ ਧਾਮ ਨਾਲ 80ਵਾਂ ਆਜ਼ਾਦੀ ਦਾ ਦਿਹਾੜਾ ਪ੍ਰੀਸ਼ਦ ਭਵਨ ਵਿਖੇ ਝੰਡਾ ਲਹਿਰਾ ਕੇ ਮਨਾਇਆ ਗਿਆ। ਇਸ ਮੌਕੇ ਸਿਲਾਈ ਸੈਂਟਰ ਅਤੇ ਬਿਊਟੀ ਕੇਅਰ ਸੈਂਟਰ ਦੀਆਂ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਖ਼ਜ਼ਾਨਚੀ ਕ੍ਰਿਸ਼ਨ ਮਿੱਤਲ, ਸਟੇਟ ਮੈਂਬਰ ਪ੍ਰਹਲਾਦ ਰਾਏ ਗਰਗ, ਸਟੇਟ ਮੈਂਬਰ ਵਿਜੇ ਕੁਮਾਰ ਸਿੰਗਲਾ ਬਿਸ਼ਨੰਦੀ ਵਾਲੇ, ਡਾਕਟਰ ਵਿਜੇ ਕੁਮਾਰ, ਡਾਕਟਰ ਜਸਵੀਰ ਸਿੰਘ ਧਾਰੀਵਾਲ, ਸੰਜੇ ਮਿੱਤਲ, ਸਿਧਾਰਥ, ਸੁਰਿੰਦਰ ਮਹੇਸ਼ਵਰੀ, ਪੰਕਜ ਸ਼ਰਮਾ, ਅੰਜੂ ਮਿੱਤਲ, ਸਨੀਤਾ ਮਿੱਤਲ, ਰੇਨੂ ਬਾਲਾ ਅਤੇ ਆਲ ਪ੍ਰੋਜੈਕਟ ਚੇਅਰਮੈਨ ਸੁਨੀਲ ਸਿੰਗਲਾ ਆਦਿ ਮੌਜੂਦ ਸਨ।