10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਡੀ.ਐਨ.ਟੀ ਭਾਈਚਾਰਿਆਂ ਦਾ ਵਫ਼ਦ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੂੰ ਮਿਲਿਆ

ਫ਼ਰੀਦਕੋਟ, 9 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਬਾਜ਼ੀਗਰ, ਸਾਂਸੀ, ਗਡਰੀਆ, ਬਾਵਰੀਆ, ਬੌਰੀ, ਨਟ, ਗੰਧੀਲਾ, ਓੜ, ਮਰਾਸੀ, ਰਾਏ ਸਿੱਖ ਅਤੇ ਸਿਕਲੀਗਰ ਸਿੱਖ ਸਮੇਤ ਡੀ. ਐਨ.

Ad Position 21
No active advertisement
ਡੀ.ਐਨ.ਟੀ ਭਾਈਚਾਰਿਆਂ ਦਾ ਵਫ਼ਦ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੂੰ ਮੰਗ ਪੱਤਰ ਸੌਂਪਦਾ ਹੋਇਆ। ਅਜੀਤ ਤਸਵੀਰ 10-08-2026
ਫ਼ਰੀਦਕੋਟ, 9 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਬਾਜ਼ੀਗਰ, ਸਾਂਸੀ, ਗਡਰੀਆ, ਬਾਵਰੀਆ, ਬੌਰੀ, ਨਟ, ਗੰਧੀਲਾ, ਓੜ, ਮਰਾਸੀ, ਰਾਏ ਸਿੱਖ ਅਤੇ ਸਿਕਲੀਗਰ ਸਿੱਖ ਸਮੇਤ ਡੀ.ਐਨ.ਟੀ ਭਾਈਚਾਰਿਆਂ ਦੀ ਪੰਜਾਬ ਦੇ ਸਮਾਜਿਕ ਜੀਵਨ ਵਿਚ ਆਪਣੀ ਵਿਲੱਖਣ ਪਛਾਣ ਅਤੇ ਵਡਮੁੱਲੀ ਦੇਣ ਰਹੀ ਹੈ। ਇਨ੍ਹਾਂ ਭਾਈਚਾਰਿਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਹੱਕਾਂ ਨੂੰ ਦੇਸ਼ ਦੀ ਸੰਸਦ ਵਿਚ ਲਗਾਤਾਰ ਆਵਾਜ਼ ਨੂੰ ਬੁਲੰਦ ਕਰਨ ਵਾਲੇ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ ਦੀ ਅਗਵਾਈ ਵਿਚ ਪਹਿਲੀ ਵਾਰ ਡੀ ਐਨ ਟੀ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਹੋਈ। ਜਿਨ੍ਹਾਂ ਨੇ ਪਹਿਲਾਂ ਮੁੱਦਿਆਂ ਨੂੰ ਪੂਰੀ ਦ੍ਰਿੜ੍ਹਤਾ ਨਾਲ ਸਦਨ ਦੇ ਸਾਹਮਣੇ ਰੱਖਿਆ ਹੈ। ਇਸੇ ਲੜੀ ਵਿਚ ਮਾਲਵੇ ਦੀ ਧਰਤੀ ਫ਼ਰੀਦਕੋਟ ਵਿਖੇ ਹੋਏ ਵੱਡੇ ਸਾਂਝੇ ਇਕੱਠ ਨੇ ਵੱਖ-ਵੱਖ ਡੀ ਐਨ ਟੀ ਭਾਈਚਾਰਿਆਂ ਨੂੰ ਇਕ ਮੰਚ ਅਤੇ ਉਨ੍ਹਾਂ ਦੀ ਆਵਾਜ਼ ਨੂੰ ਨਵੀਂ ਤਾਕਤ ਦਿੱਤੀ। ਅੱਜ ਡੀ ਐਨ ਟੀ ਭਾਈਚਾਰਿਆਂ ਦੇ ਪ੍ਰਮੁੱਖ ਆਗੂਆਂ ਦੇ ਵਫ਼ਦ ਨਾਲ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਮਾਣਯੋਗ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਵੀਰੇਂਦਰ ਕੁਮਾਰ ਨਾਲ ਵਿਸਥਾਰ ਪੂਰਵਕ ਅਤੇ ਸਾਰਥਕ ਮੀਟਿੰਗ ਹੋਈ। ਇਸ ਸਬੰਧੀ ਜਸਪਾਲ ਸਿੰਘ ਪੰਜਗਰਾਈਂ ਕੌਮੀ ਜਨਰਲ ਸਕੱਤਰ ਨੇ ਦੱਸਿਆ ਕਿ ਵਫ਼ਦ ਵਿਚ ਰਾਜਿੰਦਰ ਸਿੰਘ ਦੇਸੂਜੋਧਾ ਬਾਵਰੀਆ ਸਮਾਜ, ਲਕਸ਼ਮਣ ਨਾਪਾ ਓੜ ਸਮਾਜ, ਬੂਟਾ ਰਾਮ ਬਾਜ਼ੀਗਰ ਸਮਾਜ, ਮੇਜਰ ਸਿੰਘ ਕਲੇਰ ਅਤੇ ਡਾ. ਬਲਰਾਮ ਸਾਂਸੀ ਸਮਾਜ, ਸਿੰਗਾਰਾ ਸਿੰਘ ਮਰਾਸੀ ਸਮਾਜ, ਪੂਰਨ ਸਿੰਘ ਰਾਏ ਸਿੱਖ ਸਮਾਜ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦੇ ਸ਼ਾਮਿਲ ਸਨ। ਮੀਟਿੰਗ ਵਿਚ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ, ਪੰਜਾਬ ਵਿਚ ਲੋੜੀਂਦੇ ਸਰਟੀਫਿਕੇਟ ਜਾਰੀ ਹੋਣ ਵਿਚ ਆ ਰਹੀਆਂ ਮੁਸ਼ਕਿਲਾਂ, ਸਿੱਖਿਆ ਤੇ ਸਕਾਲਰਸ਼ਿਪ, ਬੁਨਿਆਦੀ ਹੱਕਾਂ, ਹੁਨਰ ਵਿਕਾਸ, ਰੁਜ਼ਗਾਰ, ਸਵੈ-ਰੁਜ਼ਗਾਰ ਅਤੇ ਸਰਬਪੱਖੀ ਉੱਨਤੀ ਨਾਲ ਜੁੜੇ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ। ਮਾਣਯੋਗ ਮੰਤਰੀ ਨੇ ਸਕਾਰਾਤਮਕ ਹੁੰਗਾਰਾ ਦਿੰਦਿਆਂ ਪੰਜਾਬ ਦੇ ਡੀ ਐਨ ਟੀ ਭਾਈਚਾਰਿਆਂ ਨਾਲ ਸੰਵਾਦ ਨੂੰ ਹੋਰ ਅੱਗੇ ਵਧਾਉਣ ਅਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਉਨ੍ਹਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਉਪਰਾਲਿਆਂ ਦੀ ਹਾਮੀ ਭਰੀ। ਇਸ ਸੰਵੇਦਨਸ਼ੀਲ ਅਤੇ ਹੱਲ-ਕੇਂਦਰਿਤ ਰਵੱਈਏ ਲਈ ਮਾਣਯੋਗ ਮੰਤਰੀ ਅਤੇ ਮੰਤਰਾਲੇ ਦੇ ਅਧਿਕਾਰੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਪੂਰੀ ਪਹਿਲ ਦੀ ਪ੍ਰੇਰਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੰਤੋਦਯ ਦੀ ਸੋਚ ਹੈ—ਸਮਾਜ ਦੇ ਆਖ਼ਰੀ ਵਿਅਕਤੀ ਤੱਕ ਵਿਕਾਸ ਦਾ ਲਾਭ ਪਹੁੰਚਾਉਣਾ। ਜਿਹੜੇ ਵਿਕਾਸ ਦੀ ਕਤਾਰ ਵਿਚ ਸਭ ਤੋਂ ਪਿੱਛੇ ਰਹਿ ਗਏ, ਉਨ੍ਹਾਂ ਨੂੰ ਅੱਗੇ ਲਿਆਉਣ ਵਿਚ ਸਭ ਤੋਂ ਵੱਧ ਪਹਿਲ ਦਿੱਤੀ ਜਾਵੇ। ਇਹੀ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਦੀ ਅਸਲ ਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਹੋਈ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦਾ ਇਜਲਾਸ ਸਫ਼ਲਤਾਪੂਰਵਕ ਸੰਪੰਨ
Ad Position 24