ਆੜ੍ਹਤੀਆ ਐਸੋਸੀਏਸ਼ਨ ਵਲੋਂ ਆੜ੍ਹਤ ਦੀ ਇਕ ਫ਼ਰਮ ਅੱਗੇ ਲਗਾਇਆ ਰੋਸ ਧਰਨਾ ਦੂਜੇ ਦਿਨ ਵੀ ਜਾਰੀ
ਕੋਟਕਪੂਰਾ, 18 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਨਵੀਂ ਦਾਣਾ ਮੰਡੀ ’ਚ ਕੋਟਕਪੂਰਾ ਦੇ ਇਕ ਆੜ੍ਹਤੀਏ ਵਿਰੁੱਧ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਵਲੋਂ ਦਿੱਤਾ ਜਾ ਰਿਹਾ ਰੋਸ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ’ਚ ਦੋਸ਼ ਲਗਾਇਆ ਕਿ ਤੋਤਾ ਰਾਮ ਕਮਿਸ਼ਨ ਏਜੰਟਸ (ਟੀ.
ਕੋਟਕਪੂਰਾ, 18 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਨਵੀਂ ਦਾਣਾ ਮੰਡੀ ’ਚ ਕੋਟਕਪੂਰਾ ਦੇ ਇਕ ਆੜ੍ਹਤੀਏ ਵਿਰੁੱਧ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਵਲੋਂ ਦਿੱਤਾ ਜਾ ਰਿਹਾ ਰੋਸ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ’ਚ ਦੋਸ਼ ਲਗਾਇਆ ਕਿ ਤੋਤਾ ਰਾਮ ਕਮਿਸ਼ਨ ਏਜੰਟਸ (ਟੀ.ਆਰ. ਐਗਰੋ) ਇੰਡਸਟਰੀਜ ਵਾਲਿਆਂ ਨੇ ਕੋਟਕਪੂਰਾ, ਫ਼ਰੀਦਕੋਟ, ਮੰਡੀ ਬਰੀਵਾਲਾ ਅਤੇ ਹੋਰ ਇਲਾਕਿਆਂ ਦੇ ਆੜ੍ਹਤੀਆਂ ਦਾ ਲਗਪਗ 55 ਕਰੋੜ ਰੁਪਿਆ ਰੋਕ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਬਾਸਮਤੀ ਦੇ ਪੈਸੇ ਅਤੇ ਇਕ ਨੰਬਰ ਵਿਚ ਲਈ ਗਈ ਰਕਮ ਵਾਪਸ ਨਾ ਮਿਲਣ ਕਰਕੇ ਉਹ ਪਿਛਲੇ ਡੇਢ ਸਾਲ ਤੋਂ ਪ੍ਰੇਸ਼ਾਨ ਹਨ, ਜਿਸ ਕਰਕੇ ਉਨ੍ਹਾਂ ਨੂੰ ਇਸ ਮਜਬੂਰਨ ਇਸ ਫ਼ਰਮ ਮੂਹਰੇ ਰੋਸ ਧਰਨਾ ਲਾਉਣਾ ਪਿਆ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਉਮੇਸ਼ ਗਰਗ, ਜਨਰਲ ਸਕੱਤਰ ਮਹਿੰਦਰਪਾਲ ਸਿੰਘ ਲੱਕੀ, ਸਾਬਕਾ ਪ੍ਰਧਾਨ ਕ੍ਰਿਸ਼ਨ ਗੋਇਲ ਅਤੇ ਬਰਜਿੰਦਰ ਕੁਮਾਰ ਬੰਟੀ ਗਰਗ ਪ੍ਰਧਾਨ ਫ਼ਰੀਦਕੋਟ ਸਮੇਤ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਫ਼ਰਮ ਕੋਲ ਜਾਇਦਾਦ ਅਤੇ ਸਰਮਾਏ ਦੀ ਕੋਈ ਕਮੀ ਨਹੀਂ, ਉਕਤ ਫ਼ਰਮ ਦੇ ਸਾਰੇ ਕੰਮ ਪਹਿਲਾਂ ਦੀ ਤਰ੍ਹਾਂ ਹੋ ਰਹੇ ਹਨ। ਜਦ ਕਿ ਬਕਾਇਆ ਰਕਮ ਦੀ ਉਡੀਕ ਕਰਨ ਵਾਲੇ ਆੜ੍ਹਤੀਏ ਖ਼ਰੀਦੇ ਮਾਲ ਦਾ ਭੁਗਤਾਨ ਕਰਨ ਲਈ ਆਪੋ ਆਪਣੀਆਂ ਜਾਇਦਾਦਾਂ ਵੇਚਣ ਜਾਂ ਕਰਜ਼ਾ ਚੁੱਕਣ ਲਈ ਮਜਬੂਰ ਹਨ।